- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਮੁਲਾਜ਼ਮਾਂ ਦਾ ਵਫ਼ਦ ਪੰਜਾਬ ਦੇ ਸਿਹਤ ਸਕੱਤਰ ਨੂੰ ਮਿਲਿਆ

ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਤੋਂ ਕਰਾਇਆ ਜਾਣੂੰ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਮੇਲ ਫੀਮੇਲ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਵੀਰਵਾਰ ਨੂੰ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਕਨਵੀਨਰ ਰਣਜੀਤ ਕੌਰ ਪਟਿਆਲਾ ,ਰਣਦੀਪ ਸਿੰਘ ਫਤਿਹਗੜ੍ਹ ਸਾਹਿਬ ,ਅਵਤਾਰ ਸਿੰਘ ਗੰਢੂਆਂ ਅਤੇ ਸਰਬਜੀਤ ਕੌਰ ਬੰਗੜ ਦੀ ਅਗਵਾਈ ਹੇਠ 11 ਮੈਂਬਰੀ ਵਫਦ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾ. ਅਦਿੱਤੀ ਸਲਾਰੀਆ ਨਾਲ ਪੈਨਲ ਮੀਟਿੰਗ ਕਰਕੇ ਮੰਗਾਂ ਤੋਂ ਜਾਣੂੰ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਅਵਤਾਰ ਸਿੰਘ ਗੰਢੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਹੈ। ਮੁੱਖ ਮੰਗਾਂ ਵਿੱਚ ਯੂ ਵਿਨ ਆਨਲਾਈਨ ਦੇ ਬਾਈਕਾਟ , ਸਫਰੀ ਭੱਤਾ,ਵਰਦੀ, ਡਾਈਟ ਭੱਤਾ ਤੁਰੰਤ ਬਹਾਲ ਕਰਨ ਸਬੰਧੀ ਵਿੱਤ ਵਿਭਾਗ ਨੂੰ ਸਿਫਾਰਸ਼ ਤਹਿਤ ਲਿਖਿਆ ਜਾਵੇਗਾ। ਰੁਕਿਆ ਮੁਬਾਇਲ ਭੱਤਾ ਜਾਰੀ ਹੋਵੇਗਾ ਯੂ ਵਿਨ ਆਨਲਾਈਨ ਦੇ ਕੰਮ ਲਈ ਲੈਪਟਾਪ ਤੇ ਟੈਬਲੇਟ ਦਿੱਤੇ ਜਾਣਗੇ, ਜਿਸ ਤੇ 16 ਕਰੋੜ ਖਰਚਾ ਆਵੇਗਾ।
ਇਸ ਤੋਂ ਇਲਾਵਾ ਮਲਟੀਪਰਪਜ ਕੇਡਰ ਨਾਮ ਬਦਲੀ ਕੀਤਾ ਜਾਵੇਗਾ , ਸੀਨੀਆਰਤਾ ਸੂਚੀਆਂ ਇਸੇ ਮਹੀਨੇ ਜਾਰੀ ਹੋਣਗੀਆਂ ਤੇ ਪਦ ਉੱਨਤੀਆਂ ਦੀਵਾਲੀ ਤੋਂ ਪਹਿਲਾ ਹੋਣਗੀਆਂ, ਐੱਨਐੱਚਐੱਮ ਅਧੀਨ ਕੰਟਰੈਕਟ ਵਾਧਾ ਸਮਾਂਬੱਧ ਕਰਨ ਲਈ ਹਦਾਇਤਾ ਭੇਜੀਆਂ ਗਈਆਂ ,2211 ਹੈਡ ਕੰਟਰੈਕਟ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਏਰੀਅਲ ਅਤੇ ਫਿਕਸੇਸਨ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਖਾਲੀ ਪੋਸਟਾਂ ਭਰਨ ਦੀ ਪ੍ਰੀਕਿਰਿਆ ਜਾਰੀ ਹੈ। ਐੱਮਪੀ ਡਬਲਯੂ ਮੇਲ ਨਿਯੁਕਤੀ ਪੱਤਰ ਜਲਦੀ ਦਿੱਤੇ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਮੰਗਾਂ ਨੂੰ ਅਮਲੀ ਤੌਰ ਤੇ ਲਾਗੂ ਨਾ ਕੀਤਾ ਗਿਆ ਤਾਂ ਅਕਤੂਬਰ ਦੇ ਤੀਜੇ ਹਫਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।
ਇਸ ਮੌਕੇ ਜਥੇਬੰਦੀ ਦੇ ਆਗੂ ਦਲਜੀਤ ਢਿੱਲੋਂ, ਇੰਦਰਜੀਤ ਕੌਰ, ਕਵਿਤਾ ਗੁਰਦਾਸਪੁਰ, ਸਹੀ ਬਾਲਾ, ਕੁਲਵਿੰਦਰ ਸਿੰਘ ਸਿੱਧੂ, ਗੁਰਦੀਪ ਕੌਰ ਹਾਜ਼ਰ ਸਨ।