ਸੁਨਾਮ ’ਚ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਸੁਨਾਮ ’ਚ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ
Publish Date: Thu, 20 Aug 2026 04:07 PM (IST)
Updated Date: Fri, 21 Aug 2026 04:00 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ :ਕਾਂਗਰਸ ਭਵਨ ਸੁਨਾਮ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਰਾਜੀਵ ਗਾਂਧੀ ਦੀ ਜਨਮ ਜੈਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਪੂਰਵਕ ਯਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ , ਪੰਜਾਬ ਕਾਂਗਰਸ ਦੇ ਬੁਲਾਰੇ ਦੁਰਲੱਭ ਸਿੰਘ ਸਿੱਧੂ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਨੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਦੂਰਦਰਸ਼ੀ ਸੋਚ, ਦੇਸ਼ ਪ੍ਰਤੀ ਸਮਰਪਣ ਅਤੇ ਨੌਜਵਾਨ ਭਾਰਤ ਦਾ ਸੁਪਨਾ ਸਾਡੇ ਸਾਰਿਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ। ਉਨ੍ਹਾਂ ਆਖਿਆ ਕਿ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਲੜੀਆਂ ਗਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ 404 ਸੀਟਾਂ ਜਿੱਤਕੇ ਰਿਕਾਰਡ ਬਣਾਇਆ ਸੀ। ਇਸ ਮੌਕੇ ਕੁਲਜੀਤ ਸਿੰਘ ਬਡਰੁੱਖਾਂ , ਨਛੱਤਰ ਸਿੰਘ ਜਖੇਪਲ, ਬੱਬੂ ਚੀਮਾਂ, ਹਰਦੇਵ ਸਿੰਘ ਭੱਠਲ, ਗੁਰਮੇਲ ਸਿੰਘ ਚੋਟੀਆਂ, ਸੁਰਿੰਦਰ ਸਿੰਘ ਭਰੂਰ,ਜਸਵੰਤ ਸਿੰਘ ਭੰਮ , ਪਰਮਾਨੰਦ ਕਾਂਸਲ,ਯਸ਼ਪਾਲ ਸਹਿਗਲ,ਸਰਬਜੀਤ ਖੁਰਮੀ,ਹੈਪੀ ਮੰਗਲਾ,ਕਰਮਜੀਤ ਕੌਰ ਮਾਡਲ ਟਾਊਨ, ਕੇ ਕੇ ਗੋਇਲ, ਸਰਬਜੀਤ ਖੁਰਮੀ,ਅੰਗਰੇਜ਼ ਸਿੰਘ ਹਾਜ਼ਰ ਸਨ।