ਪਾਣੀ ਜ਼ਿੰਦਗੀ ਦਾ ਅਨਮੋਲ ਖ਼ਜਾਨਾ, ਇਸ ਦੀ ਬੱਚਤ ਜ਼ਰੂਰੀ
ਪਾਣੀ ਜਿੰਦਗੀ ਦਾ ਅਨਮੋਲ ਖ਼ਜਾਨਾ, ਇਸ ਦੀ ਬੱਚਤ ਜਰੂਰੀ
Publish Date: Tue, 31 Mar 2026 05:01 PM (IST)
Updated Date: Wed, 01 Apr 2026 04:04 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਾਣੀ ਜੀਵਨ ਦਾ ਆਧਾਰ ਤੇ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ, ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਤੀ ਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਵਾਂ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਲਈ ਜਲ ਸੰਕਟ ਡੂੰਘਾ ਹੋ ਰਿਹਾ ਹੈ। ਇਸ ਲਈ, ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਅਤੇ ਇਸ ਦੀ ਸੁਚੱਜੀ ਵਰਤੋਂ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਪਾਣੀ ਦੀ ਬੱਚਤ ਬਹੁਤ ਜਿਆਦਾ ਜਰੂਰੀ ਹੈ। ਪਾਣੀ ਸਾਡੇ ਜੀਵਨ ਦਾ ਆਧਾਰ ਹੈ, ਪਾਣੀ ਤੋਂ ਬਿਨਾਂ ਧਰਤੀ ਤੇ ਜੀਵਨ ਸੰਭਵ ਨਹੀਂ ਹੈ। ਧਰਤੀ ਹੇਠਲੇ ਪਾਣੀ ’ਚ ਲਗਾਤਾਰ ਕਮੀ ਆ ਰਹੀ ਹੈ। ਪੰਜਾਬ ਸਮੇਤ ਕਈ ਥਾਵਾਂ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਚੁੱਕਾ ਹੈ। ਆਉਣ ਵਾਲੀ ਪੀੜ੍ਹੀ ਲਈ ਜੇਕਰ ਅੱਜ ਪਾਣੀ ਨਾ ਬਚਾਇਆ ਗਿਆ, ਤਾਂ ਭਵਿੱਖ ’ਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੋ ਜਾਵੇਗੀ। ਰੋਹਿਤ ਬਾਂਸਲ, ਜੈ ਵਾਟਿਕਾ ਸਕੂਲ ਬਰਨਾਲਾ ਦੇ ਡਾਇਰੈਕਟਰ ਪਾਣੀ ਦੇ ਸੋਮਿਆਂ ’ਚ ਜ਼ਹਿਰੀਲੇ ਕੈਮੀਕਲ ਤੇ ਸੀਵਰੇਜ ਦਾ ਪਾਣੀ ਮਿਲਣ ਕਾਰਨ ਪਾਣੀ ਦੂਸ਼ਿਤ ਹੋ ਰਿਹਾ ਹੈ। ਪਾਣੀ ਬਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਨਲਕਾ/ਟੂਟੀ ਚੱਲਦਾ ਨਾ ਛੱਡੋ ਤੇ ਪਾਈਪਾਂ ਰਾਹੀਂ ਪਾਣੀ ਦੀ ਬਰਬਾਦੀ ਬੰਦ ਕਰੋ। ਬਰਸਾਤੀ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਬਰਸਾਤ ਦੇ ਪਾਣੀ ਨੂੰ ਇਕੱਠਾ ਕਰਕੇ ਮੁੜ ਵਰਤੋਂ ’ਚ ਲਿਆਓ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵਨੀਸ਼ਾ ਬਾਂਸਲ, ਜੈ ਵਾਟਿਕਾ ਸਕੂਲ ਬਰਨਾਲਾ ਦੀ ਡਾਇਰੈਕਟਰ ਫਸਲੀ ਵਿਭਿੰਨਤਾ ਵੀ ਅਪਣਾਉਣੀ ਚਾਹੀਦੀ ਹੈ। ਝੋਨੇ ਦੀ ਜਗ੍ਹਾ ਘੱਟ ਪਾਣੀ ਵਾਲੀਆਂ ਫਸਲਾਂ ਦੀ ਬਿਜਾਈ ਕੀਤੀ ਜਾਵੇ। ਰੀ-ਸਾਈਕਲਿੰਗ ਤਰੀਕੇ ਨਾਲ ਪਾਣੀ ਨੂੰ ਸਾਫ਼ ਕਰਕੇ ਮੁੜ ਵਰਤਣਯੋਗ ਬਣਾਓ। ਇਸ ਸਮੇਂ ਪਾਣੀ ਦੀ ਬੱਚਤ ਨਾ-ਮਾਤਰ ਲੋਕ ਹੀ ਕਰ ਰਹੇ ਹਨ। ਅੱਜ ਦੀ ਗੱਲ ਕਰੀਏ ਤਾਂ ਘਰੇਲੂ ਲੋੜਾਂ ਚ ਹੀ ਪਾਣੀ ਦੀ ਫ਼ਜ਼ੂਲ ਖ਼ਰਚੀ ਦਾ ਕੋਈ ਤੋੜਾ ਨਹੀਂ। ਆਓ ਅਸੀਂ ਸਾਰੇ ਰਲ ਕੇ ਪਾਣੀ ਦੀ ਸੰਭਾਲ ਦਾ ਪ੍ਰਣ ਕਰੀਏ ਤੇ ਧਰਤੀ ਨੂੰ ਬੰਜਰ ਬਣਨ ਤੋਂ ਬਚਾਈਏ। -ਜੀਐੱਸ ਸਕੂਲ ਧੌਲਾ ਦੇ ਐੱਮਡੀ ਰਿਸ਼ਵ ਜੈਨ ਹੁਣ ਤਾਂ ਘਰ ਘਰ ਸਬਮਰਸੀਬਲ ਮੋਟਰਾਂ ਅਸੀ ਅਪਣੀ ਸੌਖ ਲਈ ਲਗਾ ਰਖੀਆਂ ਹਨ। ਜੇ ਸਰਕਾਰੀ ਟੂਟੀ ਖ਼ਰਾਬ ਹੋ ਜਾਵੇ ਤਾਂ ਪਾਣੀ ਬੇਸ਼ਕ ਵਗਦਾ ਰਹੇ ਪਰ ਅਸੀ ਨਵੀਂ ਟੂਟੀ ਨਹੀਂ ਲਗਾ ਸਕਦੇ। ਹਰ ਘਰ ਦਾ ਲਗਭਗ ਇਹੀ ਹਾਲ ਹੈ। ਨਹਾਉਣ ਸਮੇਂ ਸਾਨੂੰ ਲੋੜ ਤੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਸ਼ਾਇਦ ਬਹੁਤ ਘੱਟ ਲੋਕੀਂ ਨੇ ਜਿਹੜੇ ਪਾਣੀ ਨੂੰ ਬਚਾਉਣ ਦਾ ਯਤਨ ਕਰਦੇ ਹੋਣਗੇ। ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ। ਜੀਐੱਸ ਸਕੂਲ ਧੌਲਾ ਦੇ ਐੱਮਡੀ ਸੁਰੇਸ਼ ਬਾਂਸਲ