‘ਬੋਲ ਨਾ ਉੱਚਾ ਬੋਲ‘ ਤੇ ‘ਇਸ਼ਕ ਦੇ ਵਣਜਾਰੇ’ ਕਿਤਾਬਾਂ ਲੋਕ ਅਰਪਣ
ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਬੋਲ ਨਾ ਉੱਚਾ ਬੋਲ ਤੇ ਇਸ਼ਕ ਦੇ ਵਣਜਾਰੇ ਪੁਸਤਕਾਂ ਲੋਕ ਅਰਪਣ
Publish Date: Sun, 29 Mar 2026 03:58 PM (IST)
Updated Date: Mon, 30 Mar 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬੀ ਸਾਹਿਤ ਸਭਾ ਰਜਿ.ਬਰਨਾਲਾ ਵੱਲੋਂ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਪ੍ਰਸਿੱਧ ਖੋਜੀ ਵਿਦਵਾਨ ਜਰਨੈਲ ਸਿੰਘ ਅੱਚਰਵਾਲ ਦੇ ਕਾਵਿ ਸੰਗ੍ਰਹਿ ‘ਬੋਲ ਨਾ ਉਚੇ ਬੋਲ’ ਤੇ ਡਾ.ਜਵਾਲਾ ਸਿੰਘ ਮੌੜ ਦੀ ਪੁਸਤਕ ਇਸ਼ਕ ਦੇ ਵਣਜਾਰੇ ਦਾ ਲੋਕ ਅਰਪਣ ਕੀਤਾ ਗਿਆ। ਜਰਨੈਲ ਸਿੰਘ ਅੱਚਰਵਾਲ ਦੇ ਕਾਵਿ ਸੰਗ੍ਰਿਹ ਵਿਚ ਬਾਰੇ ਬੋਲਦਿਆਂ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਜਰਨੈਲ ਸਿੰਘ ਅਚਰਵਾਲ ਜਿੱਥੇ ਇਤਿਹਾਸ ਦਾ ਖੋਜੀ ਵਿਦਵਾਨ ਹੈ ਉਥੇ ਉਸ ਦੀ ਕਵਿਤਾ ਲੋਕ ਹਿੱਤਾਂ ਦੀ ਗੱਲ ਕਰਦੀ ਯਥਾਰਥ ਦੇ ਨੇੜੇ ਹੈ । ਜਵਾਲਾ ਸਿੰਘ ਮੌੜ ਦੇ ਕਿੱਸਾ ਕਾਵਿ ਇਸ਼ਕ ਦੇ ਵਣਜਾਰੇ ਬਾਰੇ ਬੋਲਦਿਆਂ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਸੰਗ੍ਰਹਿ ਵਿਚ ਇਸ਼ਕ ਦੇ ਹਕੀਕੀ ਤੇ ਮਿਜਾਜੀ ਸਰੂਪ ਨੂੰ ਬਾਖੂਬੀ ਚਿਤਰਿਆ ਹੈ। ਉਪਰੰਤ ਹੋਏ ਕਵੀ ਦਰਬਾਰ ’ਚ ਰਾਮ ਸਰੂਪ ਸ਼ਰਮਾ, ਡਾ.ਸੰਪੂਰਨ ਸਿੰਘ ਟੱਲਵਾਲੀਆ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਸੁਰਿੰਦਰ ਭੱਠਲ, ਕੈਪਟਨ ਦਰਬਾਰਾ ਸਿੰਘ ਪੱਖੋਕੇ, ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਸਰੂਪ ਚੰਦ ਹਰੀਗੜ, ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਸਹੌਰ, ਹਾਕਮ ਸਿੰਘ ਰੂੜੇਕੇ, ਜਗਤਾਰ ਸਿੰਘ ਜਜੀਰਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ, ਗੁਰਚਰਨ ਸਿੰਘ ਦਾਨਗੜ, ਗੁਰਪ੍ਰੀਤ ਸਿੰਘ ਮੌੜ, ਜਸਕਰਨ ਸਿੰਘ ਮੌੜ, ਗੁਰਲਾਲ ਸਿੰਘ ਮੌੜ, ਚਰਨ ਸਿੰਘ ਭੋਲਾ ਜਾਗਲ, ਸੁਦਰਸ਼ਨ ਗੁਡੂ, ਰਘਬੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਬਾਖੂਬੀ ਨਿਭਾਇਆ।