ਪੰਜਾਬ ਸਿਆਸਤ 'ਚ ਹਲਚਲ: 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵੱਲੋਂ 'ਆਪ' ਸਣੇ ਬਾਦਲ ਧੜੇ ਨੂੰ ਘੇਰਨ ਦੀ ਵੱਡੀ ਤਿਆਰੀ ਪੰਜਾਬ ਅੰਦਰ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਹਰ ਕੋਈ ਪਾਰਟੀ ਆਪਣੇ ਵੱਲੋਂ 2027 ਦੇ ਦਾਅਵੇ ਲੈ ਕੇ ਲੋਕਾਂ ਅੱਗੇ ਪੇਸ਼ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਦਿੜਬਾ ਵਿਖੇ ਇੱਕ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਥਕ ਮੁੱਦੇ ਵੀ ਵਿਚਾਰੇ ਗਏ ਅਤੇ ਜਿੱਥੇ ਸਤਾਧਾਰੀ ਆਮ ਪਾਦਮੀ ਪਾਰਟੀ ਦੀ ਆਲੋਚਨਾ ਕੀਤੀ ਗਈ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥਕ ਮੁੱਦਿਆਂ ਉੱਤੇ ਘੇਰਨ ਲਈ ਵੀ ਰਣਨੀਤੀ ਤਿਆਰ ਕੀਤੀ ਗਈ।
Publish Date: Sun, 19 Jul 2026 04:05 PM (IST)
Updated Date: Sun, 19 Jul 2026 04:09 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਪੰਜਾਬ ਅੰਦਰ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਹਰ ਕੋਈ ਪਾਰਟੀ ਆਪਣੇ ਵੱਲੋਂ 2027 ਦੇ ਦਾਅਵੇ ਲੈ ਕੇ ਲੋਕਾਂ ਅੱਗੇ ਪੇਸ਼ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਦਿੜਬਾ ਵਿਖੇ ਇੱਕ ਸਿਆਸੀ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਥਕ ਮੁੱਦੇ ਵੀ ਵਿਚਾਰੇ ਗਏ ਅਤੇ ਜਿੱਥੇ ਸਤਾਧਾਰੀ ਆਮ ਪਾਦਮੀ ਪਾਰਟੀ ਦੀ ਆਲੋਚਨਾ ਕੀਤੀ ਗਈ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥਕ ਮੁੱਦਿਆਂ ਉੱਤੇ ਘੇਰਨ ਲਈ ਵੀ ਰਣਨੀਤੀ ਤਿਆਰ ਕੀਤੀ ਗਈ। ਦਿੜ੍ਹਬਾ ਵਿਖੇ ਨਿਊਯਾਰਕ ਪੈਲਸ ਦੇ ਵਿੱਚ ਹੋਈ ਇਸ ਰੈਲੀ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੰਗਤ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਸੱਤਾਧਾਰੀ ਪਾਰਟੀ ਤੇ ਸਿਆਸੀ ਨਿਸ਼ਾਨੇ ਬਿੰਨੇ ਇਸ ਦੇ ਨਾਲ ਹੀ ਸਿੱਖ ਸਿਆਸਤ ਅਤੇ ਪੰਥਕ ਏਕਤਾ ਦੇ ਮੁੱਦੇ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਪੰਥਕ ਮੁੱਦਿਆਂ ਨੂੰ ਅਣਦੇਖਿਆ ਕਰਕੇ ਕੋਈ ਵੀ ਪੰਥਕ ਅਖਵਾਉਣ ਵਾਲੀ ਪਾਰਟੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕਦੀ।
ਪੰਥ ਵੱਲੋਂ 1920 ਦੇ ਵਿੱਚ ਹੁਕਮਨਾਮਾ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਜਿਸ ਨੇ ਲੰਮਾ ਸਮਾਂ ਪੰਥ ਦੀ ਅਤੇ ਰਾਜਨੀਤਿਕ ਤੌਰ ਤੇ ਲੋਕਾਂ ਦੀ ਸੇਵਾ ਕੀਤੀ ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਹੋਣ ਕਰਕੇ ਸਿੱਖ ਪੰਥ ਦਾ ਘਾਣ ਹੋਇਆ ਹੈ ਜਿਸ ਨਾਲ ਪੰਜਾਬ ਵੀ ਬਹੁਤ ਪਿੱਛੇ ਚਲਿਆ ਗਿਆ ਹੈ। ਅੱਜ ਜੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਸਤਾ ਦਾ ਆਨੰਦ ਮਾਣ ਰਹੀ ਹੈ ਤਾਂ ਇਸ ਦਾ ਕਾਰਨ ਪਿਛਲੇ ਸਮੇਂ ਪੰਥਕ ਅਖਵਾਉਣ ਵਾਲੀ ਪਾਰਟੀ ਦੀਆਂ ਗਲਤ ਨੀਤੀਆਂ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਹੈ, ਜਿਸ ਦੀ ਜਿੰਮੇਵਾਰ ਪੰਥ ਉੱਤੇ ਕਾਬਜ਼ ਇੱਕੋ ਪਰਿਵਾਰ ਹੈ। ਉਹਨਾਂ ਇਹ ਵੀ ਕਿਹਾ ਕਿ ਮਾੜੇ ਲੋਕਾਂ ਨੂੰ ਸਤਾ ਤੋਂ ਦੂਰ ਕਰਨ ਲਈ ਭਗਵੰਤ ਮਾਨ ਦੀ ਸਰਕਾਰ ਨੂੰ ਸਤਾ ਦੀ ਬਾਗਡੋਰ ਸੰਭਾਲੀ ਸੀ ਪਰ ਹੁਣ ਪਤਾ ਲੱਗਦਾ ਹੈ ਕਿ ਇਹ ਪਹਿਲਿਆਂ ਨਾਲੋਂ ਵੀ ਮਾੜੇ ਨਿਕਲੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਲੋਕਾਂ ਨੂੰ ਅੱਗੇ ਲਿਆਓ ਜੋ ਪੰਥ ਦੀ ਸੇਵਾ ਵੀ ਕਰ ਸਕਣ ਅਤੇ ਡੁਬਦੇ ਪੰਜਾਬ ਨੂੰ ਵੀ ਬਚਾ ਸਕਣ। ਉਹਨਾਂ ਦਾਅਵਾ ਕੀਤਾ ਕਿ ਅਸਲ ਅਕਾਲੀ ਦਲ ਉਹ ਹੈ ਜਿਸ ਨੂੰ ਅਕਾਲ ਤਖ਼ਤ ਸਾਹਿਬ ਦਾ ਭਰੋਸਾ ਹਾਸਲ ਹੈ। ਉਹਨਾਂ ਮੁਤਾਬਕ, ਵਿਰੋਧੀਆਂ ਨੇ ਵੀ ਹੁਣ ਇਹ ਮੰਨ ਲਿਆ ਹੈ ਕਿ ਇਹ ਅਕਾਲੀ ਦਲ ਹੁਣ 'ਪੂਰਨ ਸੁਰਜੀਤ' ਹੋ ਚੁੱਕਿਆ ਹੈ। ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉੱਤੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਵੇਗੀ ਅਤੇ ਕੋਈ ਵੀ ਪੰਥਕ ਮਸਲਾ ਸਾਹਮਣੇ ਨਹੀਂ ਆਵੇਗਾ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਪੰਜਾਬ ਅੰਦਰ ਨਸ਼ੇ ਦਾ ਪਹਿਲਾਂ ਨਾਲੋਂ ਵੀ ਕਈ ਗੁਣਾ ਜਿਆਦਾ ਹੜ ਵੱਗ ਰਿਹਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਜਿਲ ਸੰਗਰੂਰ ਵਿਖੇਅ ਜਿੱਥੇ ਕਿ ਚਿੱਟੇ ਦੇ ਨਸ਼ੇ ਨੂੰ ਲੋਕ ਜਾਣਦੇ ਵੀ ਨਹੀਂ ਸਨ ਅੱਜ ਉਸ ਦਾ ਸਭ ਤੋਂ ਵੱਧ ਬੋਲਬਾਲਾ ਇੱਥੇ ਹੋ ਰਿਹਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਸੂਚੀ ਸਮਝੀ ਪੰਜਾਬ ਪੰਜਾਬ ਉੱਤੇ ਕਰਜ਼ੇ ਦੀ ਪੰਡ ਲੱਦੀ ਜਾ ਰਹੀ ਹੈ। ਜਿਸ ਨਾਲ ਪੰਜਾਬ ਪਿਛਲੇ ਪੰਜ ਸਾਲਾਂ ਵਿੱਚ ਇਨਾ ਕਰਜ਼ੇ ਦਾ ਕਰਜਾਈ ਹੋ ਗਿਆ ਹੈ ਕਿ ਜੋ ਪਿਛਲੇ 70 ਸਾਲਾਂ ਚ ਵੀ ਨਹੀਂ ਹੋਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬੈਣੀਪਾਲ, ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ, ਐਸਜੀਪੀਸੀ ਮੈਂਬਰ ਹਰਦੇਵ ਸਿੰਘ ਰੋਗਲਾ, ਸੁਖਜਿੰਦਰ ਸਿੰਘ ਸਿੰਧੜਾਂ, ਰਣਧੀਰ ਸਿੰਘ ਸਮੂਰਾਂ, ਭਗਵਾਨ ਸਿੰਘ ਢੰਡੋਲੀ, ਕਸ਼ਮੀਰ ਸਿੰਘ ਰੋੜੇਵਾਲ, ਬਿਕਰਮਜੀਤ ਸਿੰਘ ਵਿੱਕੀ ਅਤੇ ਹੋਰ ਵਰਕਰਾਂ ਨੇ ਕੀ ਸੰਬੋਧਨ ਕੀਤਾ।