
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕੀਤਾ ਰੋਸ ਮਾਰਚ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਾਂਝਾ ਕੋਆਰਡੀਨੇਸ਼ਨ ਅਤੇ ਵੱਖ ਵੱਖ ਮੁਲਾਜ਼ਮਾਂ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ, ਪੈਨਸ਼ਨਰਜ ਬਲਾਕ ਲਹਿਰਾਗਾਗਾ ਵੱਲੋਂ ਉਨਾਂ ਦਾ ਬਣਦਾ ਡੀਏ ਨਾ ਦੇਣ ਅਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾ ਦੇ ਬਣਦੇ ਹੱਕਾਂ ਸਬੰਧੀ ਐੱਸਡੀਐੱਮ ਦਫਤਰ ਲਹਿਰਾ ਵਿਖੇ ਰੈਲੀ ਰੋਸ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਥਾਣੇਦਾਰ ਕੇਵਲ ਸਿੰਘ ਪਾਪੜਾ, ਗੁਰਮੇਲ ਸਿੰਘ ਥਾਣੇਦਾਰ ਘੋੜੇਨਬ, ਇੰਸਪੈਕਟਰ ਸੁਰਜੀਤ ਸਿੰਘ ਘੋੜੇਨਬ, ਸੁਖਵਿੰਦਰ ਸਿੰਘ ਚੌਹਾਨ, ਗੁਰਚਰਨ ਸਿੰਘ ਛਾਹੜ, ਬਲਤੇਜ ਸਿੰਘ ਮਾਨ, ਰੁਲਦਾ ਸਿੰਘ ਸੇਖੂਵਾਸ, ਅਜੈਬ ਸਿੰਘ ਖੋਖਰ, ਗੁਰਜੀਤ ਸਿੰਘ ਖੋਖਰ, ਹਰਵਿੰਦਰ ਸਿੰਘ ਪਾਪੜਾ, ਸੁਖਦੇਵ ਸਿੰਘ ਲਹਿਰਾ, ਰਾਮਫਲ ਸਿੰਘ ਭਟਾਲ ਕਲਾਂ, ਕਾਕਾ ਸਿੰਘ ਭਟਾਲ ਕਲਾਂ, ਜਸਵੰਤ ਸਿੰਘ ਭਟਾਲ ਕਲਾਂ, ਦੇਸ ਰਾਜ ਭਟਾਲ ਕਲਾਂ, ਰਾਮਪਾਲ ਭਟਾਲ ਕਲਾਂ, ਰਮੇਸ਼ਵਰ ਦਾਸ ਅਤੇ ਹੰਸਰਾਜ ਤੋਂ ਇਲਾਵਾ ਬਹੁਤ ਸਾਰੇ ਮੁਲਾਜ਼ਮਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਸਰਕਾਰ ਵੱਲੋਂ ਰਿਟਾਇਰਮੈਂਟ ਕਰਮਚਾਰੀਆਂ ਦੇ ਬਣਦੇ ਡੀਏ ਨਾ ਦੇਣ ਸਬੰਧੀ ਸਰਕਾਰ ਦਾ ਡਟਕੇ ਵਿਰੋਧ ਕੀਤਾ ਗਿਆ। ਅਖੀਰ ਵਿੱਚ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਵਿਰੁੱਧ ਹਾਜ਼ਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹਿਰ ਲਹਿਰਾ ਵਿੱਚ ਪੈਦਲ ਮਾਰਚ ਤੇ ਕੀਤਾ ਅਤੇ ਉਸ ਉਪਰੰਤ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ।