
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਫੇਲ ਨਜ਼ਰ ਆ ਰਿਹਾ ਹੈ। ਅਤੇ ਸਮੱਸਿਆਵਾਂ ਹੱਲ ਨਾ ਕਰ ਸਕਣ ਦੇ ਕਾਰਨ ਦਿਮਾਗੀ ਨਕਸਲੀ ਕਹਿ ਕੇ ਪੱਲਾ ਝਾੜ ਰਿਹਾ ਹੈ। ਉਹਨਾਂ ਕਿਹਾ ਕਿ ਜੋ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਂਦੇ ਹਨ ਤਾਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਨਵਾਂ ਹੀ ਦਿਮਾਗੀ ਨਕਸਲ ਨਾਂ ਦੇ ਕੇ ਭੰਡ ਰਿਹਾ ਹੈ। ਇਸ ਤੋਂ ਵੀ ਪਹਿਲਾਂ ਜਦੋਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲੰਬਾ ਸਮਾਂ ਸੰਘਰਸ਼ ਲੜਿਆ ਸੀ ਤਾਂ ਉਸ ਸਮੇਂ ਵੀ ਪ੍ਰਧਾਨ ਮੰਤਰੀ ਨੇ ਸੰਘਰਸ਼ ਕਰ ਰਹੇ ਕਿਸਾਨ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਫੇਲ ਨਜ਼ਰ ਆ ਰਿਹਾ ਹੈ। ਅਤੇ ਸਮੱਸਿਆਵਾਂ ਹੱਲ ਨਾ ਕਰ ਸਕਣ ਦੇ ਕਾਰਨ ਦਿਮਾਗੀ ਨਕਸਲੀ ਕਹਿ ਕੇ ਪੱਲਾ ਝਾੜ ਰਿਹਾ ਹੈ। ਉਹਨਾਂ ਕਿਹਾ ਕਿ ਜੋ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਂਦੇ ਹਨ ਤਾਂ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਨਵਾਂ ਹੀ ਦਿਮਾਗੀ ਨਕਸਲ ਨਾਂ ਦੇ ਕੇ ਭੰਡ ਰਿਹਾ ਹੈ। ਇਸ ਤੋਂ ਵੀ ਪਹਿਲਾਂ ਜਦੋਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਲੰਬਾ ਸਮਾਂ ਸੰਘਰਸ਼ ਲੜਿਆ ਸੀ ਤਾਂ ਉਸ ਸਮੇਂ ਵੀ ਪ੍ਰਧਾਨ ਮੰਤਰੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅਰਬਨ ਨਕਸਲ ਦਾ ਨਾਂ ਦੇ ਕੇ ਭੰਡਿਆ ਸੀ ਜਦੋਂ ਕਿ ਇਹ ਲੋਕ ਆਪਣੀ ਲੜਾਈ ਲੜ ਰਹੇ ਸੀ।
ਆਪਣੀ ਲੜਾਈ ਲੜਨਾ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਨਵੇਂ ਨਵੇਂ ਨਾਂ ਦੇ ਕੇ ਭੰਡਣ ਦੇ ਵਿੱਚ ਨਰਿੰਦਰ ਮੋਦੀ ਮਾਹਰ ਹੈ। ਉਹਨਾਂ ਕਿਹਾ ਕਿ 1904 ਤੋਂ ਲੈ ਕੇ 1914 ਤੱਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਦੇਸ਼ ਉੱਤੇ 55 ਲੱਖ ਕਰੋੜ ਦਾ ਕਰਜ਼ਾ ਸੀ ਇਸ ਤੋਂ ਬਾਅਦ ਜਦੋਂ ਭਾਜਪਾ ਦੀ ਸਰਕਾਰ ਆਈ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਭਾਰਤ ਉੱਤੇ ਕਰਜ਼ਾ 220 ਲੱਖ ਕਰੋੜ ਤੋਂ ਵੀ ਜਿਆਦਾ ਦਾ ਹੋ ਗਿਆ ਹੈ। ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੀਆਂ ਜਾਇਦਾਦਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਕਈ ਕਾਰਪੋਰੇਟ ਘਰਾਣੇ ਦੇਸ਼ ਦਾ ਅਰਬਾਂ ਰੁਪਆ ਲੈ ਕੇ ਦੇਸ਼ ਚੋ ਫਰਾਰ ਹੋ ਚੁੱਕੇ ਹਨ ਪਰ ਉਨਾਂ ਉੱਤੇ ਕੋਈ ਕਾਰਵਾਈ ਨਾ ਕਰਕੇ ਭਾਜਪਾ ਸਰਕਾਰ ਨੇ ਦੇਸ਼ ਦਾ ਆਰਥਿਕ ਨੁਕਸਾਨ ਕੀਤਾ ਹੈ।
ਦਿਨੋ ਦਿਨ ਅਸਮਾਨ ਨੂੰ ਚੜ ਰਹੀ ਮਹਿੰਗਾਈ ਦੇ ਬਾਰੇ ਵਿੱਚ ਬੋਲਦੇ ਹੋਏ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਨਾਕਾਮੀ ਹੈ ਕਿ ਲੋਕਾਂ ਦੇ ਚੁੱਲੇ ਠੰਡੇ ਹੁੰਦੇ ਜਾ ਰਹੇ ਹਨ ਪਿਆਸ ਗੁੜ ਸ਼ੱਕਰ ਅਤੇ ਚੀਨੀ ਦੇ ਭਾਅ ਅਸਮਾਨੀ ਛੂ ਰਹੇ ਹਨ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਚੀਨੀ ਦਾ ਭਾਵ 65 ਰੁਪਏ ਤੋਂ ਉੱਪਰ ਹੋਇਆ ਹੈ। ਹੋਰ ਪਤਾ ਨਹੀਂ ਕਿੰਨੇ ਮਹਿੰਗਾਈ ਦੇ ਰਿਕਾਰਡ ਬੀਜੇਪੀ ਦੀ ਸਰਕਾਰ ਦੇ ਵਿੱਚ ਬਣਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥਾਲੋਨ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਦੇਸ਼ ਅੰਦਰ ਗੱਡੀਆਂ ਲਈ 20% ਪੈਟਰੋਲ ਵਿੱਚ ਮਿਲਾ ਕੇ ਇਥਾਲੋਨ ਵੇਚੀ ਜਾ ਰਹੀ ਹੈ ਜਦੋਂ ਕਿ ਸਾਡੇ ਦੇਸ਼ ਦੀਆਂ ਗੱਡੀਆਂ ਅਤੇ ਹੋਰ ਸਾਧਨ ਇਸ ਤੇਲ ਦੀ ਵਰਤੋਂ ਕਰਨ ਲਈ ਇੰਜਨ ਤਿਆਰ ਨਹੀਂ ਹਨ ਇਸ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਬੇਸ਼ੱਕ ਹੋਰ ਦੇਸ਼ ਵੀ ਇਥਾਲੋਨ ਨੂੰ ਵਰਤ ਰਹੇ ਹਨ ਪਰ ਉਹਨਾਂ ਨੇ ਗੱਡੀਆਂ ਤੇ ਹੋਰ ਸਾਧਨ ਦੇ ਇੰਜਨ ਇਸ ਦੇ ਕਾਬਲ ਬਣਾਏ ਹਨ ਪਰ ਸਾਡੇ ਦੇਸ਼ ਅੰਦਰ ਬਿਨਾਂ ਕੋਈ ਦੱਸੇ ਪੈਟਰੋਲ ਦੇ ਵਿੱਚ ਹੀ ਇਥਾਲੋਨ ਮਿਲਾ ਕੇ ਵੇਚਿਆ ਜਾ ਰਿਹਾ ਜਿਸ ਨਾਲ ਕਿ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ।