ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਇੰਸਪੈਕਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਇੰਸਪੈਕਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
Publish Date: Wed, 19 Aug 2026 07:04 PM (IST)
Updated Date: Thu, 20 Aug 2026 04:03 AM (IST)
ਕੈਪਸ਼ਨ: ਆਪਣੀਆਂ ਮੰਗਾਂ ਸਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ ਇੰਸਪੈਕਟਰ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਰਾਜ ਦੇ ਖੁਰਾਕ ਸਪਲਾਈ ਵਿਭਾਗ ਬਰਨਾਲਾ ’ਚ ਤਾਇਨਾਤ ਸਮੂਹ ਨਿਰੀਖਕਾਂ (ਇੰਸਪੈਕਟਰਾਂ) ਤੇ ਸਹਾਇਕ ਖੁਰਾਕ ਸਪਲਾਈ ਅਫਸਰਾਂ ਨੇ ਵਿਭਾਗ ਦੀਆਂ ਕਥਿਤ ਗਲਤ ਨੀਤੀਆਂ, ਤਨਖਾਹਾਂ ’ਚੋਂ ਨਾਜਾਇਜ਼ ਲੇਟ ਡਾਕੂਮੈਂਟ ਰਿਕਵਰੀਆਂ ਤੇ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਦੇ ਵਿਰੋਧ ’ਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਤੇ ਹਰ ਤਰ੍ਹਾਂ ਦੇ ਕੰਮ ਮੁਕੰਮਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇੰਸਪੈਕਟੋਰੇਟ ਫੂਡ ਸਪਲਾਈ ਯੂਨੀਅਨ ਬਰਨਾਲਾ ਦੇ ਪ੍ਰਧਾਨ ਪ੍ਰੀਤਮੋਹਿੰਦਰ ਸਿੰਘ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਤੇ ਸੂਬੇ ਦੇ ਅਨਾਜ ਦੀ ਖਰੀਦ, ਸਾਂਭ ਸੰਭਾਲ ਅਤੇ ਦੇਸ਼ ਭਰ ’ਚ ਮੂਵਮੈਂਟ ਵਰਗੇ ਅਹਿਮ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਲੇ ਫੀਲਡ ਸਟਾਫ ਦਾ ਪਿਛਲੇ ਕਈ ਸਾਲਾਂ ਤੋਂ ਆਰਥਿਕ ਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ। ਮੁੱਖ ਮੰਗਾਂ ਤੇ ਹੜਤਾਲ ਦੇ ਕਾਰਨ ਨਜਾਇਜ ਰਿਕਵਰੀਆਂ ’ਤੇ ਤੁਰੰਤ ਰੋਕ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾ ’ਚੋਂ ਲੇਟ ਡਾਕੂਮੈਂਟ ਰਿਕਵਰੀਆਂ ਦੇ ਨਾਂ ਤੇ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਵੱਲੋਂ ਆਪਣੀਆਂ ਸਮਸਿਆਵਾਂ ਦੇ ਹੱਲ ਲਈ ਵਿਭਾਗ ਦੇ ਮੰਤਰੀ ਸਾਹਿਬ ਨਾਲ ਲਈ ਮੀਟਿੰਗ ਦੀ ਮੰਗ ਕੀਤੀ ਗਈ, ਪਰ ਵਿਭਾਗ ਵੱਲੋਂ ਮੀਟਿੰਗਾਂ ਨੂੰ ਕਈ ਵਾਰ ਟਾਲਣ ਕਾਰਨ ਨਿਰੀਖਕ ਕੇਡਰ ਵਿੱਚ ਭਾਰੀ ਰੋਸ ਹੈ। ਪਿਛਲੇ ਚਾਰ ਸਾਲਾਂ ਤੋਂ ਵਿਭਾਗ ਵੱਲੋਂ ਅਨਾਜ ਦੀ ਸਾਂਭ ਸੰਭਾਲ ਲਈ ਲੋੜੀਂਦਾ ਸਟਾਕ ਆਰਟੀਕਲ (ਜਿਵੇਂ ਕਰੇਟ, ਤਰਪਾਲਾਂ ਆਦਿ) ਮੁੱਹਈਆ ਨਹੀਂ ਕਰਵਾਇਆ ਗਿਆ। ਇਸ ਦੇ ਬਾਵਜੂਦ ਮੁਲਾਜਮਾਂ ਨੇ ਆਪਣੀ ਜਾਨ ਜ਼ੋਖਮ ’ਚ ਪਾ ਕੇ ਸਰਕਾਰ ਦਾ ਕਰੋੜਾਂ ਰੁਪਏ ਦਾ ਵਿੱਤੀ ਅਤੇ ਕੁਆਲਟੀ ਨੁਕਸਾਨ ਹੋਣ ਤੋਂ ਬਚਾਇਆ। ਫ਼ੀਲਫ ਸਟਾਫ ਦੇ ਦਫਤਰਾਂ ਲਈ ਜਰੂਰੀ ਇਨਫਰਾਸਟ੍ਰਚਕਰ ਮੁੱਹਈਆ ਕਰਵਾਉਂਣ ਅਤੇ ਕਨਵੇਂਅਸ ਅਲਾਊਂਸ ਸਮੇਤ ਹੋਰ ਬਕਾਇਆ ਭੱਤੇ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਯੂਨੀਅਨ ਦੇ ਆਗੂਆਂ ਗੁਲਾਬ ਸਿੰਘ, ਉਪਿੰਦਰਜੀਤ ਸਿੰਘ ਅਤੇ ਸੁਲਕਸ਼ ਗੋਇਲ ਨੇ ਸਾਫ ਕੀਤਾ ਕਿ ਕਰੋਨਾ ਵਰਗੀ ਗੰਭੀਰ ਮਹਾਂਮਾਰੀ ਦੌਰਾਨ ਵੀ ਖੁਰਾਕ ਸਪਲਾਈ ਦੇ ਨਿਰੀਖਕਾਂ ਨੇ ਹਰ ਧਰ ਤੱਕ ਰਾਸ਼ਨ ਪਹੁੰਚਾਉਂਣਾ ਯਕੀਨੀ ਬਣਾਇਆ ਸੀ। ਪਰ ਹੁਣ ਵਿਭਾਗ ਦੇ ਅੜੀਅਲ ਵਤੀਰੇ ਕਾਰਨ ਮਜਬੂਰ ਹੋ ਕੇ ਸਮੂਹ ਨਿਰੀਖਕਾਂ ਵੱਲੋਂ ਹਰ ਮੁਕੰਮਲ ਹੜਤਾਲ ਦਾ ਫੈਸਲਾ ਲਿਆ ਗਿਆ ਹੈ। ਇਸ ਹੜਤਾਲ ਦਾ ਸਹਾਇਕ ਖੁਰਾਕ ਸਪਲਾਈ ਯੂਨੀਅਨ ਵੱਲੋਂ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ। ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਨਾਜਾਇਜ਼ ਕਟੌਤੀਆਂ ’ਤੇ ਰੋਕ ਲਗਾਉਂਣ ਤੇ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਪ੍ਰਵਾਨ ਕਰਨ ਦੇ ਨਿਰਦੇਸ਼ ਜਾਰੀ ਕਰਨ ਤਾਂ ਜੋ ਖੁਰਾਕ ਸਪਲਾਈ ਦੇ ਫੀਲਡ ਸਟਾਫ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾ ਸਕੇ। ਇਸ ਸਮੇਂ ਸਮੂਹ ਯੂਨੀਅਨ ਦੇ ਨੁਮਾਇੰਦੇ ਪ੍ਰਵੀਨ ਕੁਮਾਰ ਏ.ਐੱਫ.ਐੱਸ.ਓ., ਅਭੀਸ਼ੇਕ ਭਾਰਤੀ ਏ.ਐਫ.ਐਸ.ਓ., ਰਾਜੀਵ ਮਿਤਲ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਵਰੁਨ ਗੋਇਲ, ਮਨੋਜ ਗੋਇਲ ਵੀ ਹਾਜ਼ਰ ਸਨ।