ਜਿਉਣੇ ਮੌੜ ਦੇ ਮਸ਼ਹੂਰ ਪਿੰਡ ਮੌੜਾਂ 'ਚ CM ਭਗਵੰਤ ਮਾਨ ਨੇ ਕੀਤਾ ਨਵੇਂ ਸਟੇਡੀਅਮ ਦਾ ਉਦਘਾਟਨ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਿੰਡਾਂ ਅੰਦਰ ਸਟੇਡੀਅਮ ਬਣਾਏ ਜਾਣ ਦੀ ਮੁਹਿੰਮ ਪੂਰਨ ਹੋਣ ਜਾ ਰਹੀ ਜਾ ਰਹੀ ਹੈ। ਹਲਕਾ ਦਿੜਬਾ ਦ ਪਿੰਡ ਮੌੜਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋ ਕਰੋੜਦੋ ਲੱਖ ਦੇ ਕਰੀਬ ਲਾਗਤ ਨਾਲ ਤਿਆਰ ਹੋਏ ਮੁੱਖ ਮੰਤਰੀ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਸਟੇਡੀਅਮ ਅੰਦਰ 400 ਮੀਟਰ ਦਾ ਟਰੈਕ, ਫੁਟਬਾਲ ਦਾ ਮੈਦਾਨ, ਕ੍ਰਿਕਟ ਦਾ ਮੈਦਾਨ ਅਤੇ ਵਾਲੀਬਾਲ ਦਾ ਸ਼ਾਨਦਾਰ ਮੈਦਾਨ ਬਣਾਇਆ ਗਿਆ ਹੈ। ਇਹ ਗਰਾਊਂਡ ਸੱਤ ਏਕੜ ਦੇ ਕਰੀਬ ਜਮੀਨ ਵਿੱਚ ਬਣਾਇਆ ਗਿਆ ਹੈ।
Publish Date: Sat, 31 Oct 2026 04:54 PM (IST)
Updated Date: Sat, 31 Oct 2026 04:55 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਿੰਡਾਂ ਅੰਦਰ ਸਟੇਡੀਅਮ ਬਣਾਏ ਜਾਣ ਦੀ ਮੁਹਿੰਮ ਪੂਰਨ ਹੋਣ ਜਾ ਰਹੀ ਜਾ ਰਹੀ ਹੈ। ਹਲਕਾ ਦਿੜਬਾ ਦ ਪਿੰਡ ਮੌੜਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋ ਕਰੋੜਦੋ ਲੱਖ ਦੇ ਕਰੀਬ ਲਾਗਤ ਨਾਲ ਤਿਆਰ ਹੋਏ ਮੁੱਖ ਮੰਤਰੀ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਸਟੇਡੀਅਮ ਅੰਦਰ 400 ਮੀਟਰ ਦਾ ਟਰੈਕ, ਫੁਟਬਾਲ ਦਾ ਮੈਦਾਨ, ਕ੍ਰਿਕਟ ਦਾ ਮੈਦਾਨ ਅਤੇ ਵਾਲੀਬਾਲ ਦਾ ਸ਼ਾਨਦਾਰ ਮੈਦਾਨ ਬਣਾਇਆ ਗਿਆ ਹੈ। ਇਹ ਗਰਾਊਂਡ ਸੱਤ ਏਕੜ ਦੇ ਕਰੀਬ ਜਮੀਨ ਵਿੱਚ ਬਣਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਿੱਚ ਲੋਕ ਮਿਲਣੀ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਗੇ ਲੰਘ ਕੇ ਅੱਜ 40 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਲੋਕਾਂ ਦੇ ਨੇੜੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਨੂੰ ਮੁੱਖ ਰੱਖ ਕੇ ਸਾਰੇ ਪੰਜਾਬ ਦੇ ਵਿਚ ਕੰਮ ਕੀਤੇ ਹਨ। ਪੰਜਾਬ ਨੂੰ ਮੁੜ ਪੰਜਾਬ ਬਣਾਉਣ ਲਈ ਯਤਨ ਕੀਤੇ ਗਏ ਜੋ ਕਿ ਸਾਰਥਕ ਸਿੱਧ ਹੋਏ ਹਨ।
ਪੰਜਾਬ ਨੂੰ ਖੇਡਾਂ ਦਾ ਅਤੇ ਛਿੰਜਾਂ ਦਾ ਪੰਜਾਬ ਬਣਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੇ ਤਹਿਤ ਹੀ ਪੰਜਾਬ ਏਸ਼ੀਆ ਹਾਕੀ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਟਰਾਫੀ ਖੇਡੀ ਜਾ ਰਹੀ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ ਅਤੇ ਹਾਕੀ ਦੀ ਟੀਮ ਦੇ ਵਿੱਚ 10 ਤੋਂ ਵੀ ਜਿਆਦਾ ਖਿਡਾਰੀ ਪੰਜਾਬ ਦੇ ਹੋਣ ਕਰਕੇ ਆਪਣੇ ਮੈਦਾਨ ਦੇ ਵਿੱਚ ਖੇਡਦੇ ਹੋਏ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ। ਉਨਾਂ ਨੇ ਵਿਰੋਧੀ ਧਿਰਾਂ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿੰਦਣ ਉੱਤੇ ਆਪਣਾ ਸਮਾਂ ਖਰਾਬ ਕਰ ਰਹੀਆਂ ਹਨ। ਚਾਹੇ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਹੋਵੇ ਉਹ ਸਿਰਫ ਉਸ ਨੂੰ ਨਿੰਦਣ ਦਾ ਹੀ ਪ੍ਰੋਗਰਾਮ ਬਣਾ ਕੇ ਰੱਖਦੀਆਂ ਹਨ। ਕਦੇ ਵੀ ਕਾਂਗਰਸ ਨੇ ਅਕਾਲੀਆਂ ਦੇ ਖਿਲਾਫ ਜਾਂ ਅਕਾਲੀਆਂ ਨੇ ਕਾਂਗਰਸ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕੀਤੀ। ਪਹਿਲੀ ਵਾਰ ਹੋ ਰਿਹਾ ਹੈ ਪੰਜਾਬ ਦੇ ਇਤਿਹਾਸ ਵਿਚ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਲੋਕਾਂ ਦੇ ਨੇੜੇ ਖੜ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਿਹਾ ਹੋਵੇ ਅਤੇ ਉਹਨਾਂ ਨਾਲ ਸਿੱਧੀਆਂ ਗੱਲਾਂ ਕਰ ਰਿਹਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤੰਜ ਕਸਦੇ ਹੋਏ ਮਾਨ ਨੇ ਕਿਹਾ ਕਿ ਉਹ ਸਿਰਫ ਮੈਨੂੰ ਮੁੱਖ ਮੰਤਰੀ ਬਣਾਉਣ ਦਾ ਹੀ ਰੱਟ ਲਾਈ ਰੱਖਦੇ ਹਨ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਉਸਦੇ ਪਿਤਾ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਸੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਨਿੰਦਣ ਵਾਲੇ ਸੁਖਬੀਰ ਸਿੰਘ ਬਾਦਲ ਅੱਜ ਉਹਨਾਂ ਨਾਲ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਉਹ ਪੰਜਾਬ ਨੂੰ ਇਸੇ ਤਰ੍ਹਾਂ ਤਰੱਕੀਆਂ ਵਿੱਚ ਰੱਖਣਾ ਚਾਹੁੰਦੇ ਹਨ ਜਾਂ ਵਿਕਾਸ ਦੇ ਕੰਮਾਂ ਨੂੰ ਵੱਡੇ ਪੱਧਰ ਤੇ ਜਾਰੀ ਵੀ ਰੱਖਣਾ ਚਾਹੁੰਦੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੌੜਾ ਪਿੰਡ ਵਿੱਚ ਆਉਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਿੰਡ ਮੌੜਾ ਲਈ ਹੁਣ ਤੱਕ 13 ਕਰੋੜ 19 ਲੱਖ 61 ਹਜਾਰ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਲਈ ਦੇ ਦਿੱਤੀ ਹੈ। ਇਸ ਰਾਸ਼ੀ ਨਾਲ ਪਿੰਡ ਮੌੜਾ ਨੂੰ ਲਾਗਲੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਪੱਕੀਆਂ ਕੀਤੀਆਂ ਗਈਆਂ ਹਨ ਜਾਂ ਅਪਗ੍ਰੇਡ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਇੱਕ ਹੈਲਥ ਸੈਂਟਰ ਦੀ ਉਸਾਰੀ ਲਈ ਵੀ 55 ਲੱਖ ਰੁਪਏ ਦਿੱਤੇ ਗਏ ਹਨ ਜਦੋਂ ਕਿ ਹੋਰ ਕੰਮ ਤੋਂ ਇਲਾਵਾ ਸਰਕਾਰੀ ਸਕੂਲ ਲਈ ਵੀ ਗਰਾਂਟ ਜਾਰੀ ਕੀਤੀ ਗਈ ਹੈ।