- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੁੰਡਿਆਂ ਦੀ ਸ਼ਤਰੰਜ ਟੀਮ ਨੇ ਰਚਿਆ ਇਤਿਹਾਸ

ਨੈਸ਼ਨਲ ਸਕੂਲ ਖੇਡਾਂ ’ਚ ਹਾਸਲ ਕੀਤਾ ਤੀਜਾ ਸਥਾਨ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਹਾਲ ਹੀ ਵਿੱਚ ਦਿੱਲੀ ਵਿਖੇ ਸੰਪੰਨ ਹੋਈਆਂ 70ਵੀਆਂ ਸਕੂਲ ਨੈਸ਼ਨਲ ਖੇਡਾਂ ਸ਼ਤਰੰਜ 19 ਸਾਲ ਉਮਰ ਵਰਗ ਦੇ ਮੁੰਡਿਆਂ ਦੀ ਟੀਮ ਨੇ ਪੰਜਾਬ ਵੱਲੋਂ ਖੇਡਦਿਆਂ ਤੀਜੀ ਪੁਜੀਸ਼ਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ । ਗੌਰਤਲਬ ਹੈ ਕਿ ਇਹ ਸਕੂਲ ਨੈਸ਼ਨਲ ਖੇਡਾਂ ਸ਼ਤਰੰਜ ਵਿੱਚ ਪੰਜਾਬ ਦੀ ਟੀਮ ਨੇ ਪਹਿਲੀ ਵਾਰ ਮੱਲਾਂ ਮਾਰੀਆਂ ਹਨ। ਟੀਮ ਦੇ ਮੈਂਬਰ ਪੁਨੀਤ ਵਰਮਾ, ਉਤਕ੍ਰਿਸ਼ਟ ਤੂਲੀ, ਅਰਨਵ ਪਸਰੀਚਾ, ਰਿਪੂਦਮਨ ਸਿੰਘ ਅਤੇ ਲਕਸਿਤ ਪੁਸਰੀ ਨੇ ਸਮੁੱਚੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਇਤਿਹਾਸ ਰਚਿਆ । ਪੰਜਾਬ ਦੀ ਟੀਮ ਨਾਲ ਗਏ ਨਾਮਵਰ ਮੁੱਕੇਬਾਜ਼ ਅਤੇ ਖੇਡ ਲੇਖਕ ਮਨਦੀਪ ਸਿੰਘ ਸੁਨਾਮ ਡੀਪੀਈ , ਅਨੁਰਾਗ ਭਾਰਦਵਾਜ, ਰਾਕੇਸ਼ ਗੁਪਤਾ , ਸੁਖਵੰਤ ਕੌਰ ਅਤੇ ਸਚਿਨ ਕੁਮਾਰ ਨੇ ਬੱਚਿਆਂ ਦੀ ਇਸ ਇਤਿਹਾਸਕ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਰ ਕਰਦਿਆ ਦੱਸਿਆ ਕਿ ਇਸ ਟੀਮ ਨੇ ਭਾਰਤ ਦੀਆਂ ਬਿਹਤਰੀਨ ਟੀਮਾਂ ਨੂੰ ਦਰੜਦੇ ਹੋਏ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਇਨ੍ਹਾਂ 70ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਗੁਜਰਾਤ, ਚੰਡੀਗੜ੍ਹ, ਕੇਰਲਾ ਵਰਗੀਆਂ ਮਿਆਰੀ ਟੀਮਾਂ ਨੂੰ ਕਰਾਉਂਦੇ ਹੋਏ ਆਖ਼ਰੀ ਰਾਊਂਡ ਵਿੱਚ ਪਹਿਲੇ ਟੇਬਲ ਉੱਤੇ ਪਹੁੰਚਣ ਦਾ ਮਾਣ ਹਾਸਿਲ ਕੀਤਾ ਅਤੇ ਆਖਰੀ ਰਾਊਂਡ ਵਿੱਚ ਇਨ੍ਹਾਂ ਖੇਡਾਂ ਦੀ ਜੇਤੂ ਟੀਮ ਮਹਾਰਾਸ਼ਟਰ ਨੂੰ ਡਰਾਅ ਉੱਤੇ ਰੋਕਦੇ ਹੋਏ ਅੰਕਾਂ ਮੁਤਾਬਕ ਤੀਜਾ ਸਥਾਨ ਹਾਸਲ ਕੀਤਾ ਹੈ ਜੋ ਕਿ ਇਤਿਹਾਸਕ ਹੈ । ਇਸ ਇਤਿਹਾਸਕ ਪ੍ਰਾਪਤੀ ਉੱਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਿਪਟੀ ਸਰੀਰਕ ਸਿੱਖਿਆ ਅਤੇ ਖੇਡਾਂ ਜਸਜੀਤ ਸਿੰਘ ਜੀ ਨੇ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ। ਡੀਪੀਈ ਮਨਦੀਪ ਸਿੰਘ ਸੁਨਾਮ ਨੇ ਆਖਿਆ ਕਿ ਨੌਜਵਾਨਾਂ ਨੂੰ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਰੁਚੀ ਰੱਖਣੀ ਚਾਹੀਦੀ ਹੈ ਤਾਂ ਜੋ ਇਨਸਾਨ ਸਰੀਰਕ ਤੌਰ ਤੇ ਫਿੱਟ ਰਹਿਣ ਦੇ ਨਾਲ ਮਾਨਸਿਕ ਤੌਰ ਤੇ ਵੀ ਚੇਤੰਨ ਰਹੇ।