ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਧਰਨਾ 7 ਨੂੰ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜਨਤਕ ਜਥੇਬੰਦੀਆਂ ਵੱਲੋ ਧਰਨਾ 7 ਨੂੰ
Publish Date: Fri, 02 Oct 2026 03:33 PM (IST)
Updated Date: Sat, 03 Oct 2026 04:01 AM (IST)
ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਸੰਗਰੂਰ : ਮਜ]ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਗੋਬਿੰਦ ਛਾਜਲੀ ਦੀ ਪ੍ਰਧਾਨਗੀ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਪਿੰਡ ਕਨੋਈ ਦੇ ਪਰਿਵਾਰ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਧੱਕੇਸ਼ਾਹੀ ਦਾ ਡਟਕੇ ਵਿਰੋਧ ਕੀਤਾ ਗਿਆ।ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਕਨੋਈ ਦੇ ਖੁਦਕੁਸ਼ੀ ਕਰ ਗਏ ਮਜ਼ਦੂਰ ਸਮਨਦੀਪ ਦਾ ਪਰਿਵਾਰ ਇਨਸਾਫ ਲੈਣ ਲਈ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਮੋਰਚਰੀ ਅੱਗੇ ਬੈਠਾ ਸੀ। ਸ਼ਾਂਤਮਈ ਧਰਨਾ ਦੇ ਰਹੇ ਲੋਕਾਂ,ਪਰਿਵਾਰ ਦੀ ਗ੍ਰਿਫਤਾਰੀ ਅਤੇ ਫਿਰ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਪੋਸਟਮਾਰਟਮ ਅਤੇ ਉਸਦੇ ਪਿੰਡ ਤੋਂ ਬਾਹਰ ਸੰਗਰੂਰ ਵਿਖੇ ਸਸਕਾਰ ਕਰਨਾ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਪਹਿਲਾਂ ਤੂਰਬੰਜਾਰਾ ਪਿੰਡ ਦੇ ਮਜ਼ਦੂਰ ਗੁਲਜਾਰ ਦਾ ਧੱਕੇ ਨਾਲ ਪੁਲਿਸ ਵੱਲੋਂ ਸਸਕਾਰ ਕਰਨਾ ਅਤੇ ਹੁਣ ਪਿੰਡ ਕਨੋਈ ਦੇ ਮ੍ਰਿਤਕ ਮਜ਼ਦੂਰ ਸਨਮਦੀਪ ਨਾਲ ਇੱਕ ਹੋਰ ਬੇਇਨਸਾਫੀ ਕਰਦੇ ਹੋਏ ਪਰਿਵਾਰ ਦੀ ਰਜ਼ਾਮੰਦੀ ਤੋਂ ਬਿਨ੍ਹਾਂ ਪੋਸਟਮਾਰਟਮ ਕਰਨਾ ਅਤੇ ਉਨ੍ਹਾਂ ਦੀ ਹਾਜ਼ਰੀ ਤੋਂ ਬਿਨ੍ਹਾਂ ਉਹਨਾਂ ਦੇ ਪਿੰਡ ਤੋਂ ਬਾਹਰ ਸਸਕਾਰ ਕਰਨਾ ਜਿੱਥੇ ਮ੍ਰਿਤਕ ਦੇ ਮਾਨ ਸਨਮਾਨ ਅਤੇ ਕਾਨੂੰਨੀ ਹੱਕਾਂ ਦੀ ਉਲੰਘਣਾ ਹੈ, ਉੱਥੇ ਇਹ ਪੰਜਾਬ ਵਿੱਚ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ ਜੋ ਕਿ ਪੁਲਿਸ ਧੱਕੇਸ਼ਾਹੀ ਦਾ ਸਿਖਰ ਹੈ। ਜਿਸਦੇ ਖਿਲਾਫ਼ 7 ਅਕਤੂਬਰ ਨੂੰ ਵੱਡਾ ਰੋਸ ਮੁਜਾਹਰਾ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹਰਭਗਵਾਨ ਮੂਨਕ, ਬਲਜੀਤ ਨਮੋਲ, ਲਖਵੀਰ ਲੋਂਗੋਵਾਲ, ਪ੍ਰਗਟ ਕਾਲਾਝਾੜ, ਜਸਵੀਰ ਕੌਰ, ਦਰਵਾਰਾ ਸਿੰਘ ਛਾਜਲਾ ਜਸਵੰਤ ਬਹਾਦਰਪੁਰ, ਬਲਬੀਰ ਲੌਂਗੋਵਾਲ, ਨਿਰਭੈ ਸਿੰਘ, ਜੁਝਾਰ ਲੋਂਗੋਵਾਲ, ਨਿਰੰਜਣ ਚਨਾਗਰਾ, ਦਾਤਾ ਨਮੋਲ, ਮਲਕੀਤ ਸਿੰਘ, ਸੁਖਦੇਵ ਸ਼ਰਮਾ, ਰਮਨ ਕਾਲਾਝਾੜ, ਅਮਨਦੀਪ ਸਿੰਘ, ਅਮ੍ਰਿਤ ਸਿੰਘ, ਰਾਮਵੀਰ ਸਿੰਘ, ਫ਼ਲਜੀਤ ਸਿੰਘ, ਬਸ਼ੇਸਰ ਰਾਮ, ਨਾਜਰ ਸਿੰਘ, ਤਾਰਾ ਸਿੰਘ, ਕਾਲਾ ਸਿੰਘ, ਅਵਤਾਰ ਸਿੰਘ, ਬਿੰਦਰ ਸਿੰਘ, ਜਸਪਾਲ ਸਿੰਘ, ਗੁਰਮੇਲ ਕੌਰ ਮੌਜੂਦ ਸਨ।