- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਕਿਯੂ ਵੱਲੋਂ ਥਾਣਾ ਦਿੜ੍ਹਬਾ ਅੱਗੇ ਰੋਸ ਧਰਨਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜ਼ਿਲ੍ਹਾ ਖਜ਼ਾਨਚੀ ਅਮਨਦੀਪ ਸਿੰਘ ਮਹਿਲਾਂ ਦੀ ਅਗਵਾਈ ਹੇਠ ਸੈਲੋ ਪਲਾਂਟ ਦੇ ਇੱਕ ਵਰਕਰ ਵੱਲੋਂ ਜਬਰੀ ਕਿਸਾਨ ਦੀ ਜਮੀਨ ਉੱਤੇ ਕਬਜ਼ਾ ਕਰਨ ਦੇ ਸੰਬੰਧ ਵਿੱਚ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਥਾਣਾ ਦਿੜਬਾ ਦੀ ਅੱਗੇ ਧਰਨਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪਿੰਡ ਤੂਰਬੰਜਾਰਾ ਵਿਖੇ ਸੈਲੋ ਕੰਪਨੀ ਵੱਲੋਂ ਇੱਕ ਗਰੀਬ ਕਿਸਾਨ ਦੀ ਜ਼ਮੀਨ ਤੇ ਧੱਕੇ ਨਾਲ ਟਰੈਕਟਰ ਚਲਾ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਿਸਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਸੈਲੋ ਕੰਪਨੀ ਦੇ ਮੈਨੇਜਰ ਸੰਜੇ ਮਲਕ ਸਮੇਤ 4-5 ਅਣਪਛਾਤੇ ਵਿਅਕਤੀਆਂ ਨੇ ਕਿਸਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਿਸਾਨ ਨੇ ਆਪਣੀ ਜਾਨ ਬਚਾ ਕੇ ਥਾਣਾ ਦਿੜ੍ਹਬਾ ਵਿਖੇ ਪਹੁੰਚ ਕੇ ਐਸਐਚਓ ਨੂੰ ਸਾਰੀ ਘਟਨਾ ਦੱਸੀ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਕਰਦਿਆਂ ਟਾਲ-ਮਟੋਲ ਕਰ ਦਿੱਤਾ।