ਕਿਸਾਨਾਂ ਵੱਲੋਂ ਮਜ਼ਦੂਰ ਦੇ ਘਰ ਦਾ ਕਬਜ਼ਾ ਵਰੰਟ ਕਰਨ ਆਏ ਪ੍ਸ਼ਾਸਨ ਦਾ ਵਿਰੋਧ ਕਿਸਾਨਾਂ ਵੱਲੋਂ ਮਜ਼ਦੂਰ ਦੇ ਘਰ ਦਾ ਕਬਜ਼ਾ ਵਰੰਟ ਕਰਨ ਆਏ ਪ੍ਸ਼ਾਸਨ ਦਾ ਵਿਰੋਧ
Publish Date: Wed, 30 Sep 2026 05:22 PM (IST)
Updated Date: Thu, 01 Oct 2026 04:01 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਰਾਜੇਵਾਲ ਦੇ ਸਾਥੀਆਂ ਵੱਲੋਂ ਪਿੰਡ ਗਹਿਲ ਵਿਖੇ ਮਜ਼ਦੂਰ ਦੇ ਘਰ ਦਾ ਕਬਜ਼ਾ ਵਰੰਟ ਰੋਕਿਆ ਗਿਆ। ਇਸ ਮੌਕੇ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਕੁਲਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਏ ਯੂ ਸਮਾਰਟ ਬੈਂਕ ਤੋਂ 2022 ’ਚ ਦਸ ਲੱਖ ਦਾ ਲੋਨ ਕਰਾਇਆ ਗਿਆ ਸੀ। ਉਸ ’ਚੋਂ ਪੰਜ ਲੱਖ ਦੀਆਂ ਕਿਸਤਾਂ ਭਰ ਵੀ ਦਿੱਤੀਆਂ ਸਨ। ਕੁਲਵਿੰਦਰ ਸਿੰਘ ਲਗਾਤਾਰ ਕਿਸਤਾਂ ਭਰਨ ਕਾਰਨ ਰਿਕਾਰਡ ਠੀਕ ਹੋਣ ਕਾਰਣ ਬੈਂਕ ਵੱਲੋਂ ਅੱਠ ਲੱਖ ਦਾ ਲੋਨ ਹੋਰ ਕਰ ਦਿੱਤਾ। ਉਸ ਤੋ ਬਾਅਦ ਕੁਲਵਿੰਦਰ ਸਿੰਘ ਦੇ ਘਰੇਲੂ ਹਾਲਤ ਖਰਾਬ ਹੋਣ ਕਾਰਣ ਅਤੇ ਕੁਲਵਿੰਦਰ ਦਾ ਪਿਤਾ ਬੀਮਾਰ ਹੋ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ । ਲਗਾਤਾਰ ਘਰ ’ਚ ਬਿਮਾਰੀ ਰਹਿਣ ਕਾਰਣ ਕਰਜ਼ਾ ਮੋੜਨ ਤੋਂ ਅਸਮਰੱਥ ਹੋ ਗਿਆ। ਘਰ ਵਾਲਿਆਂ ਨੇ ਜੱਥੇਬੰਦੀਆਂ ਨਾਲ ਸਪੰਰਕ ਕਰਿਆ ਜਦੋਂ ਵਰੰਟ ਕਬਜ਼ਾ ਕਰਨ ਪ੍ਸ਼ਾਸਨ ਆ ਰਿਹਾ ਸੀ ਤਾਂ ਜੱਥੇਬੰਦੀ ਦੇ ਵਰਕਰ ਨੂੰ ਪਤਾ ਲਗਦੇ ਹੀ ਪਹੁੰਚਨੇ ਸੁਰੂ ਹੋ ਗਏ। ਬੈਂਕ ਵੱਲੋਂ ਗੱਲਬਾਤ ਕਰਕੇ ਕਰਜ਼ਾ ਵਾਪਸ ਕਰਾਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਸਿਰਫ ਦੋ ਆਰਜ਼ੀ ਨੋਟਿਸ ਦੇ ਕੇ ਘਰ ਦਾ ਕਬਜ਼ਾ ਵਰੰਟ ਲਿਆਂਦਾ ਗਿਆ । ਉਨ੍ਹਾਂ ਕਿਹਾ ਕਿ ਲੋਨ ਤਾਂ ਇਕੱਲੇ ਕੁਲਵਿੰਦਰ ਸਿੰਘ ਨੇ ਲਿਆ ਸੀ ਪਰ ਇਸ ਘਰ ਵਿੱਚ ਕੁਲਵਿੰਦਰ ਦਾ ਭਰਾ, ਭੈਣ ਤੇ ਮਾਤਾ ਦਾ ਵੀ ਹਿੱਸਾ ਹੈ ਉਹ ਕਿੱਥੇ ਰਹਿਣਗੇ ਉਨ੍ਹਾਂ ਦਾ ਹੱਲ ਪ੍ਸ਼ਾਸਨ ਨੂੰ ਕਰਨਾ ਚਾਹੀਦਾ ਸੀ ਫ਼ੇਰ ਹੀ ਕੋਈ ਕਾਰਵਾਈ ਕਰਨੀ ਬਣਦੀ ਸੀ। ਜੱਥੇਬੰਦੀ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਕਿ ਕਰਜ਼ੇ ਕਾਰਣ ਨਿਲਾਮੀਆਂ ਕੁਰਕੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਮੌਕੇ ਸਾਧੂ ਸਿੰਘ ਤੇ ਹਰਦੇਵ ਸਿੰਘ ਕਾਕਾ ਦੋਵੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਬਲਵੀਰ ਸਿੰਘ ਮਾਂਗੇਵਾਲ, ਸੋਹਣ ਸਿੰਘ ਬੀਹਲਾ, ਸੰਦੀਪ ਸਿੰਘ ਦੱਧਾਹੂਰ, ਭਿੰਦਰ ਸਿੰਘ ਮੂੰਮ, ਜਗਤਾਰ ਸਿੰਘ ਠੁੱਲੀਵਾਲ, ਜੱਸਾ ਸਿੰਘ ਗਹਿਲ, ਰਾਮ ਸਿੰਘ ਗਹਿਲ, ਬਲਵੀਰ ਸਿੰਘ ਕੁਰੜ, ਦੀਪਾ ਸਿੰਘ ਨਿਹਾਲੂਵਾਲ, ਸੱਤਪਾਲ ਸਿੰਘ ਸੋਹੀ, ਬਲਦੇਵ ਸਿੰਘ ਸਹਿਜੜਾ, ਅਮਨਦੀਪ ਸਿੰਘ ਰਾਏਸਰ, ਕਰਮਜੀਤ ਸਿੰਘ ਕਲਾਲਮਾਜਰਾ, ਗੁਰਮੇਲ ਸਿੰਘ ਕਲਾਲਾ, ਸਰਮਾ ਨਿਹਾਲੂਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।