- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਯੂਨੀਅਨ ਮਲਵਈ ਵੱਲੋਂ ਬੈਂਕ ਅੱਗੇ ਧਰਨਾ 22 ਨੂੰ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਬਾਬਾ ਅੜਕ ਦਾਸ ਗੁਰੂ ਘਰ ਲਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਪਸੌਰ, ਸੀਨੀਅਰ ਮੀਤ ਪ੍ਰਧਾਨ ਰਾਮਪਾਲ ਸ਼ਰਮਾ ਸੁਨਾਮ ਅਤੇ ਹਰਜਿੰਦਰ ਸਿੰਘ ਨੰਗਲਾ ਸੂਬਾ ਪ੍ਰੈੱਸ ਸਕੱਤਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ, ਭਾਰਤ ਅਮਰੀਕਾ ਵਪਾਰ ਸਮਝੌਤੇ ਤੁਰੰਤ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੁਨਾਮ ਸ਼ਹਿਰ ਅੰਦਰ ਕਿਸਾਨਾਂ ਨੂੰ ਚੋਰੀ ਦੇ ਟਰੈਕਟਰ ਵੇਚਣ ਦੇ ਅੱਡੇ ਚੱਲ ਰਹੇ ਹਨ।ਜੋ ਕਿ ਕਿਸਾਨਾ ਨੂੰ ਟਰੈਕਟਰਾਂ ਦੇ ਕਾਗਜ਼ਾਂ ਕਾਪੀਆਂ ਬਿਨਾਂ ਕਰਜ਼ੇ ਕਰਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਇਸ ਸਾਰੇ ਕਾਲੇ ਕੰਮ ਵਿਚ ਸੰਗਰੂਰ ਦੀ ਇੱਕ ਬੈਂਕ ਸ਼ਾਮਲ ਹੈ। ਕਾਫ਼ੀ ਸਾਲਾਂ ਤੋਂ ਭੋਲੇ ਭਾਲੇ ਕਿਸਾਨ ਪੈਸੇ ਤਾਂ ਭਰੀ ਜਾ ਰਹੇ ਹਨ ਪਰੰਤੂ ਉਨ੍ਹਾਂ ਦੇ ਹੱਥ ਨਾ ਤਾਂ ਟਰੈਕਟਰਾਂ ਦੇ ਕਾਪੀ ਕਾਗਜ਼ ਹੱਥ ਲੱਗੇ ਹਨ। ਪਿਛਲੇ ਦਿਨੀਂ ਜਦੋਂ ਇਕ ਕਿਸਾਨ ਬਿੰਦਰ ਸਿੰਘ ਗਿਦੜਿਆਣੀ ਦਾ ਮਾਮਲਾ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਆਗੂਆਂ ਕੋਲ ਆਇਆ ਅਤੇ ਜਥੇਬੰਦੀ ਵਲੋਂ ਇਸ ਦੀ ਪੜਚੋਲ ਕੀਤੀ ਗਈ। ਚੋਲਾ ਮੰਡਲ ਬੈਂਕ ਸੰਗਰੂਰ ਵਿਖੇ ਬੈਂਕ ਅਧਿਕਾਰੀਆਂ ਨੂੰ ਮਿਲਿਆ ਗਿਆ। ਜਿਸ ਤੋਂ ਪਤਾ ਲੱਗਾ ਕਿ ਇਕ ਨਹੀਂ ਸੈਂਕੜੇ ਕਿਸਾਨਾ ਨਾਲ ਇਹ ਠੱਗੀਆਂ ਵੱਜੀਆਂ ਹਨ। ਪੀੜਤ ਕਿਸਾਨ ਕਾਗਜ਼ਾਂ ਤੋਂ ਬਿਨਾਂ ਨਾਂ ਤਾਂ ਟਰੈਕਟਰਾਂ ਨੂੰ ਵੇਚ ਸਕਦੇ ਹਨ ਅਤੇ ਨਾਂ ਹੀ ਆਪਣੀਆਂ ਫ਼ਸਲਾਂ ਨੂੰ ਮੰਡੀਆਂ ਤੱਕ ਲਿਜਾਣ ਲਈ ਸੜਕਾਂ ਤੇ ਚਲਾ ਸਕਦੇ ਹਨ। ਇਸ ਮਾਮਲੇ ਸਬੰਧੀ ਜਥੇਬੰਦੀ ਵਲੋਂ ਲਹਿਰਾਗਾਗਾ ਦੇ ਮਜੂਦਾ ਡੀ ਐਸ ਪੀ ਨੂੰ ਜਾਣੂ ਕਰਵਾਇਆ ਗਿਆ ਅਤੇ ਚੋਰੀ ਦੇ ਟਰੈਕਟਰ ਵੇਚਣ ਵਾਲਿਆਂ ਏਜੰਸੀਆਂ ਤੇ ਤੁਰੰਤ ਕਾਰਵਾਈ ਕਰਨ ਦੀ ਲਿਖਤੀ ਰੂਪ ਵਿੱਚ ਮੰਗ ਕੀਤੀ ਗਈ, ਪਰ ਹੁਣ ਤੱਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਅੱਜ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਕੱਲ 22 ਸਤੰਬਰ ਨੂੰ ਸੰਗਰੂਰ ਚੋਲਾ ਮੰਡਲ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਮਹਿਲਾ ਆਗੂ ਪਰਮਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾਂ, ਬੰਤਦਾਸ ਸੇਖੂਵਾਸ, ਅਮਰੀਕ ਸਿੰਘ, ਕਰਮਜੀਤ ਸਿੰਘ ਸੰਗਤਪੁਰਾ, ਬਿੰਦਰ ਸਿੰਘ ਗਿਦੜਿਆਣੀ, ਰਾਜਿੰਦਰ ਸਿੰਘ ਰਾਮਗੜ੍ਹ ਹਾਜ਼ਰ ਸਨ।