ਮਹਿਲ ਕਲਾਂ ’ਚ ਪੈਨਸ਼ਨਰਾਂ ਨੇ ਕੀਤੀ ਨਾਅਰੇਬਾਜ਼ੀ
ਮਹਿਲ ਕਲਾਂ ਵਿਖੇ ਪਾਵਰਕਾਮ-ਟਰਾਂਸਕੋ ਯੂਨੀਅਨ ਪੈਨਸ਼ਨਰਾਂ ਦੀ ਮੀਟਿੰਗ
Publish Date: Fri, 03 Apr 2026 06:06 PM (IST)
Updated Date: Sat, 04 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ਸਟਾਫ ਡਿਵੀਜ਼ਨ ਮਹਿਲਕਲਾਂ ਅਤੇ ਸਬ ਡਿਵੀਜ਼ਨ ਠੁੱਲੀਵਾਲ ਨਾਲ ਸਬੰਧਿਤ ਸਮੂਹ ਪੈਨਸ਼ਨਰਾਂ ਦੀ ਮੀਟਿੰਗ ਡਿਵੀਜ਼ਨ ਪ੍ਰਧਾਨ ਇੰਜੀ. ਕੇਵਲ ਸਿੰਘ ਪੰਡੋਰੀ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਵਿੱਚ ਹੋਈ। ਮੀਟਿੰਗ ’ਚ ਸੂਬਾ ਵਿੱਤ ਸਕੱਤਰ ਇੰਜੀ. ਸੁਖਜੰਟ ਸਿੰਘ ਬਰਨਾਲਾ, ਸਰਕਲ ਸਕੱਤਰ ਸਾਧੂ ਸਿੰਘ ਬੜੀ, ਸਰਕਲ ਪ੍ਰਧਾਨ ਹਰਭੋਲ ਸਿੰਘ ਠੀਕਰੀਵਾਲ, ਮੀਤ ਪ੍ਰਧਾਨ ਬਿੱਖਰ ਸਿੰਘ ਛੀਨੀਵਾਲ ਅਤੇ ਡਿਵੀਜ਼ਨ ਮਹਿਲ ਕਲਾਂ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਕਲਾਲ ਮਾਜਰਾ ਸਮੇਤ ਸਾਰੇ ਆਗੂਆਂ ਨੇ ਸ਼ਾਮਲ ਹੋ ਕੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਹਿਲਾਂ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਕ ਨਾਲ ਸੁਧਾਰੀ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਰੁਕਿਆ ਹੋਇਆ 16/- ਮਹਿੰਗਾਈ ਭੱਤਾ ਮੁਹੱਈਆ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਏਰੀਅਰ ਯਕਮੁਸ਼ਤ ਬਕਾਇਆ ਜਾਰੀ ਕੀਤਾ ਜਾਵੇ, 200/- ਰੁਪਏ ਜੰਜੀਆ ਟੈਕਸ ਕੱਟਣਾ ਬੰਦ ਹੋਵੇ ਅਤੇ ਸੱਤਵੇਂ ਪੇ ਕਮਿਸ਼ਨ ਦੀ ਮਨਜ਼ੂਰੀ ਲਟਕਾਏ ਨਾ ਜਾਵੇ।ਆਗੂਆਂ ਨੇ ਮਹਿੰਗਾਈ ਵਧਣ ਅਤੇ ਪੈਨਸ਼ਨ ਵਾਧੇ ਨਾ ਹੋਣ ਕਾਰਨ ਪੈਨਸ਼ਨਰਾਂ ਦੀ ਆਰਥਿਕ ਤੰਗੀ ਤੇ ਚਿੰਤਾ ਜਤਾਈ ਅਤੇ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਕੇਂਦਰ ਸਰਕਾਰ ਤੋਂ ਚਾਰ ਲੇਬਰ ਕੋਡ, ਬਿਜਲੀ ਸੋਧ ਬਿੱਲ 2025 ਅਤੇ ਹੋਰ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।ਉਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ 4 ਅਪ੍ਰੈਲ ਨੂੰ ਬਰਨਾਲਾ ਵਿੱਚ ਹੋਣ ਵਾਲੀ ਸਾਂਝੀ ਕਨਵੈਂਸ਼ਨ ਅਤੇ 10 ਅਪ੍ਰੈਲ ਨੂੰ ਪਟਿਆਲਾ ਹੈੱਡਕੁਆਰਟਰ ਅੱਗੇ ਵੱਡੇ ਧਰਨੇ ਵਿੱਚ ਕਾਫਲਿਆਂ ਸਮੇਤ ਪਹੁੰਚਣ। ਸੁਰਜੀਤ ਸਿੰਘ ਸੀਤਾ ਖਿਆਲੀ, ਸ਼ਮਸ਼ੇਰ ਸਿੰਘ ਹਮੀਦੀ, ਬਿੱਖਰ ਸਿੰਘ ਖਿਆਲੀ, ਮਹਿੰਦਰ ਸਿੰਘ, ਗੋਬਿੰਦ ਸਿੰਘ, ਅਵਤਾਰ ਸਿੰਘ, ਮਘਰ ਸਿੰਘ, ਜਗਦੇਵ ਸਿੰਘ ਕੁਰੜ, ਹਰਜੋਧਨ ਸਿੰਘ ਮਾਂਗੇਵਾਲ, ਜਗਦੇਵ ਸਿੰਘ ਸਹੌਰ, ਅਜੈਬ ਸਿੰਘ ਛਾਪਾ, ਪਾਰਸ ਮਹਿਲ ਕਲਾਂ, ਜਗਸੀਰ ਸਿੰਘ ਝੋਰੜ, ਦਰਸ਼ਨ ਸਿੰਘ ਕਲਾਲ ਮਾਜਰਾ, ਬਿਕਰ ਸਿੰਘ ਛੀਨੀਵਾਲ, ਜਗਮੇਲ ਸਿੰਘ ਛੀਨੀਵਾਲ, ਹਰਮੇਲ ਸਿੰਘ ਗੋਬਿੰਦਗੜ੍ਹ, ਬਲਦੇਵ ਸਿੰਘ ਬਰਨਾਲਾ, ਸਿਆਮ ਸਿੰਘ ਖੇੜੀ, ਅਮਰੀਕ ਸਿੰਘ ਸਹੌਰ, ਮਹਿੰਦਰ ਕੌਰ ਸਹੌਰ, ਪਰਮਜੀਤ ਕੌਰ ਕੁਰੜ, ਰਜਿੰਦਰਪਾਲ ਕੌਰ ਨਿਹਾਲੂਵਾਲ, ਚਮਕੌਰ ਸਿੰਘ, ਸ਼ਿੰਗਾਰਾ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ ਸਹੌਰ ਅਤੇ ਸਾਧੂ ਸਿੰਘ ਨੇ ਇਕਜੁੱਟ ਹੋ ਕੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ।