ਹਨੂਮਾਨ ਜੈਅੰਤੀ ਨੂੰ ਲੈ ਕੇ ਲੰਗਰ ਲਾਇਆ ਜਾਵੇਗਾ ਅੱਜ
ਹਨੂਮਾਨ ਜਯੰਤੀ ਮੌਕੇ ਆਲੂ ਪੂਰੀ ਦਾ ਲੰਗਰ ਲਾਇਆ
Publish Date: Wed, 01 Apr 2026 05:02 PM (IST)
Updated Date: Wed, 01 Apr 2026 05:04 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਹਨੂਮਾਨ ਜੈਅੰਤੀ ਦੇ ਪਾਵਨ ਮੌਕੇ ’ਤੇ ਸ਼੍ਰੀ ਸ਼ਾਮ ਰਸੋਈ ਸੇਵਾ ਮੰਡਲ ਧੂਰੀ ਵੱਲੋਂ 2 ਅਪ੍ਰੈਲ ਨੂੰ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕ੍ਰਾਂਤੀ ਚੌਕ ਵਿੱਚ ਸਵੇਰੇ 11 ਵਜੇ ਤੋਂ ਪ੍ਰਭੂ ਇੱਛਾ ਤੱਕ ਆਲੂ ਪੂਰੀ ਦਾ ਲੰਗਰ ਲਾਇਆ ਜਾਵੇਗਾ, ਜਿਸ ਵਿੱਚ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਮੰਡਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਹਨੂਮਾਨ ਜੰਤੀ ਸਨਾਤਨ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਅਤੇ ਇਸ ਨੂੰ ਸਾਰਿਆਂ ਨੂੰ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਭਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਨ ਰਾਤ ਸਮੇਂ ਆਪਣੇ ਘਰਾਂ ਦੇ ਬਾਹਰ ਪੰਜ ਦੀਵੇ ਜ਼ਰੂਰ ਜਗਾਏ ਜਾਣ, ਤਾਂ ਜੋ ਧਾਰਮਿਕ ਆਸਥਾ ਅਤੇ ਭਗਤੀ ਦਾ ਪ੍ਰਕਾਸ਼ ਹਰ ਘਰ ਤੱਕ ਪਹੁੰਚੇ। ਇਸ ਮੌਕੇ ਵਿਕਾਸ ਜਿੰਦਲ, ਆਸ਼ੂ, ਸਾਗਰ ਗੋਇਲ, ਰਾਹੁਲ ਕੁਮਾਰ, ਲਵਨਿਸ਼ ਗੁਪਤਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।