- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਹਲਾ ਪਰਚੇਜ ਸੈਂਟਰ ’ਚ ਲਿਫਟਿੰਗ ਦਾ ਬੁਰਾ ਹਾਲ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਮਾਰਕੀਟ ਕਮੇਟੀ ਲਹਿਰਾਗਾਗਾ ਨਾਲ ਸੰਬੰਧਿਤ ਲੇਹਲ ਕਲਾਂ ਦੇ ਪਰਚੇਜ ਸੈਂਟਰ ਵਿੱਚ ਇੱਕ ਸੈਲਰ ਦੀ ਲਿਫਟਿੰਗ ਬੰਦ ਕਰ ਦੇਣ ਕਾਰਨ 25-30 ਹਜ਼ਾਰ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਲਿਫਟਿੰਗ ਦੇ ਮਾੜੇ ਹਾਲਤਾਂ ਨੂੰ ਦੇਖਦਿਆਂ ਉੱਥੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜਾਹਰ ਕੀਤਾ ਇਸ ਸਮੇਂ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਇੱਕ ਸੈਲਰ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਥੱਲੇ ਤੋਂ ਸਿਉਂਕ ਕਾਰਨ ਖਰਾਬ ਹੋਣ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬੋਰੀਆਂ ਪਲਟਣ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਸ ਤੋਂ ਇਲਾਵਾ ਕਈ ਦਿਨ ਬੋਰੀਆ ਪਲਟਣ ਤੇ ਹੀ ਲੱਗ ਜਾਣਗੇ। ਇਸ ਸਬੰਧੀ ਲੇਹਲ ਕਲਾਂ ਦੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ 25-30 ਹਜ਼ਾਰ ਗੱਟਾ ਝੋਨੇ ਦਾ ਭਰਿਆ ਪਿਆ ਹੈ। ਪ੍ਰੰਤੂ ਜਿਸ ਸ਼ੈਲਰ ਨੇ ਸਾਨੂੰ ਬਾਰਦਾਨਾ ਦਿੱਤਾ ਹੋਇਆ ਹੈ, ਉਨ੍ਹਾਂ ਦੇ ਮਾਲ ਜਾਣ ਤੋਂ ਰੋਕ ਰੱਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਸ਼ੈਲਰ ਦੀ ਲੋਡਿੰਗ ਖੋਲ੍ ਕੇ ਲੇਹਲ ਕਲਾਂ ਸੈਂਟਰ ਚੋਂ ਮਾਲ ਚੁੱਕਾ ਜਾਵੇ ਤਾਂ ਜੋ ਦੂਜੇ ਰਾਜਾਂ ਤੋਂ ਆਏ ਮਜ਼ਦੂਰ ਆਪਣੇ ਘਰਾਂ ਨੂੰ ਜਾ ਸਕਣ।
ਇਸ ਸਬੰਧੀ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅੱਜ ਹੀ ਆਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਲੇਹਲ ਕਲਾਂ ਮੰਡੀ ਵਿੱਚ ਰੁਕੇ ਸ਼ੈਲਰ ਦੀ ਲਿਫਟਿੰਗ ਚਾਲੂ ਕਰਵਾ ਕੇ ਮੰਡੀ ਖਾਲੀ ਕਰਵਾ ਦਿੱਤੀ ਜਾਵੇਗੀ।