ਮਿਸਨ ‘ਸੰਪਰਕ’ ਅਧੀਨ ਪੁਲਿਸ ਪਬਲਿਕ ਮੀਟਿੰਗ ਮਿਸਨ "ਸੰਪਰਕ" ਅਧੀਨ ਪੁਲਿਸ ਪਬਲਿਕ ਮੀਟਿੰਗ
Publish Date: Tue, 18 Aug 2026 05:28 PM (IST)
Updated Date: Wed, 19 Aug 2026 04:00 AM (IST)
ਰਣਵੀਰ ਸਿੰਘ ਰਾਣਾ,ਪੰਜਾਬੀ ਜਾਗਰਣ, ਅਮਰਗੜ੍ਹ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਬ-ਡਵੀਜ਼ਨ ਅਮਰਗੜ੍ਹ ਵਿਖੇ ਮਿਸ਼ਨ ‘ਸੰਪਰਕ’ ਅਧੀਨ ਪੁਲਿਸ- ਪਬਲਿਕ ਮੀਟਿੰਗ ਕਰਵਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀਆਈਜੀ ਗੁਰਪ੍ਰੀਤ ਸਿੰਘ ਕਮਾਂਡੋ ਪੰਜਾਬ, ਐੱਸਪੀ ਹੈੱਡਕੁਆਟਰ ਰਾਜਵਿੰਦਰ ਸਿੰਘ, ਡੀਐੱਸਪੀ ਦੀਪਿੰਦਰਪਾਲ ਸਿੰਘ ਜੇਜੀ, ਮੁੱਖ ਅਫ਼ਸਰ ਅਮਰਗੜ੍ਹ ਰਨਦੀਪ ਕੁਮਾਰ ਸਮੇਤ ਮਾਲੇਰਕੋਟਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਡੀ.ਆਈ.ਜੀ. ਗੁਰਪ੍ਰੀਤ ਸਿੰਘ ਕਮਾਂਡੋ ਪੰਜਾਬ ਨੇ ਕਿਹਾ ਕਿ ਪੁਲਿਸ ਪਬਲਿਕ ਦੇ ਸਹਿਯੋਗ ਨਾਲ ਹੀ ਹੀ ਇਸ ਅਲਾਮਤ ਨੂੰ ਠੱਲ੍ਹ ਪਾ ਸਕਦੀ ਹੈ।ਮੀਟਿੰਗ ਦੌਰਾਨ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਉਪਰਾਲਿਆਂ ਅਤੇ ਸੁਝਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ, ਵੀ.ਡੀ.ਸੀ. ਮੈਂਬਰਾਂ, ਪੰਚਾਇਤੀ ਨੁਮਾਇੰਦਿਆਂ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਸਮਾਜ ਸੇਵੀ ਦੀਪਕ ਕੌੜਾ,ਸਰਪੰਚ ਨਰੇਸ਼ ਕੁਮਾਰ ਨਾਰੀਕੇ, ਗੁਰਪ੍ਰੀਤ ਸਿੰਘ ਜਾਗੋਵਾਲ, ਗੁਰਵੀਰ ਸਿੰਘ ਸੋਹੀ ਅਮਰਗੜ੍ਹ ਆਦਿ ਪਿੰਡਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।