ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ’ਤੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਖਿਲਾਫ਼ ਮਾਮਲਾ ਦਰਜ
Publish Date: Mon, 23 Mar 2026 06:18 PM (IST)
Updated Date: Tue, 24 Mar 2026 04:05 AM (IST)

ਮਾਮਲਾ ਨੌਜਵਾਨ ਵੱਲੋਂ ਸਪਰੇਏ ਪੀਣ ਦਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬੀਤੇ ਕੱਲ੍ਹ ਪਿੰਡ ਰਾਜਗੜ੍ਹ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ ਨੇ ਸਪਰੇਅ ਪੀ ਲਈ ਸੀ ਜਿਸ ਨੂੰ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵਲੋਂ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਮਾਮਲੇ ’ਚ ਪਰਿਵਾਰ ਨੇ ਸਪਰੇਅ ਪੀਣ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ’ਚ ਵੱਖ ਵੱਖ ਸਿਆਸੀ ਆਗੂਆਂ ਤੇ ਨੁਮਾਇੰਦਿਆਂ ਨੇ ਸਮੂਲੀਅਤ ਕੀਤੀ ਸੀ। ਇਹ ਖ਼ਬਰ ਪੰਜਾਬੀ ਜਾਗਰਣ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸਿਤ ਕੀਤੀ ਗਈ। ਪਰਿਵਾਰ ਦੀ ਮੰਗ ਨੂੰ ਲੈ ਕੇ ਪੁਲਿਸ ਵਲੋਂ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਪੁਲਿਸ ਕੋਲ ਮੁਦੱਈ ਬੇਅੰਤ ਸਿੰਘ ਪੁੱਤਰ ਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਰਾਜਗੜ੍ਹ ਨੇ ਬਿਆਨ ਦਰਜ ਕਰਵਾਏ ਕਿ ਉਹ ਖੇਤੀਬਾੜੀ ਦਾ ਕੰਮਕਾਰ ਕਰਦਾ ਹੈ। ਪਿੰਡ ਰਾਜਗੜ੍ਹ ਵਿਖੇ ਪੰਚਾਇਤ ਵੱਲੋਂ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਸਨ। ਉਸ ਦੇ ਘਰ ਦੇ ਅੱਗੇ ਜਾਂਦੀ ਗਲੀ ਵੀ ਪੰਚਾਇਤ ਵੱਲੋ ਪੱਕੀ ਕੀਤੀ ਗਈ ਸੀ ਤੇ ਗਲੀ ਦੀਆਂ ਸਾਇਡਾ ਪਰ ਬਜਰੀ ਪਾ ਕੇ ਗਲੀ ਪੱਕੀ ਕਰਨੀ ਸੀ। ਜਿਸ ਸਬੰਧੀ ਕੰਮ ਚੱਲ ਰਿਹਾ ਸੀ। ਸਵੇਰੇ ਕਰੀਬ 10:00 ਕੁ ਵਜੇ ਮਿਸਤਰੀ ਉਸ ਦੇ ਘਰ ਅੱਗੇ ਸਾਇਡ ਪਰ ਬਜਰੀ ਪਾਉਣ ਲੱਗਾ ਤਾਂ ਇੰਨੇ ’ਚ ਗੁਰਸੇਵਕ ਸਿੰਘ ਪੰਚ ਪੁੱਤਰ ਹਾਕਮ ਸਿੰਘ ਵਾਸੀ ਰਾਜਗੜ੍ਹ ਆਇਆ। ਜਿਸਨੇ ਕਿਹਾ ਕਿ ਉਹ ਬੇਅੰਤ ਸਿੰਘ ਦੇ ਮਕਾਨ ਅੱਗੇ ਗਲੀ ’ਚ ਬਜਰੀ ਨਹੀ ਪੈਣ ਦੇਣੀ ਤੇ ਰੌਲਾ ਪਾਉਣ ਲੱਗ ਪਿਆ। ਉਹ ਤੇ ਉਸ ਦਾ ਭਰਾ ਮਨਜਿੰਦਰ ਸਿੰਘ ਘਰ ਦੇ ਅੰਦਰ ਹੀ ਸੀ ਤੇ ਸਾਰੀ ਗੱਲਬਾਤ ਸੁਣ ਰਹੇ ਸੀ ਤਾਂ ਇੰਨੇ ’ਚ ਗੁਰਸੇਵਕ ਸਿੰਘ ਪੰਚ ਆਪਣੇ ਹੱਥ ’ਚ ਫੜ੍ਹੀ ਸੋਟੀ ਨਾਲ ਘਰ ਅੰਦਰ ਹੋ ਗਿਆ।ਜੋ ਮੁਦੱਈ ਤੇ ਮਨਜਿੰਦਰ ਸਿੰਘ ਨੂੰ ਗਾਲੀ-ਗਲੋਚ ਕਰਨ ਲੱਗਾ ਪਿਆ। ਜਿਸਨੂੰ ਅਸੀ ਅਜਿਹਾ ਕਰਨ ਤੋਂ ਰੋਕਿਆ ਤਾਂ ਗੁਰਸੇਵਕ ਸਿੰਘ ਪੰਚ ਨੇ ਆਪਣੇ ਹੱਥ ’ਚ ਫੜੀ ਸੋਟੀ ਨਾਲ ਮੇਰੇ ਭਰਾ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ। ਇੰਨੇ ’ਚ ਸਾਡੇ ਘਰ ’ਚ ਹਾਜਰ ਮਾਤਾ ਗੁਰਮੀਤ ਕੌਰ, ਮੇਰੇ ਘਰਵਾਲੀ ਰੁਪਿੰਦਰ ਕੌਰ ਮੇਰੇ ਭਰਾ ਨੂੰ ਛੁਡਾਉਣ ਲਈ ਅੱਗੇ ਆਈਆ ਤਾਂ ਉਨ੍ਹਾਂ ਨੂੰ ਅੱਗਿਓ ਕਮੀਜ ਚੁੱਕ ਕੇ ਕਹਿਣ ਲੱਗਾ ਕਿ ਤੁਸੀ ਮੇਰਾ ਜੋ ਕੁੱਝ ਫੜਨਾ ਹੈ, ਫੜ ਲਵੋ। ਜਿਸਨੇ ਉਸ ਦੀ ਮਾਤਾ ਗੁਰਮੀਤ ਕੌਰ ਤੇ ਮੁਦੱਈ ਦੇ ਘਰਵਾਲੀ ਰੁਪਿੰਦਰ ਕੌਰ ਨੂੰ ਬਹੁਤ ਹੀ ਭੱਦੇ ਸਬਦ ਬੋਲੇ ਤੇ ਉਨ੍ਹਾਂ ਨਾਲ ਧੱਕਾ ਮੁੱਕੀ ਕਰਕੇ ਰੁਪਿੰਦਰ ਕੌਰ ਤੇ ਮੇਰੀ ਮਾਤਾ ਦੇ ਕੱਪੜੇ ਪਾੜ ਦਿੱਤੇ। ਪੰਚ ਗੁਰਸੇਵਕ ਸਿੰਘ ਉਕਤ ਜੋ ਕਿ ਸਾਡੇ ਪਿੰਡ ’ਚ ਚੱਲ ਰਹੇ ਸਾਡੀ ਪੰਚਾਇਤ ਦੇ ਕੰਮ ’ਚ ਵਿਘਨ ਪਾਉਦਾ ਹੈ ਤੇ ਪਿੰਡ ’ਚ ਦਾ ਮਾਹੌਲ ਖਰਾਬ ਕਰਦਾ ਹੈ। ਗੁਰਸੇਵਕ ਸਿੰਘ ਪੰਚ ਨੇ ਉਸ ਦੇ ਭਰਾ ਮਨਜਿੰਦਰ ਸਿੰਘ ਦੀ ਕੁੱਟਮਾਰ ਕੀਤੀ ਹੈ ਤੇ ਮਾਤਾ ਗੁਰਮੀਤ ਕੌਰ ਤੇ ਘਰਵਾਲੀ ਰੁਪਿੰਦਰ ਕੌਰ ਦੇ ਕੱਪੜੇ ਪਾੜ ਕੇ ਗਾਲੀ-ਗਲੋਚ ਕੀਤੀ। ਜਿਸ ਕਰਕੇ ਮੁਦੱਈ ਦਾ ਭਰਾ ਮਨਜਿੰਦਰ ਸਿੰਘ ਇਹ ਸਾਰਾ ਕੁੱਝ ਨਹੀ ਦੇਖ ਸਕਿਆ। ਜਿਸਨੇ ਆਪਣੀ ਬੇਜਇਤੀ ਮਹਿਸੂਸ ਕਰਦੇ ਹੋਏ ਸਾਡੇ ਘਰ ਅੰਦਰ ਪਈ ਕੋਈ ਜਹਿਰੀਲੀ ਦਵਾਈ ਪੀ ਲਈ ਹੈ। ਜਿਸਨੂੰ ਬੀਐਮਸੀ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਜਿੱਥੇ ਮੁਦੱਈ ਦੇ ਭਰਾ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਮੁਦੱਈ ਦੇ ਬਿਆਨਾਂ ਦੇ ਅਧਾਂਰ ’ਤੇ ਗੁਰਸੇਵਕ ਸਿੰਘ ਦੇ ਖਿਲਾਫ਼ ਮੁਕੱਦਮਾ ਨੰਬਰ 38, ਧਾਰਾ 333, 115 (2), 76 ਥਾਣਾ ਧਨੌਲਾ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। : ਪਰਿਵਾਰਕ ਮੈਂਬਰ ਗ੍ਰਿਫ਼ਤਾਰੀ ਨੂੰ ਲੈ ਕੇ ਐੱਸਐੱਸਪੀ ਨੂੰ ਮਿਲੇ ਐਸਐਸਪੀ ਦਫ਼ਤਰ ਪੁੱਜੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਭਰਾ ਬੇਅੰਤ ਸਿੰਘ ਤੇ ਸਰਪੰਚ ਬਲਜੀਤ ਕੌਰ ਦੇ ਪਤੀ ਸਰਬਜੀਤ ਸਿੰਘ, ਪੰਚਾਇਤ ਮੈਂਬਰ ਸੁਖਚੈਨ ਸਿੰਘ, ਮੈਂਬਰ ਗੁਰਜੰਟ ਸਿੰਘ, ਪੰਚਾਇਤ ਮੈਂਬਰ ਪ੍ਰਗਟ ਸਿੰਘ ਆਦਿ ਨੇ ਦੱਸਿਆ ਕਿ ਪਿੰਡ ’ਚ ਪੰਚਾਇਤ ਵੱਲੋਂ ਇੱਕ ਗਲੀ ਬਣਾਈ ਜਾ ਰਹੀ ਹੈ, ਜਿਸ ਸਬੰਧੀ ਇਤਰਾਜ਼ ਉੱਠਣ ’ਤੇ ਥਾਣਾ ਧਨੌਲਾ ਮੁਖੀ ਪਹੁੰਚੇ ਸਨ, ਜੋ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਕਹਿਣ ’ਤੇ ਆਏ ਸਨ। ਪੁਲਿਸ ਵਲੋਂ ਪਰਿਵਾਰ ਨੂੰ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੇ ਉਸ ਦਾ ਭਰਾ ਮਨਜਿੰਦਰ ਸਿੰਘ ਸਪੇਅਰ ਪੀ ਗਿਆ ਸੀ। ਜਿਸ ਤਹਿਤ ਉਨ੍ਹਾਂ ਵੱਲੋਂ ਕੀਤੇ ਪ੍ਰਦਰਸ਼ਨ ਦੇ ਚਲਦਿਆਂ ਪੁਲਿਸ ਵਲੋਂ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਦੇ ਖਿਲਾਫ਼ ਮੁਕੱਦਮਾ ਨੰਬਰ 38 ਥਾਣਾ ਧਨੌਲਾ ਵਿਖੇ ਵੱਖ ਵੱਖ ਧਰਾਵਾਂ ਤਹਿਤ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਉਕਤ ਪੰਚਾਇਤ ਮੈਂਬਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਹ ਐਸਐਸਪੀ ਦ਼ਫਤਰ ਪੁੱਜੇ ਹਨ ਤੇ ਉਕਤ ਵਿਅਕਤੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਉਸ ਨੂੰ ਮੈਂਬਰ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਪਰਿਵਾਰ ਨੂੰ ਮਿਲੇਗਾ ਇਨਸਾਫ਼: ਐੱਸਐੱਸਪੀ ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਥਾਣਾ ਧਨੌਲਾ ਦੀ ਪੁਲਿਸ ਵਲੋਂ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵਲੋਂ ਇਸ ਮਾਮਲੇ ’ਚ ਪੂਰਾ ਇਨਸਾਫ਼ ਕੀਤਾ ਜਾਵੇਗਾ, ਕਿਸੇ ਵੀ ਦੋਸੀ ਨੂੰ ਬਖਸਿਆ ਨਹੀਂ ਜਾਵੇਗਾ। ਇਸ ਮਾਮਲੇ ’ਚ ਪਰਿਵਾਰ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।