ਪੁਲਿਸ ਵੱਲੋਂ ਅਮਨ-ਕਾਨੂੰਨ ਬਣਾਏ ਰੱਖਣ ਲਈ ਤੁਰੰਤ ਕਦਮ ਚੁੱਕੇ ਨੋਟ 35 ਨੰਬਰ ਫਾਇਲ ਅੱਪਡੇਟ ਕਰਕੇ ਭੇਜੀ ਗਈ ਹੈ ਜੀ।
Publish Date: Sun, 27 Sep 2026 08:27 PM (IST)
Updated Date: Mon, 28 Sep 2026 04:10 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਡੀਜੀਪੀ ਪੰਜਾਬ ਦੀ ਰਹਿਨੁਮਾਈ ਹੇਠ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਤੇ ਐਸ.ਐਸ.ਪੀ. ਪਟਿਆਲਾ ਹਰਮਨਦੀਪ ਸਿੰਘ ਹੰਸ ਆਈ.ਪੀ.ਐਸ. ਦੀ ਅਗਵਾਈ ਚ ਪਟਿਆਲਾ ਪੁਲਿਸ ਨੇ ਚਿਤਕਾਰਾ ਯੂਨੀਵਰਸਿਟੀ ਚ ਹਾਲ ਹੀ ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਤੁਰੰਤ ਤੇ ਠੋਸ ਕਦਮ ਚੁੱਕੇ ਹਨ। ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਪੀ ਰਾਜਪੁਰਾ, ਡੀਐੱਸਪੀ ਬਨੂੜ ਤੇ ਐੱਸਐੱਚਓ ਬਨੂੜ ਸਮੇਤ ਪੁਲਿਸ ਦੇ ਸੀਨੀਅਰ ਅਧਿਕਾਰੀ ਖੁਦ ਮੌਕੇ ਤੇ ਮੌਜੂਦ ਹਨ। ਉਹ ਹਾਲਾਤ ਦਾ ਜਾਇਜ਼ਾ ਲੈਣ ਤੇ ਮਾਮਲੇ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਸਿੱਧੇ ਸੰਪਰਕ ਚ ਹਨ। ਪੁਲਿਸ ਮੁਤਾਬਕ ਇਹ ਸਥਿਤੀ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਫੈਲਾਈਆਂ ਜਾ ਰਹੀਆਂ ਅਣ-ਪ੍ਰਮਾਣਿਤ ਸੂਚਨਾਵਾਂ ਤੇ ਝੂਠੀਆਂ ਅਫਵਾਹਾਂ ਕਾਰਨ ਪੈਦਾ ਹੋਈ ਹੈ। ਪੁਲਿਸ ਵਿਭਾਗ ਵੱਲੋਂ ਸਾਰੇ ਤੱਥਾਂ ਦੀ ਵਚਨਬੱਧਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀਆਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਚੱਲ ਰਹੇ ਕਿਸੇ ਵੀ ਅਣ-ਪ੍ਰਮਾਣਿਤ ਸੰਦੇਸ਼, ਵੀਡੀਓ ਜਾਂ ਪੋਸਟ ਤੇ ਬਿਨਾਂ ਜਾਂਚ ਕੀਤੇ ਵਿਸ਼ਵਾਸ ਨਾ ਕਰਨ ਤੇ ਨਾ ਹੀ ਇਸ ਨੂੰ ਅੱਗੇ ਸ਼ੇਅਰ ਕਰਨ। ਸਭ ਨੂੰ ਕੇਵਲ ਅਧਿਕਾਰਤ ਤੇ ਪ੍ਰਮਾਣਿਤ ਜਾਣਕਾਰੀ ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ।