ਪੀਓ ਸਟਾਫ਼ ਵੱਲੋਂ ਭਗੌੜਾ ਕਾਬੂ
ਪੀਓ ਸਟਾਫ਼ ਵਲੋਂ ਭਗੌੜਾ ਕਾਬੂ
Publish Date: Thu, 19 Feb 2026 06:20 PM (IST)
Updated Date: Fri, 20 Feb 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੀਓ ਸਟਾਫ਼ ਬਰਨਾਲਾ ਦੀ ਟੀਮ ਨੇ ਇਕ ਮਾਮਲੇ ’ਚ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੀਓ ਸਟਾਫ਼ ਦੇ ਇੰਚਾਰਜ਼ ਏਐੱਸਆਈ ਰਣ ਸਿੰਘ ਨੇ ਦੱਸਿਆ ਕਿ ਮੁਦੱਈ ਵਿਸ਼ਾਲ ਬਾਂਸਲ ਪੁੱਤਰ ਗੁਰਦੀਪ ਬਾਂਸਲ ਵਾਸੀ ਜੈਦਾ ਪੱਤੀ ਧਨੌਲਾ ਦੇ ਬਿਆਨਾਂ ਦੇ ਆਧਾਰ ’ਤੇ ਸੁੱਖਾ ਸਿੰਘ ਉਰਫ਼ ਬੱਬੀ ਵਾਸੀ ਬੰਗੇਹਰ ਪੱਤੀ ਧਨੌਲਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 175, ਸਾਲ 2021 ’ਚ ਧਾਰਾ 457,380,411 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤੀ ਕਾਰਵਾਈ ਦੌਰਾਨ ਉਕਤ ਵਿਅਕਤੀ ਗੈਰ ਹਾਜ਼ਰ ਹੋ ਗਿਆ। ਜਿਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ ਪੀਓ ਸਟਾਫ਼ ਬਰਨਾਲਾ ਦੀ ਟੀਮ ਨੇ ਕਾਬੂ ਕਰ ਕੇ ਮਾਨਯੋਗ ਅਦਾਲਤ ਮਿਸ ਨਿਹਾਰਕਾ ਸਿੰਗਲਾ ਜੇਐੱਮਆਈਸੀ ਬਰਨਾਲਾ ਕੋਲ ਕੇਸ ਕੀਤਾ ਗਿਆ। ਜਿਸ ਨੂੰ ਜ਼ਿਲ੍ਹਾ ਜੇਲ੍ਹ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ।