ਹਜ਼ਾਰਾਂ ਦੀਵੇ ਜਗਾ ਕੇ ਮਨਾਇਆ ਪੀਐੱਮ ਮੋਦੀ ਦਾ ਜਨਮ ਦਿਨ ਹਜ਼ਾਰਾਂ ਦੀਵੇ ਜਗਾ ਕੇ ਮਨਾਇਆ ਪੀਐੱਮ ਮੋਦੀ ਦਾ ਜਨਮ ਦਿਨ
Publish Date: Fri, 18 Sep 2026 04:56 PM (IST)
Updated Date: Sat, 19 Sep 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਸਮਾਗਮ ਕਰਵਾਇਆ ਗਿਆ। ਸੰਗਰੂਰ-1 ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਖੁਸ਼ੀ ਮਨਾਉਂਦਿਆਂ ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪੀਐੱਮ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਮਜ਼ਬੂਤ ਕੀਤੀ ਹੈ ਅਤੇ ਦੇਸ਼ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸ਼ੁਰੂ ਕੀਤੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਵਰਗਾਂ ਦੀ ਭਲਾਈ, ਬੁਨਿਆਦੀ ਢਾਂਚੇ ਦੇ ਵਿਕਾਸ, ਸਿਹਤ ਸਹੂਲਤਾਂ ਦੇ ਵਿਸਥਾਰ ਅਤੇ ਡਿਜੀਟਲ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਆਯੁਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਲ ਜੀਵਨ ਮਿਸ਼ਨ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵਰਗੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਤੱਕ ਵੱਖ-ਵੱਖ ਸਹੂਲਤਾਂ ਪਹੁੰਚਾਉਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਵਰਗੀਆਂ ਪਹਿਲਕਦਮੀਆਂ ਨੇ ਦੇਸ਼ ਦੇ ਵਿਕਾਸ ਸਬੰਧੀ ਚਰਚਾ ਵਿੱਚ ਅਹਿਮ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਵਿੱਚ ਸੜਕਾਂ, ਰੇਲਵੇ ਅਤੇ ਹੋਰ ਜਨਤਕ ਸਹੂਲਤਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਮੌਕੇ ਸਤਵੰਤ ਸਿੰਘ ਪੂਨੀਆਂ, ਸੁਰਿੰਦਰ ਸ਼ਰਮਾ, ਵਿਜੈ ਸਾਹਨੀ, ਅਮਨਦੀਪ ਸਿੰਘ ਪੂਨੀਆਂ, ਪਰਮਿੰਦਰ ਸਿੰਘ ਪਿੰਕੀ, ਰੋਮੀ ਗੋਇਲ,, ਸਿਸਨਪਾਲ, ਨਰੇਸ਼ ਸ਼ਰਮਾ, ਡਾ. ਭਗਵਾਨ ਸਿੰਘ, ਦਰਸ਼ਨ ਸਿੰਘ ਨੌਰਥ. ਸੁਖਵਿੰਦਰ ਸਿੰਘ ਵਕੀਲ, ਰਾਜਿੰਦਰ ਸਿੰਘ,. ਰਾਮ ਕੁਮਾਰ, ਸੰਜੀਵ ਲੱਕੀ, ਜਤਿੰਦਰ ਮਿੱਤਲ,ਜਸਵੀਰ ਜੱਸੀ, ਮੁਨੀਸ, ਪੰਡਤ ਸੰਜੇ ਸ਼ਰਮਾ, ਭਗਵੰਤ ਸਿੰਘ ਐਡਵੋਕੇਟ, ਭੀਮ ਸੈਨ, ਕਰਨ ਸ਼ਰਮਾ, ਪ੍ਰਤਾਪ ਢਿੱਲੋ, ਸਰਲਾ ਦੇਵੀ, ਪਰਵਿੰਦਰ ਕੌਰ, ਕਿਰਪਾ ਰਾਮ, ਭੁਪਿੰਦਰ ਬਖਤੜਾ, ਸੰਜੀਵ ਬਾਂਸਲ, ਤਰੁੱਵਰ ਸਿੰਗਲਾ ਮੌਜੂਦ ਸਨ।