- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਨਪੁਰੀ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਦੀ ਚੈੱਸ ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਈ ਚੋਣ

ਮੁਖਿਤਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆ ਜਾ ਰਹੀਆਂ 70ਵੀਂਆ ਸਕੂਲੀ ਖੇਡਾਂ ਅਧੀਨ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਚੈੱਸ ਟੂਰਨਾਮੈਂਟ ਦੇ ਵੱਖ ਵੱਖ ਉਮਰ ਵਰਗਾਂ ’ਚ ਭਾਗ ਲੈਂਦਿਆ ਪਹਿਲੀਆਂ ਪੁਜੀਸ਼ਨਾ ਹਾਸਿਲ ਕਰਦਿਆਂ ਆਪਣਾ ਸਥਾਨ ਜ਼ਿਲ੍ਹਾ ਪੱਧਰੀ ਚੈੱਸ ਖੇਡਾਂ ’ਚ ਬਣਾਕੇ ਸਕੂਲ,ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਉਪਲੱਬਧੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਨਤੀਜ਼ਿਆ ਬਾਰੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰੀ ਸੀਨੀ: ਸੈਕੰ: ਸਕੂਲ ਪੱਖੋ ਕਲਾਂ ਵਿਖੇ ਹੋਏ ਚੈੱਸ ਟੂਰਨਾਮੈਂਟ ’ਚ ਜ਼ੋਨ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸੰਸਥਾ ਦੇ ਖਿਡਾਰੀਆਂ ਨੇ ਆਪਣੀ ਸੂਝਬੂਝ ਤੇ ਦਿਮਾਗ ਨਾਲ ਸਤਰੰਜ਼(ਚੈੱਸ) ’ਚ ਬਾਜ਼ੀਆ ਜਿੱਤਦੇ ਹੋਏ ਲੜਕੇ ਤੇ ਲੜਕੀਆਂ ਦੇ ਉਮਰ ਵਰਗ ਅੰਡਰ 14 ਅਤੇ 17 ’ਚ ਪਹਿਲਾਂ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਚੈੱਸ ਮੁਕਾਬਿਲਆਂ ਦੀ ਸੂਚੀ ’ਚ ਆਪਣਾ ਨਾਮ ਦਰਜ ਕਰਵਾਕੇ ਆਪਣਾ ਲੋਹਾ ਮਨਵਾਇਆ। ਚੈੱਸ ਟੂਰਨਾਮੈਂਟ ਦੇ ਵੱਖ ਵੱਖ ਕੈਟੇਗਿਰੀਆਂ ਦੇ ਘੋਸ਼ਿਤ ਕੀਤੇ ਗਏ ਨਤੀਜੇ ’ਚ ਲੜਕੀਆਂ (ਅੰਡਰ 14) ’ਚ ਚੰਦਨਵੀਰ ਕੌਰ ਅਤੇ ਲੜਕੇ (ਅੰਡਰ 14) ’ਚ ਜਗਮੀਤ ਸਿੰਘ ਸੈਂਬੀ, ਭਵਨੀਸ਼ ਗਰਗ ਤੇ ਦਿਗਵਿਜੈ ਸਿੰਘ ਸੰਧੂ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਲੜਕੇ (ਅੰਡਰ 17) ’ਚ ਪ੍ਰਿੰਸ ਵਰਮਾ,ਮੋਕਸ਼ ਤੇ ਗੁਰਨੂਰ ਸਿੰਘ ਔਲਖ ਤੇ ਲੜਕੀਆਂ (ਅੰਡਰ 17) ’ਚ ਹਰਸੀਰਤ ਕੌਰ,ਹੁਸਨਪ੍ਰੀਤ ਕੌਰ ਤੇ ਸੁਖਮਨ ਕੌਰ ਨੇ ਆਪਣੀ ਸੂਝ ਬੂਝ ਨਾਲ ਸਤਰੰਜ਼ ਦੀਆਂ ਸ਼ਾਨਦਾਰ ਬਾਜ਼ੀਆਂ ਚੱਲ ਕੇ ਦੂਸਰੇ ਖਿਡਾਰੀਆਂ ਦੇ ਹੌਂਸਲੇ ਪਸਤ ਕੀਤੇ ਅਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸੋਨੇ ਦੇ ਤਗਮੇ ਆਪਣੀ ਝੋਲੀ ’ਚ ਪਾਏ। ਹੁਣ ਜ਼ੌਨਲ ਖੇਡਾਂ ਦੇ ਜੇਤੂ ਖਿਡਾਰੀ ਅੱਗੇ ਜ਼ਿਲ੍ਹਾ ਪੱਧਰੀ ਚੈੱਸ ਖੇਡ ਮੁਕਾਬਲਿਆਂ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ।ਇਸ ਸ਼ਾਨਦਾਰ ਪ੍ਰਾਪਤੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ((ਡਾਇਰੈਕਟਰ)ਨੇ ਚੈੱਸ ਟੂਰਨਾਮੈਂਟ ’ਚ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਖਿਡਾਰੀਆਂ ਦੀ ਖੇਡਣ ਦੀ ਲਗਨ ਤੇ ਕੋਚ ਸਾਹਿਬਾਨ ਦੀ ਅਣਥੱਕ ਮਿਹਨਤ ਦੀ ਤਾਰੀਫ਼ ਕਰਦੇ ਹੋਏ ਭਵਿੱਖ ’ਚ ਚੈੱਸ ਖੇਡ ’ਚ ਆਪਣਾ ਸੁਨਹਿਰੀ ਭਵਿੱਖ ਬਨਾਉਣ,ਹੋਰ ਪ੍ਰਾਪਤੀਆ ਹਾਸਿਲ ਕਰਕੇ ਆਪਣਾ,ਮਾਤਾ ਪਿਤਾ,ਸੰਸਥਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਕਾਮਨਾ ਕੀਤੀ।