ਪਲੇਸਮੈਂਟ ਕੈਂਪ ਅੱਜ
ਪਲੇਸਮੈਂਟ ਕੈਂਪ ਅੱਜ ਪਲੇਸਮੈਂਟ ਕੈਂਪ ਅੱਜ
Publish Date: Wed, 21 Jan 2026 04:20 PM (IST)
Updated Date: Wed, 21 Jan 2026 04:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਮੁਥੂਟ ਮਾਈਕਰੋਫਿਨ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ 22 ਜਨਵਰੀ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜ਼ਿਲ੍ਹਾ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ ਲਾਇਆ ਜਾਵੇਗਾ। ਇਸ ਸਬੰਧੀ ਕੰਪਨੀ ਵੱਲੋਂ ਫੀਲਡ ਅਫਸਰ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ। ਜਿਸ ਲਈ ਪ੍ਰਾਰਥੀ ਦੀ ਵਿੱਦਿਅਕ ਯੋਗਤਾ 12ਵੀਂ, ਗ੍ਰੈਜੂਏਟ ਪਾਸ, ਉਮਰ 20 ਸਾਲ ਤੋਂ 30 ਸਾਲ ਤਕ ਹੋਣੀ ਚਾਹੀਦੀ ਹੈ।ਪ੍ਰਾਰਥੀ ਕੋਲ ਆਪਣਾ ਦੋ ਪਹੀਆ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ। ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ। ਇੰਟਰਵਿਊ ਵਿੱਚ ਹਿੱਸਾ ਲੈਣ ਲਈ ਕੋਈ ਵੀ ਟੀਏ ਅਤੇ ਡੀਏ ਮਿਲਣ ਯੋਗ ਨਹੀਂ ਹੋਵੇਗਾ।