ਭਰੋਸਾ ਮਿਲਣ ਮਗਰੋਂ ਲੋਕਾਂ ਨੇ ਚੁੱਕਿਆ ਧਰਨਾ
ਭਰੋਸਾ ਮਿਲਣ ਮਗਰੋ ਲੋਕਾਂ ਚੁੱਕਿਆ ਧਰਨਾ
Publish Date: Wed, 25 Feb 2026 05:50 PM (IST)
Updated Date: Wed, 25 Feb 2026 05:52 PM (IST)
- ਜੁਗਾੜੂ ਰੇਹੜੀ ਤੇ ਟਰੈਕਟਰ ਦੀ ਟੱਕਰ ’ਚ ਨੌਜਵਾਨ ਦੀ ਹੋਈ ਸੀ ਮੌਤ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਮੰਗਲਵਾਰ ਨੂੰ ਨੇੜਲੇ ਪਿੰਡ ਸੰਗਤਪੁਰਾ ਦੀ ਅਨਾਜ ਮੰਡੀ ਕੋਲ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋ ਬਾਅਦ ਲੋਕਾਂ ਨੇ ਮੁੱਖ ਸੜਕ ਜਾਮ ਕਰ ਦਿੱਤੀ ਗਈ ਸੀ, ਪਰ ਦੇਰ ਰਾਤ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਆਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਪਿਆਰ ਸਿੰਘ (24) ਪੁੱਤਰ ਅਵਤਾਰ ਸਿੰਘ ਜੋ ਜੁਗਾੜੂ ਮੋਟਰਸਾਈਕਲ ਰੇਹੜੀ ਦੇ ਮਗਰ ਬੈਠ ਕੇ ਪਿੰਡ ਸੰਗਤਪੁਰਾ ਵੱਲ ਜਾ ਰਿਹਾ ਸੀ। ਸੰਗਤਪੁਰਾ ਵਾਲੇ ਪਾਸਿਓਂ ਆਉਂਦੇ ਟਰੈਕਟਰ-ਟਰਾਲੀ ਦੀ ਮੋਟਰਸਾਈਕਲ ਜੁਗਾੜੂ ਰੇਹੜੀ ਨਾਲ ਟੱਕਰ ਹੋ ਗਈ। ਜ਼ਿਆਦਾ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਲੜਕੇ ਦੇ ਪਰਿਵਾਰਕ ਮੈਂਬਰ ਟਰੈਕਟਰ ਟਰਾਲੀ ਚਾਲਕ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪਹਿਲਾਂ ਲਹਿਰਾ-ਸੁਨਾਮ ਮੁੱਖ ਮਾਰਗ ਤੇ ਗਾਗਾ ਨਹਿਰ ਉੱਤੇ ਜਾਮ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਥਾਣੇ ਅੱਗੇ ਧਰਨਾ ਲਾ ਦਿੱਤਾ। ਦੇਰ ਸ਼ਾਮ ਤਕ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਪਰ ਦੇਰ ਰਾਤ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਜਿਸ ਕਾਰਨ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।