ਭੋਗ ’ਤੇ ਵਿਸ਼ੇਸ਼ : ਮਾਤਾ ਕੈਲਾਸ਼ ਗੋਇਲ ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ ਅੱਜ
ਭੋਗ ’ਤੇ ਵਿਸ਼ੇਸ਼:ਮਾਤਾ ਕੈਲਾਸ਼ ਗੋਇਲ ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ ਅੱਜ
Publish Date: Sat, 04 Apr 2026 05:08 PM (IST)
Updated Date: Sun, 05 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : 73 ਵਰ੍ਹਿਆਂ ਦੇ ਮਾਤਾ ਕੈਲਾਸ ਗੋਇਲ 24 ਮਾਰਚ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਨਮਿਤ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ 5 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਂਤੀ ਹਾਲ ਰਾਮ ਬਾਗ ਬਰਨਾਲਾ ਵਿਖੇ ਦੁਪਹਿਰ 1 ਤੋਂ 2 ਵਜੇ ਹੋਵੇਗਾ। ਉਨ੍ਹਾਂ ਦਾ ਜਨਮ ਸੰਨ 1953 ’ਚ ਮਾਤਾ ਪਦਮਾਦੇਵੀ ਦੀ ਕੁੱਖੋਂ ਪਿਤਾ ਵਲੈਤੀ ਰਾਮ ਦੇ ਗ੍ਰਹਿ ਵਿਖੇ ਹੋਇਆ ਸੀ। ਉਹ ਪੰਜ ਭੈਣਾਂ ਤੇ ਤਿੰਨ ਭਰਾਵਾਂ ਸਣੇ ਕੁੱਲ 8 ਭੈਣ ਭਰਾ ਸਨ। ਉਨ੍ਹਾਂ ਦਾ ਵਿਆਹ ਰਾਕੇਸ਼ ਸਿੰਗਲਾ ਨਾਲ ਹੋਇਆ ਸੀ। ਉਨ੍ਹਾਂ ਨੇ ਐਮਏ ਬੀਐਡ ਤੱਕ ਉਚ ਤਾਲੀਮ ਹਾਸਿਲ ਕਰਦਿਆਂ ਸਰਕਾਰੀ ਸਕੂਲ ਸੇਖਾ ’ਚ 34 ਵਰ੍ਹਿਆਂ ਤੱਕ ਪੜ੍ਹਾਉਣ ਉਪਰੰਤ ਸੰਨ 2011 ’ਚ ਬਤੌਰ ਅਧਿਆਪਕਾ ਸੇਵਾ ਮੁਕਤ ਹੋਏ। ਉਨ੍ਹਾਂ ਦੇ ਘਰ ਦੋ ਲੜਕੇ ਤੇ ਇਕ ਲੜਕੀ ਸਣੇ ਤਿੰਨ ਬੱਚਿਆਂ ਨੇ ਜਨਮ ਲਿਆ। ਜਿਥੇ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਮੋਗਾ ਵਿਖੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਕੀਤਾ। ਉਥੇ ਹੀ ਦੋਵੇਂ ਲੜਕਿਆਂ ਨੂੰ ਲੋਕ ਸੇਵਾ ਨੂੰ ਸਮਰਪਿਤ ਕਰਦਿਆਂ ਡਾਕਟਰੀ ਕਿੱਤੇ ’ਚ ਪਾਇਆ। ਉਨ੍ਹਾਂ ਦੇ ਪੁੱਤਰ ਡਾ. ਮਨੀਸ਼ ਸਿੰਗਲਾ ਚੰਡੀਗੜ੍ਹ ਦੇ ਮੈਕਸ ਹਸਪਤਾਲ ਵਿਚ ਆਪਣੀ ਪਤਨੀ ਡਾ.ਬਾਲਿਕਾ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਮਾਤਾ ਕੈਲਾਸ਼ ਗੋਇਲ ਦੇ ਦੂਸਰੇ ਪੁੱਤਰ ਡਾ. ਰੁਪੇਸ਼ ਸਿੰਗਲਾ ਤੇ ਨੂੰਹ ਡਾ.ਪਲਵੀ ਬਰਨਾਲਾ ਵਿਖੇ ਹੀ ਪ੍ਰੇਮ ਅੱਖਾਂ ਦੇ ਤੇ ਜਨਾਨਾ ਹਸਪਤਾਲ ਰਾਹੀਂ ਰੋਜਾਨਾ ਸੈਂਕੜੇ ਮਰੀਜਾਂ ਨੂੰ ਦਵਾਈ ਦੇ ਕੇ ਉਨ੍ਹਾਂ ਤੋਂ ਲੱਖਾਂ ਦੁਆਵਾਂ ਲੈ ਰਹੇ ਹਨ। ਬਰਨਾਲਾ ਜਿਲ੍ਹਾ ਹੀ ਨਹੀਂ ਬਲਕਿ ਦੂਰੋਂ ਨੇੜਿਓ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਇਸ ਪਰਿਵਾਰ ਦੀ ਸਮਾਜ ਪ੍ਰਤੀ ਕੀਤੀ ਘਾਲਣਾ ਤੇ ਅਣਗਿਣਤ ਮੁਫ਼ਤ ਮੈਡੀਕਲ ਕੈਂਪਾਂ ਰਾਹੀ ਲੋਕਾਂ ਨੂੰ ਦਿੱਤੀਆਂ ਮੁਫ਼ਤ ਸਿਹਤ ਸਹੂਲਤਾਂ ਸਦਕੇ ਇਸ ਪਰਿਵਾਰ ਨੂੰ ਸਮਾਜ ਸੇਵੀ ਪਰਿਵਾਰ ਵਜੋਂ ਜਾਣਦੇ ਹਨ। ਇਸ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੁੰਦੇ ਹਨ।