- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਿੰਦਰ ਢੀਂਡਸਾ ਦੇ ਮਾਈਨਿੰਗ ਦੀ ਲੁੱਟ ‘ਤੇ ਤਿੱਖੇ ਤੇਵਰ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਾਈਨਿੰਗ ਨੂੰ ਲੈ ਕੇ ਕੀਤੇ ਗਏ ਖੁਲਾਸਿਆਂ ਨੂੰ ਸੱਚ ਕਰਾਰ ਦਿੰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਅਤੇ ਇਲਾਕੇ ਵਿੱਚ ਇਸ ਸਾਰੇ ਘਟਨਾਕ੍ਰਮ ਨੂੰ ਕਰੀਬ ਤੋਂ ਦੇਖਿਆ ਹੈ। ਮੌਜੂਦਾ ਸਰਕਾਰ ਅਤੇ ਆਗੂਆਂ ’ਤੇ ਵੱਡਾ ਹੱਲਾ ਬੋਲਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਅਤੇ ਸਥਾਨਕ ਨੇਤਾਵਾਂ ਦੇ ਰਾਜ ਵਿੱਚ ਵੀ ਮਾਈਨਿੰਗ ਮਾਫ਼ੀਆ ਦੀ ਮਨਮਾਨੀ ਅਤੇ ਬੇਨਿਯਮੀਆਂ ਵਿੱਚ ਕੋਈ ਕਮੀ ਨਹੀਂ ਆਈ। ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਇਹ ਰਹੀ ਹੈ ਕਿ ਇੱਥੇ ਕੋਈ ਵੀ ਸਰਕਾਰ ਅਜੇ ਤੱਕ ਕੋਈ ਪਾਰਦਰਸ਼ੀ ਮਾਈਨਿੰਗ ਨੀਤੀ ਤਿਆਰ ਨਹੀਂ ਕਰ ਸਕੀ। ਉਨ੍ਹਾਂ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਦੀ ਮਿਸਾਲ ਦਿੰਦਿਆਂ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਵੀ ਅਜਿਹੀ ਪ੍ਰਣਾਲੀ ਬਣਾਈ ਜਾਵੇ ਜਿੱਥੇ ਹਰ ਗੱਡੀ ਦਾ ਟੈਗ ਹੋਵੇ, ਸਿਸਟਮ ਜੀਪੀਐਸ ਨਾਲ ਲਿੰਕ ਹੋਵੇ ਅਤੇ ਹਰ ਮਾਈਨਿੰਗ ਸਾਈਟ 'ਤੇ ਵੇ-ਬ੍ਰਿਜ ਲਾਜ਼ਮੀ ਹੋਵੇ।
ਐਤਵਾਰ ਨੂੰ ਸੁਨਾਮ ਵਿਖੇ ਪਹੁੰਚੇ ਸਾਬਕਾ ਵਿੱਤ ਮੰਤਰੀ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਰੱਖੇ ਗਏ ਸ੍ਰੀ ਰਾਮਾਇਣ ਜੀ ਦੇ ਪਾਠ ਦਾ ਅਰੰਭ ਕੀਤਾ ਅਤੇ ਜੋਤੀ ਪ੍ਰਚੰਡ ਕੀਤੀ। ਉਨ੍ਹਾਂ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਭਗਵਾਨ ਵਾਲਮੀਕਿ ਜੀ ਦੁਆਰਾ ਦੱਸੇ ਗਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ।
ਇਸ ਮੌਕੇ ਮਹਿਲਾ ਅਕਾਲੀ ਆਗੂ ਸੁਨੀਤਾ ਸ਼ਰਮਾ, ਗੋਪਾਲ ਸ਼ਰਮਾ, ਸੇਵਾ ਮੁਕਤ ਸੈਨਟਰੀ ਇੰਸਪੈਕਟਰ ਰਾਜੇਸ਼ ਕੁਮਾਰ ਟੋਨੀ, ਕਿਰਨ ਬੈਂਸ ਹਾਜ਼ਰ ਸਨ।