ਬਹੁਮਤ ਦਾ ਪ੍ਰਸਤਾਵ ਲੈ ਕੇ ਪੁੱਜੇ ਬੀਡੀਪੀਓ ਦਫ਼ਤਰ ਪੁੱਜੇ ਛੀਨੀਵਾਲ ਕਲਾਂ ਦੇ ਪੰਚ ਬਹੁਮਤ ਦਾ ਪ੍ਰਸਤਾਵ ਲੈ ਕੇ ਪੁੱਜੇ ਬੀਡੀਪੀਓ ਦਫ਼ਤਰ ਪੁੱਜੇ ਛੀਨੀਵਾਲ ਕਲਾਂ ਦੇ ਪੰਚ
Publish Date: Mon, 13 Jul 2026 05:49 PM (IST)
Updated Date: Tue, 14 Jul 2026 04:04 AM (IST)
ਅਧਿਕਾਰਤ ਸਰਪੰਚ ਦੀ ਚੋਣ ਨਾ ਹੋਣ ’ਤੇ ਨਾਅਰੇਬਾਜ਼ੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਦੇ ਸਰਪੰਚ ਸੁਖਦੀਪ ਕੌਰ ਪਤਨੀ ਨਿਰਭੈ ਸਿੰਘ ਢੀਂਡਸਾ ਨੂੰ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਚੁਣੇ ਹੋਏ ਪੰਚਾਂ ’ਚੋਂ ਅਧਿਕਾਰਿਤ ਸਰਪੰਚ ਚੁਣੇ ਜਾਣ ਦੇ ਹੁਕਮ ਕੀਤੇ ਗਏ ਗਏ ਸਨ। ਸੋਮਵਾਰ ਨੂੰ ਪਿੰਡ ਛੀਨੀਵਾਲ ਕਲਾਂ ਦੇ ਪੰਚਾਂ ਨੇ ਬਹੁਮਤ ਦਿਖਾਉਂਦਿਆਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਪੁੱਜਕੇ ਪੰਚਾਂ ’ਚੋਂ ਅਧਿਕਾਰਿਤ ਸਰਪੰਚ ਚੁਨਣ ਦੀ ਮੰਗ ਕੀਤੀ। ਪਰ ਬੀਡੀਪੀਓ ਦਫ਼ਤਰ ’ਚ ਬੀਡੀਪੀਓ ਨਾ ਆਉਣ ਕਰਕੇ ਪੰਚਾਂ ਨੇ ਰੋਸ ਜ਼ਾਹਰ ਕੀਤਾ। ਇਸ ਮੌਕੇ ਪੰਚ ਏਕਮ ਸਿੰਘ, ਗੁਰਮੀਤ ਸਿੰਘ, ਬੇਅੰਤ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ ਧਾਲੀਵਾਲ, ਪੰਚ ਅਮਰਜੀਤ ਕੌਰ, ਹਰਜੀਤ ਕੌਰ, ਮਨਜੀਤ ਕੌਰ ਅਤੇ ਕਿਰਨਪਾਲ ਕੌਰ ਨੇ ਕਿਹਾ ਕਿ 2 ਜੁਲਾਈ ਨੂੰ ਪਿੰਡ ਛੀਨੀਵਾਲ ਕਲਾਂ ਦੇ ਸਰਪੰਚ ਸੁਖਦੀਪ ਕੌਰ ਨੂੰ ਮੁਅੱਤਲ ਕਰਕੇ ਪ੍ਰਬੰਧਕ ਲਗਾ ਦਿੱਤਾ ਗਿਆ ਸੀ। ਜਦਕਿ ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਸਾਫ ਸ਼ਬਦਾਂ ’ਚ ਅਧਿਕਾਰਿਤ ਸਰਪੰਚ ਚੁਨਣ ਦਾ ਹੁਕਮ ਦਿੱਤਾ ਗਿਆ ਹੈ। ਮਹਿਲ ਕਲਾਂ ਬਲਾਕ ਦੇ ਅਧਿਕਾਰੀ ਨਾ ਹੀ ਡਾਇਰੈਕਟਰ ਤੇ ਨਾ ਹੀ ਡੀਡੀਪੀਓ ਦੇ ਹੁਕਮਾਂ ਨੂੰ ਮੰਨ ਰਹੇ ਹਨ। ਅੱਜ ਜਦੋਂ ਸਮੂਹ ਮੈਂਬਰ ਬਹੁਮਤ ਦਾ ਪ੍ਰਸਤਾਵ ਲੈ ਬੀਡੀਪੀਓ ਦਫ਼ਤਰ ਪੁੱਜੇ ਤਾਂ ਬੀਡੀਪੀਓ ਦੀ ਖਾਲੀ ਕੁਰਸੀ ਪੰਚਾਂ ਦਾ ਮੂੰਹ ਚਿੜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਪੰਚਾਂ ਨੂੰ ਇਸ ਤਰ੍ਹਾਂ ਬੁਲਾਕੇ ਆਪ ਨਾ ਆਉਣਾ ਸਾਬਤ ਕਰਦਾ ਹੈ ਕਿ ਸਾਰਿਆਂ ਦੀ ਮਿਲੀਭਗਤ ਨਾਲ ਸਰਪੰਚ ਮੁਅੱਤਲ ਕੀਤਾ ਗਿਆ ਹੈ ਤੇ ਹੁਣ ਚੋਣ ਕਰਾਉਣ ਤੋਂ ਵੀ ਅਧਿਕਾਰੀ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰਿਤ ਸਰਪੰਚ ਦੀ ਚੋਣ ਨਾ ਕਰਾਈ ਗਈ ਤਾਂ ਜਿੱਥੇ ਕੋਰਟ ਦੇ ਦਰਬਾਜੇ ਖੜਕਾਏ ਜਾਣਗੇ ਉਥੇ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਾ ਪਵੇਗਾ। ਬਾਕਸ ਨਿਊਜ਼ ਬਹੁਮਤ ਹੋਣ ਦੇ ਬਾਵਜੂਦ ਚੋਣ ਨਹੀਂ ਕੀਤੀ ਜਾ ਰਹੀ-ਛੀਨੀਵਾਲ ਇਸ ਮੌਕੇ ਭਾਕਿਯੂ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਜਦੋਂ ਸਾਰੇ ਪੰਚ ਰਲਮਿਲ ਕੇ ਕੰਮ ਕਰਨ ਲਈ ਤਿਆਰ ਹਨ ਤਾਂ ਬਹੁਮਤ ਹੋਣ ਦੇ ਬਾਵਜੂਦ ਚੋਣ ਕਿਓ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਆਏ ਪੈਸੇ ਨੂੰ ਗਲਤ ਤਰੀਕੇ ਨਾਲ ਨਹੀਂ ਵਰਤਣ ਦਿੱਤਾ ਜਾਵੇਗਾ। ਜਦੋਂ ਤੱਕ ਸਰਪੰਚ ਸੁਖਦੀਪ ਕੌਰ ਬਹਾਲ ਨਹੀ ਹੁੰਦੇ ਉਦੋ ਤੱਕ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਮੈਬਰਾਂ ਵਿੱਚੋਂ ਅਧਿਕਾਰਿਤ ਸਰਪੰਚ ਚੁਣਿਆ ਜਾਵੇ। ਬਾਕਸ ਨਿਊਜ਼ 23 ਜੁਲਾਈ ਨੂੰ ਹੋਵੇਗੀ ਮੀਟਿੰਗ -ਬੀਡੀਪੀਓ ਦਫ਼ਤਰ ਦਾ ਪੱਖ ਬੀਡੀਪੀਓ ਦਫ਼ਤਰ ਮਹਿਲ ਕਲਾਂ ਵੱਲੋਂ ਜਾਰੀ ਲਿਖਤੀ ਸਪੱਸ਼ਟੀਕਰਨ ’ਚ ਕਿਹਾ ਗਿਆ ਹੈ ਕਿ 13 ਜੁਲਾਈ ਨੂੰ ਅਧਿਕਾਰਤ ਸਰਪੰਚ ਦੀ ਚੋਣ ਸਬੰਧੀ ਮੀਟਿੰਗ ਨਿਯੁਕਤ ਅਧਿਕਾਰੀ ਦੇ ਜ਼ਰੂਰੀ ਸਰਕਾਰੀ ਰੁਝੇਵਿਆਂ ਕਾਰਨ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ 23 ਜੁਲਾਈ ਨੂੰ ਸਵੇਰੇ 11 ਵਜੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਬੀਡੀਪੀਓ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਬਲਾਕ ਪੰਚਾਇਤ ਅਫ਼ਸਰ ਇਕਬਾਲ ਸਿੰਘ ਨੇ ਕਿਹਾ ਕਿ ਚੋਣ ਪ੍ਰਕਿਰਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ। ਸਾਰੇ ਸਬੰਧਤ ਪੱਖਾਂ ਨੂੰ ਨਵੀਂ ਮਿਤੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਤੇ ਹਾਜ਼ਰ ਹੋ ਕੇ ਚੋਣ ਪ੍ਰਕਿਰਿਆ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।