
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਕਸਫੋਰਡ ਸਕੂਲ ਚੀਮਾ ਦੇ ਖਿਡਾਰੀਆਂ ਨੇ ਖੇਡਾਂ 'ਚ ਜਿੱਤੇ ਤਮਗੇ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਪੱਧਰੀ ਜ਼ੋਨ ਪੱਧਰੀ ਐਥਲੈਟਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਕੁੱਲ 5 ਸੋਨ , 1 ਸਿਲਵਰ ਅਤੇ 1 ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ। ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਹਨ: ਅੰਡਰ-19 ਵਰਗ ਵਿੱਚ ਅਰਸ਼ਵੀਰ ਸਿੰਘ ਨੇ ਸ਼ਾਟਪੁਟ ਵਿੱਚ, ਅਕਾਸ਼ਦੀਪ ਸਿੰਘ ਨੇ ਜੈਵਲਿਨ ਵਿੱਚ ਤੇ ਅਮਰਜੀਤ ਸਿੰਘ ਨੇ 200ਮੀ. ਵਿੱਚ ਗੋਲਡ , ਅੰਡਰ-17 ਵਰਗ ਵਿੱਚ ਯੁਵਰਾਜ ਸਿੰਘ ਨੇ ਜੈਵਲਿਨ ਵਿੱਚ ਗੋਲਡ, ਤੰਜਬਪ੍ਰੀਤ ਸਿੰਘ ਦਾ ਸ਼ਾਟਪੁਟ ਵਿੱਚ ਸਿਲਵਰ, ਜਸਪ੍ਰੀਤ ਕੌਰ ਦਾ ਸ਼ਾਟਪੁਟ ਵਿੱਚ ਕਾਂਸਾ, ਅੰਡਰ-14 ਵਰਗ ਵਿੱਚ ਪ੍ਰਭਜੀਤ ਕੌਰ ਨੇ 200 ਮੀਟਰ ਵਿੱਚ ਗੋਲਡ ਜਿੱਤੇ। ਇਨਾਂ ਵਿਦਿਆਰਥੀਆਂ ਨੇ ਹਰ ਵਰਗ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਲ ਕੀਤੇ।ਦੱਸਣਯੋਗ ਹੈ ਕਿ ਪਹਿਲੇ ਨੰਬਰ ਤੇ ਆਉਣ ਵਾਲੇ ਜੇਤੂ ਖਿਡਾਰੀਆਂ ਦੀ ਚੋਣ ਅਗਲੇ ਪੱਧਰ ਜ਼ਿਲ੍ਹਾ ਪੱਧਰ ਤੇ ਹੋ ਗਈ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ।। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਸਾਹਿਬ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਖੇਡ ਕੋਚਾਂ ਨੂੰ ਦਿਲੋਂ ਵਧਾਈ ਦਿੱਤੀ। ਇਸ ਮੌਕੇ ਸਕੂਲ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ, ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ।