- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਵਰਲੋਡ ਪਰਾਲੀ ਦੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਸਿਰਦਰਦੀ

ਸੱਤਪਾਲ ਕਾਲਾਬੂਲਾ/ਰਹਿਮਾਨ ,ਪੰਜਾਬੀ ਜਾਗਰਣ,
ਮਾਲੇਰਕੋਟਲਾ : ਮਾਲੇਰਕੋਟਲਾ ਲੁਧਿਆਣਾ ਧੂਰੀ, ਰਾਏਕੋਟ ਅਤੇ ਸ਼ੇਰਪੁਰ ਰੋਡ ਉੱਪਰ ਅਕਸਰ ਹੀ ਪਰਾਲੀ ਨਾਲ ਓਵਰਲੋਡ ਟਰਾਲੀਆਂ ਰੋਜ਼ਾਨਾ ਸ਼ਾਮ ਵੇਲੇ ਬਿਨਾਂ ਕਿਸੇ ਰਿਫਲੈਕਟਰ ਦੇ ਸੜਕ 'ਤੇ ਲੰਘਦੀਆਂ ਹਨ, ਜੋ ਸੜਕ ਹਾਦਸਿਆਂ ਦਾ ਖ਼ਤਰਾ ਵਧਾ ਰਹੀਆਂ ਹਨ।
ਇਲਾਕਾ ਵਾਸੀਆਂ ਅਨੁਸਾਰ ਇਹ ਟਰਾਲੀਆਂ ਰੋਜ਼ਾਨਾ ਸ਼ਾਮ ਸਮੇਂ ਇਸ ਰਸਤੇ ਤੋਂ ਗੁਜ਼ਰਦੀਆਂ ਰਹਿੰਦੀਆਂ ਹਨ। ਟਰਾਲੀਆਂ ਵਿੱਚ ਪਰਾਲੀ ਲੋੜ ਤੋਂ ਵੱਧ ਭਰੀ ਹੋਣ ਤੇ ਪਿੱਛੇ ਕੋਈ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਨੇਰੇ ਜਾਂ ਘੱਟ ਰੌਸ਼ਨੀ ਵਾਲੇ ਸਮੇਂ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਇਨ੍ਹਾਂ ਦਾ ਪਤਾ ਲੱਗਣ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਕਾਰਨ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਸ਼ੇਰਪੁਰ ਧੂਰੀ ਰੋਡ ਉੱਪਰ ਵੀ ਅਕਸਰ ਓਵਰਲੋਡ ਵਾਹਨ ਲੋਕਾਂ ਲਈ ਵੱਡੀ ਸਿਰਦਾਰ ਬਣੇ ਹੋਏ ਹਨ। ਕਿਉਂਕਿ ਕਈ ਵਾਰ ਛੋਟੇ ਵਾਹਨ ਨੂੰ ਲੰਘਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਜਿਸ ਕਰਕੇ ਕਈ ਵਾਰ ਛੋਟੇ ਮੋਟੇ ਹਾਦਸੇ ਵੀ ਵਾਪਰ ਚੁੱਕੇ ਹਨ। ਕਾਂਗਰਸ ਪਾਰਟੀ ਸੀ ਆਗੂ ਰਾਮਦਾਸ ਬਿੱਟੂ, ਬਹਾਦਰ ਸਿੰਘ ਢੰਡਾ, ਪਰਗਟ ਪ੍ਰੀਤ ਸ਼ੇਰਪੁਰ, ਲੋਕ ਸੇਵਾ ਖੂਨ ਨਾਲ ਕਲੱਬ ਦੇ ਆਗੂ ਦਰਸ਼ਨ ਮੱਖਣ, ਗੁਰੂ ਰਵਿਦਾਸ ਸਪੋਰਟਸ ਕਲੱਬ ਕਾਲਾਬੂਲਾ ਦੇ ਪ੍ਰਧਾਨ ਵਜੀਰ ਸਿੰਘ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਦੀ ਜਾਂਚ ਕੀਤੀ ਜਾਵੇ ਤੇ ਨਿਯਮਾਂ ਅਨੁਸਾਰ ਰਿਫਲੈਕਟਰ ਲਗਵਾਉਣ ਦੇ ਨਾਲ-ਨਾਲ ਓਵਰਲੋਡਿੰਗ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸੜਕ ’ਤੇ ਸਫ਼ਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
----------
ਆਵਾਜਾਈ ’ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਦੂਜੇ ਪਾਸੇ ਜ਼ਿਲ੍ਹਾ ਮਾਲੇਰਕੋਟਲਾ ਦੇ ਟਰੈਫਿਕ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਅਜਿਹੇ ਓਵਰਲੋਡ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਜ਼ਿਲ੍ਹਾ ਪੁਲਿਸ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਟਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਆਪਣੇ ਵਹੀਕਲਾਂ ਦੇ ਕਾਗਜ਼ ਪੱਤਰ ਪੂਰੇ ਰੱਖੇ ਉੱਥੇ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਵੇ।