- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਸੁਨਾਮ ਕਾਲਜ ਦੀ ਸ਼ਾਨਦਾਰ ਕਾਰਗੁਜ਼ਾਰੀ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਕਾਲ ਡਿਗਰੀ ਕਾਲਜ, ਮਸਤੂਆਣਾ ਸਾਹਿਬ ਵਿਖੇ ਕਰਵਾਏ ਗਏ ਖੇਤਰੀ ਯੁਵਕ ਅਤੇ ਲੋਕ ਮੇਲਾ 2026-27 ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਯੁਵਕ ਭਲਾਈ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਤੀਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਸੰਭਵ ਹੋਈਆਂ। ਓਵਰਆਲ ਟਰਾਫ਼ੀ ਵਿਚ ਕਾਲਜ ਨੇ ਦੂਜਾ ਅਤੇ ਫੋਕ ਆਰਟ ਵੰਨਗੀਆਂ ਵਿਚ ਓਵਰਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਥੀਏਟਰ ਦੀਆਂ ਵੰਨਗੀਆਂ ਵਿੱਚ ਕਾਲਜ ਨੇ ਇਕਾਂਗੀ ਨਾਟਕ ਵਿੱਚ ਦੂਜਾ, ਭੰਡ ਵਿੱਚ ਪਹਿਲਾ, ਮਾਈਮ, ਨੁੱਕੜ ਨਾਟਕ, ਮੁਹਾਵਰੇਦਾਰ ਵਾਰਤਾਲਾਪ, ਮਿਮੀਕਰੀ ਅਤੇ ਲਘੂ ਫ਼ਿਲਮ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਲੋਕ ਨਾਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੰਮੀ ਵਿੱਚ ਦੂਜਾ, ਅਤੇ ਲੋਕ ਕਲਾਵਾਂ ਨਾਲਾ ਬੁਣਨਾ,, ਮਿੱਟੀ ਦੇ ਖਿਡੌਣੇ, ਪੀੜ੍ਹੀ ਬੁਣਨਾ, ਖਿੱਦੋ ਅਤੇ ਗੁੱਡੀਆਂ-ਪਟੋਲੇ ਵਿੱਚ ਪਹਿਲਾ, ਛਿੱਕੂ, ਰੱਸਾ ਵੱਟਣਾ, ਪਰਾਂਦਾ, ਕਰੋਸ਼ੀਆ ਅਤੇ ਬਾਗ਼-ਫੁਲਕਾਰੀ ਵਿੱਚ ਦੂਜਾ, ਜਦਕਿ ਇੰਨੂੰ ਅਤੇ ਟੋਕਰੀ ਬਣਾਉਣ ਵਿੱਚ ਤੀਜਾ ਸਥਾਨ ਹਾਸਲ ਕੀਤਾ। ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ਇੰਸਟਾਲੇਸ਼ਨ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਕੋਲਾਜ, ਫੋਟੋਗ੍ਰਾਫੀ ਅਤੇ ਕਾਰਟੂਨ ਵਿੱਚ ਦੂਜਾ ਸਥਾਨ, ਜਦਕਿ ਰੰਗੋਲੀ ਅਤੇ ਆਨ ਦ ਸਪੌਟ ਪੇਂਟਿੰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਗੀਤਕ ਵੰਨਗੀਆਂ ਵਿੱਚ ਕਵੀਸ਼ਰੀ ਅਤੇ ਕਲੀ ਵਿੱਚ ਤੀਜਾ, ਸਮੂਹ ਗਿਆਨ ਭਾਰਤੀ ਵਿੱਚ ਦੂਜਾ, ਤਬਲੇ ਵਿੱਚ ਪਹਿਲਾ, ਸੁਗਮ ਗੀਤ ਵਿੱਚ ਦੂਜਾ ਅਤੇ ਸ਼ਬਦ ਗਾਇਨ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਥੀਏਟਰ ਦੀਆਂ ਵੰਨਗੀਆਂ ਲਈ ਸਹਾਇਕ ਪ੍ਰੋ. ਮੁਖਤਿਆਰ ਸਿੰਘ, ਫੋਕ ਆਰਟ ਅਤੇ ਫਾਈਨ ਆਰਟਸ ਲਈ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ, ਸੰਗੀਤਕ ਕਲਾਵਾਂ ਲਈ ਡਾ. ਨੀਤੂ ਅਤੇ ਸੰਮੀ ਦੀ ਵੰਨਗੀ ਲਈ ਡਾ. ਮਨਪ੍ਰੀਤ ਹਾਂਡਾ ਨੇ ਕਨਵੀਨਰ ਵਜੋਂ ਜ਼ਿੰਮੇਵਾਰੀ ਨਿਭਾਈ। ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਡਾ. ਅਚਲਾ ਸਿੰਗਲਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਚੇਤਨਾ ਨੂੰ ਵਿਕਸਿਤ ਕਰਨ ਦਾ ਮਹੱਤਵਪੂਰਨ ਮੰਚ ਹਨ। ਕਾਲਜ ਪਰਿਵਾਰ ਨੇ ਇਨ੍ਹਾਂ ਪ੍ਰਾਪਤੀਆਂ ਨੂੰ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੇ ਸਮਰਪਣ ਅਤੇ ਸੰਸਥਾ ਦੀ ਸੁਚੱਜੀ ਅਗਵਾਈ ਦਾ ਨਤੀਜਾ ਦੱਸਿਆ। ਇਸ ਯੁਵਕ ਅਤੇ ਲੋਕ ਮੇਲੇ ਵਿਚ ਸਹਾਇਕ ਪ੍ਰੋ. ਡਾ ਸਵਾਮੀ ਸਰਬਜੀਤ, ਸਹਾਇਕ ਪ੍ਰੋ. ਡਾ ਹਰਮਨਦੀਪ ਸਿੰਘ ਚੱਠਾ, ਸਹਾਇਕ ਪ੍ਰੋ. ਡਾ ਗੁਰਦੀਪ ਸਿੰਘ ਸਹਾਇਕ ਪ੍ਰੋ. ਰਣਜੀਤ ਸਿੰਘ, ਸਹਾਇਕ ਪ੍ਰੋ. ਰਾਜਵੀਰ, ਸ਼ਹਾਇਕ ਪ੍ਰੋ. ਗਗਨਦੀਪ ਹਾਂਡਾ, ਅਤੇ ਸਹਾਇਕ ਪ੍ਰੋ. ਸ਼ਿਵਾਨੀ ਨੇ ਵੀ ਗੌਲਣਯੋਗ ਭੂਮਿਕਾ ਨਿਭਾਈ।