- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਰੂਪ ਰੇਖਾ ਉਲੀਕੀ ਅਤੇ ਪੋਸਟਰ ਜਾਰੀ ਕੀਤੇ

ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੁਸਾਇਟੀ ਸੇਵਕਾਂ ਦੀ ਤਿਆਰੀ ਮੀਟਿੰਗ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਦੀ ਅਗਵਾਈ ਅਤੇ ਹਰਦੀਪ ਸਿੰਘ ਸਾਹਨੀ ਤੇ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਰਸਤ ਦੀ ਨਿਗਰਾਨੀ ਹੇਠ ਹੋਈ। ਸੁਸਾਇਟੀ ਦੇ ਜਨਰਲ ਸਕੱਤਰ ਗੁਰਿੰਦਰ ਵੀਰ ਸਿੰਘ ਨੇ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਇਹ ਸਮਾਗਮ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ 100 ਸਾਲਾ ਸੱਚਖੰਡ ਪਿਆਨਾ ਦਿਵਸ ਨੂੰ ਵੀ ਸਮਰਪਿਤ ਕੀਤੇ ਗਏ ਹਨ।
ਇਸ ਸਬੰਧੀ ਉਪਰੋਕਤ ਦੇ ਨਾਲ ਸੁਸਾਇਟੀ ਸੇਵਕ ਰਾਜਵਿੰਦਰ ਸਿੰਘ ਲੱਕੀ, ਚਰਨਜੀਤ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਦਲਵੀਰ ਸਿੰਘ ਬਾਬਾ, ਜਸਵਿੰਦਰ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਪੀ੍ਤਮ ਸਿੰਘ, ਅਮਰਿੰਦਰ ਸਿੰਘ ਮੌਖਾ, ਬਲਜੋਤ ਸਿੰਘ, ਹਰਵਿੰਦਰ ਸਿੰਘ ਬਿੱਟੂ, ਹਰਿੰਦਰਵੀਰ ਸਿੰਘ, ਜਗਜੀਤ ਸਿੰਘ ਸਰਨਾ ਤੇ ਅਧਾਰਿਤ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ। ਉਲੀਕੇ ਪ੍ਰੋਗਰਾਮਾਂ ਦਾ ਇਸ ਮੌਕੇ ਪੋਸਟਰ ਜਾਰੀ ਕੀਤਾ ਗਿਆ ਜਿਸ ਵਿੱਚ ਚਰਨਕਮਲ ਸਿੰਘ ਸ਼ੇਖੋਂ, ਬਲਵੰਤ ਸਿੰਘ ਭਿੱਖੀ, ਹਰਫੂਲ ਸਿੰਘ, ਅਮਰਜੀਤ ਸਿੰਘ ਪਾਹਵਾ, ਹਰਜੀਤ ਸਿੰਘ ਪਾਹਵਾ, ਹਰਵਿੰਦਰ ਸਿੰਘ ਪੱਪੂ ਵੀ ਸ਼ਾਮਲ ਹੋਏ। ਉਲੀਕੇ ਪ੍ਰੋਗਰਾਮਾਂ ਅਨੁਸਾਰ 26 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੀਆਂ ਪ੍ਭਾਤ ਫੇਰੀਆਂ ਰੋਜ਼ਾਨਾ ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਚਾਲੇ ਪਾਉਣਗੀਆਂ।
ਇਸਤਰੀ ਸਤਿਸੰਗ ਸਭਾ ਵੱਲੋਂ ਕੀਰਤਨ ਦਰਬਾਰ ਵਿੱਚ ਬੀਬੀ ਜਿੰਦਪ੍ਰੀਤ ਕੌਰ ਜੋਗੀ ਯੂਐੱਸਏ ਦਾ ਕੀਰਤਨੀ ਜਥਾ ਹਾਜ਼ਰੀ ਭਰੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ 100 ਸਾਲਾ ਸੱਚਖੰਡ ਪਿਆਨਾ ਦਿਵਸ ਸਬੰਧੀ 29 ਅਕਤੂਬਰ ਦੀ ਰਾਤ ਨੂੰ ਭਾਈ ਜਸਵਿੰਦਰ ਸਿੰਘ ਹਜ਼ੂਰੀ ਕਥਾ ਵਾਚਕ ਗੁਰਸਾਗਰ ਮਸਤੂਆਣਾ ਸਾਹਿਬ ਵਾਲੇ ਕਥਾ ਵਿਚਾਰ ਕਰਨਗੇ ਜਦੋਂ ਕਿ ਗਿਆਨੀ ਅਮਰੀਕ ਸਿੰਘ ਸ਼ਾਦੀਹਰੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਰੋਗ ਨਿਵਾਰਨ ਸੁਨਾਮ ਵੀ ਗੁਰਮਤਿ ਵਿਚਾਰ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ 30 ਅਕਤੂਬਰ ਦੀ ਸ਼ਾਮ 4 ਵਜੇ ਸਜਾਇਆ ਜਾਵੇਗਾ ਜਦੋਂ ਕਿ 31 ਅਕਤੂਬਰ ਰਾਤਰੀ ਦੀਵਾਨ ਵਿੱਚ ਭਾਈ ਮਨਵੀਰ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ , ਅਕਾਲ ਅਕੈਡਮੀ ਬੇਨੜਾ ਦਾ ਸ਼ਬਦੀ ਜਥਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਕੀਰਤਨ ਦੀ ਹਾਜ਼ਰੀ ਭਰਨਗੇ।