- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਲਜ਼ਾਰ ਸਿੰਘ ਦੀ ਮੌਤ ਤੇ ਦੂਜੀਆਂ ਪਾਰਟੀਆਂ ਕਰ ਰਹੀਆਂ ਰਾਜਨੀਤੀ : ਮੰਤਰੀ ਗੋਇਲ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ
ਪਿੰਡ ਤੂਰਬੰਜਾਰਾ ਵਿਖੇ ਹੋਈ ਗੁਲਜਾਰ ਸਿੰਘ ਦੀ ਮੌਤ ਤੇ ਦੂਜੀਆਂ ਪਾਰਟੀਆਂ ਰੋਟੀਆਂ ਸੇਕ ਰਹੀਆਂ ਹਨ, ਜਦੋਂ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਹ ਵਿਚਾਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪ੍ਰਗਟ ਕਰਦਿਆਂ ਕਿਹਾ ਕਿ, ਗੁਲਜਾਰ ਸਿੰਘ ਦੀ ਮੌਤ ਦਾ ਦੁੱਖ ਸਾਨੂੰ ਵੀ ਹੈ ਅਤੇ ਪਰਿਵਾਰ ਨਾਲ ਹਮਦਰਦੀ ਵੀ ਹੈ। ਦਿੱਲੀ ਤੱਕ ਦੀਆਂ ਵਿਰੋਧੀ ਪਾਰਟੀਆਂ ਇੱਥੇ ਤੁਰੀਆਂ ਫਿਰਦੀਆਂ ਹਨ। ਸਸਕਾਰ ਸਮੇਂ ਗੁਲਜ਼ਾਰ ਸਿੰਘ ਦੀ ਚਿਖਾ ਉਤੋਂ ਲੱਕੜਾਂ ਤੱਕ ਚੁੱਕ ਲਈਆਂ ਗਈਆਂ, ਕੀ ਇਹ ਪੰਜਾਬ ਦਾ ਕਲਚਰ ਹੈ। ਪਹਿਲਾਂ ਇਹ ਪਾਰਟੀਆਂ ਜਾਤ ਅਤੇ ਧਰਮ ਦੇ ਨਾਂ ’ਤੇ ਲੜੀ, ਲੜਾਈ ਜਾਂਦੇ ਸਨ, ਪ੍ਰੰਤੂ ਹੁਣ ਇਨ੍ਹਾਂ ਕੋਲ ਕੋਈ ਮੁੱਦਾ ਨਹੀਂ ਰਿਹਾ। ਇਨ੍ਹਾਂ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ, ਜਦੋਂ ਕਿ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਪੀੜਤ ਪਰਿਵਾਰ ਵੱਲੋਂ ਪਰਚਾ ਕਰਾਉਣ ਸਬੰਧੀ ਉਨ੍ਹਾਂ ਕਿਹਾ, ਕਿ ਚੀਮਾਂ ਇੱਕ ਵਧੀਆ ਛਵੀ ਵਾਲਾ ਅਜਿਹਾ ਮੰਤਰੀ ਹੈ, ਜਿਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਮੇਰਾ ਖਜ਼ਾਨਾ ਖਾਲੀ ਹੈ। ਇਨਾਂ ਦੀ ਅਗਵਾਈ ਵਿੱਚ ਐਕਸਾਈਜ਼ ਤੋਂ ਇਨਕਮ 6000 ਕਰੋੜ ਤੋਂ ਵੱਧ ਕੇ ਹੁਣ 13 ਹਜ਼ਾਰ ਕਰੋੜ ਹੋ ਗਈ ਹੈ । ਇਸੇ ਤਰ੍ਹਾਂ ਜੀਐੱਸਟੀ ਦੀ ਆਮਦਨ ਵੀ ਦੁੱਗਣੀ ਦੇ ਕਰੀਬ ਪਹੁੰਚ ਗਈ ਹੈ, ਇਸ ਲਈ ਇਨ੍ਹਾਂ ਨੂੰ ਈਰਖਾ ਹੈ। ਹੁਣ ਜਦੋਂ ਸਿੱਟ ਬਣਾ ਦਿੱਤੀ ਗਈ ਹੈ, ਐੱਫਆਰਆਈ ਹੋ ਗਈ ਹੈ, ਪਰਿਵਾਰ ਨਾਲ ਵੀ ਗੱਲ ਹੋ ਗਈ ਹੈ, ਸਹਿਮਤੀ ਨਾਲ ਬਿਆਨ ਦਿੱਤਾ ਹੈ।
ਦੂਜਿਆਂ ਪਾਰਟੀਆਂ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਨਸ਼ਿਆਂ ਦੇ ਮੁੱਦੇ ਸਬੰਧੀ ਉਹਨਾਂ ਕਿਹਾ, ਕਿ ਹੁਣ ਨਸ਼ੇ ਦਾ ਮੁੱਦਾ ਉਹ ਲੁਕ ਚੁੱਕ ਰਹੇ ਹਨ ਜਿਨ੍ਹਾਂ ਨੇ ਸੱਤਾ, ’ਚ ਹੁੰਦਿਆਂ ਚਾਰ ਮਹੀਨੇ ਨਸ਼ਾ ਖਤਮ ਕਰਨ ਦੀ ਸੋਂਹ ਖਾਧੀ, ਪਰ ਕੀਤਾ ਕੁਝ ਨਹੀਂ। ਜਦੋਂ ਕਿ ਅਸੀਂ ਹਰੇਕ ਘਰ ਨਸ਼ਿਆਂ ਨੂੰ ਲੈ ਕੇ ਸੁਨੇਹਾ ਦਿੱਤਾ, ਲੋਕਾਂ ਨੂੰ ਜਾਗਰੂਕ ਕੀਤਾ। ਜਿਸ ਦੀ ਬਦੌਲਤ ਸਮਗਲਰ ਜੇਲ੍ਹਾਂ ਵਿੱਚ ਹਨ ਜਾਂ ਭੱਜੇ ਹੋਏ ਹਨ। 7000 ਸਮੱਗਲਰਾਂ ਤੇ ਪਰਚੇ ਦਰਜ ਕੀਤੇ।ਇਸ ਸਬੰਧੀ ਸਖਤ ਐਕਸ਼ਨ ਲੈ ਰਹੇ ਹਾਂ, ਜੇਕਰ ਕਿਸੇ ਨੇ ਨਸ਼ੇ ਦੀ ਕਮਾਈ ਨਾਲ ਘਰ ਬਣਾਇਆ ਹੈ ਤਾਂ ਉਸਦਾ ਘਰ ਵੀ ਤੋੜਿਆ ਹੈ, ਨਸ਼ੇ ਦੇ ਸਮਗਲਰਾਂ ਨਾਲ ਮੁਕਾਬਲੇ ਤੱਕ ਵੀ ਹੋ ਰਹੇ ਹਨ। ਜੋ ਨਸ਼ੇ ਦੇ ਕਾਰੋਬਾਰ ਲਈ ਜਿੰਮੇਵਾਰ ਹਨ ਉਹ ਹੀ ਰੌਲਾ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ, ਓਐਸਡੀ ਰਕੇਸ਼ ਕੁਮਾਰ ਗੁਪਤਾ ਮੌਜੂਦ ਸਨ।