- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਐਸਡੀ ਸੋਹੀ ਨੇ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਸਰਟੀਫਿਕੇਟ ਵੰਡੇ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਮੇਰਾ ਘਰ ਮੇਰੇ ਨਾਮ ਦੇ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਹਲਕਾ ਦਿੜ੍ਹਬਾ ਦੇ ਪਿੰਡ ਬਘਰੌਲ ਅਤੇ ਰਤਨਗੜ੍ਹ ਸਿੰਧੜਾਂ ਅੰਦਰ 300 ਲਾਭਪਾਤਰੀਆਂ ਨੂੰ ਮਾਲਕੀ ਦੇ ਸਰਟੀਫਿਕੇਟ ਵੰਡੇ। ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਵਿੱਚੋਂ ਲਾਲ ਲਕੀਰ ਦੇ ਅੰਦਰ ਰਹਿੰਦੇ ਘਰ ਵਾਲਿਆਂ ਨੂੰ ਉਹਨਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਮੁਹਿੰਮ ਚਲਾਈ ਗਈ। ਇਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਅੰਦਰ 25 ਹਜ਼ਾਰ ਦੇ ਕਰੀਬ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੀ ਮਾਲਕੀ ਦੇ ਹੱਕ ਦੇਣ ਦੀ ਤਿਆਰੀ ਕੀਤੀ ਹੋਈ ਹੈ ਅਤੇ ਹਰ ਪਿੰਡ ਅੰਦਰ ਤਿਆਰ ਕੀਤੇ ਗਏ ਮਾਲਕ ਦੇ ਸਰਟੀਫਿਕੇਟ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਬਘਰੌਲ ਵਿੱਚ 28 ਅਤੇ ਰਤਨਗੜ੍ਹ ਸਿੰਧੜਾਂ ਵਿੱਚ 100 ਮਾਲਕੀ ਦੇ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਕਿਹਾ ਕਿ ਮਾਲਕੀ ਦੇ ਸਰਟੀਫਿਕੇਟ ਵੰਡਣ ਤੋਂ ਬਾਅਦ ਉਹ ਸਰਕਾਰੀ ਰਿਕਾਰਡ ਦੇ ਵਿੱਚ ਇਸ ਜਗ੍ਹਾ ਦੇ ਅਸਲੀ ਮਾਲਕ ਬਣ ਗਏ ਹਨ। ਉਹ ਇਸ ਜਗ੍ਹਾ ਨੂੰ ਕਿਤੇ ਵੀ ਸਰਕਾਰੀ ਕੰਮ ਲਈ ਇਸਤੇਮਾਲ ਕਰ ਸਕਦੇ ਹਨ ਇੱਕ ਦੂਜੇ ਨੂੰ ਵੇਚ ਸਕਦੇ ਹਨ ਜਾਂ ਉਸ ਉੱਤੇ ਲੋੜ ਪੈਣ ਉੱਤੇ ਕਰਜ਼ਾ ਵੀ ਲੈ ਸਕਦੇ ਹਨ। ਇਸ ਨਾਲ ਸਰਟੀਫਿਕੇਟ ਵੰਡਣ ਤੋਂ ਬਾਅਦ ਇਸ ਜਗ੍ਹਾ ਦਾ ਸਰਕਾਰੀ ਰਿਕਾਰਡ ਵਿੱਚ ਦਰਜ ਹੋਣ ਕਰਕੇ ਇਸ ਜਗ੍ਹਾ ਦੀ ਕੀਮਤ ਵੀ ਪਹਿਲਾਂ ਨਾਲੋਂ ਵੱਧ ਗਈ ਹੈ। ਜਲਦੀ ਹੀ ਹਲਕਾ ਦਿੜ੍ਹਬਾ ਦੇ ਸਾਰੇ ਪਿੰਡਾਂ ਦੇ ਅੰਦਰ ਇਹ ਸਰਟੀਫਿਕੇਟ ਵੰਡੇ ਜਾਣਗੇ ਤਾਂ ਲੋਕ ਅਤੇ ਘਰ ਦੇ ਮਾਲਿਕ ਇਹ ਸਦਾ ਲਾਭ ਉਠਾ ਸਕਣ। ਇਸ ਮੌਕੇ ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਹਾਜ਼ਰ ਸਨ।