ਮੈਂ ਨਹੀਂ, ਸਗੋਂ ਤੁਸੀਂ” ਦੇ ਸੰਦੇਸ਼ ਨਾਲ ਮਨਾਇਆ ਐੱਨਐੱਸਐੱਸ ਦਿਵਸ ਮੈਂ ਨਹੀਂ, ਸਗੋਂ ਤੁਸੀਂ” ਦੇ ਸੰਦੇਸ਼ ਨਾਲ ਮਨਾਇਆ ਐਨਐਸਐਸ ਦਿਵਸ
Publish Date: Sun, 27 Sep 2026 05:23 PM (IST)
Updated Date: Mon, 28 Sep 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਵਾਈਐੱਸ ਕਾਲਜ ਵਿਖੇ ਐੱਨਐੱਸਐੱਸ ਦਿਵਸ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ’ਚ ਵਿਦਿਆਰਥੀਆਂ ਤੇ ਐਨਐਸਐਸ ਵਲੰਟੀਅਰਾਂ ਨੇ ਸਰਗਰਮ ਭਾਗ ਲਿਆ। ਇਸ ਮੌਕੇ ਸਮਾਜ ਸੇਵਾ, ਸਾਂਝੇ ਤੌਰ ’ਤੇ ਕੰਮ ਕਰਨ, ਸਮਾਜਿਕ ਜ਼ਿੰਮੇਵਾਰੀ ਨਿਭਾਉਣ ਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਯੋਗਦਾਨ ਪਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਸਮਾਗਮ ’ਚ ਫਾਈਨ ਆਰਟਸ ਵਿਭਾਗ ਦੇ ਕੁਲਵੰਤ ਸਿੰਘ, ਥੀਏਟਰ ਵਿਭਾਗ ਦੇ ਸੰਦੀਪ ਸਿੰਘ ਤੇ ਗਾਇਨ ਵਿਭਾਗ ਦੇ ਹੀਰਾ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਐੱਨਐੱਸਐੱਸ ਵਲੰਟੀਅਰਾਂ ਤੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸਰਗਰਮ ਭਾਗੀਦਾਰੀ, ਰਚਨਾਤਮਕਤਾ ਤੇ ਸਮਾਜ ਦੀ ਭਲਾਈ ਲਈ ਸਕਾਰਾਤਮਕ ਯੋਗਦਾਨ ਪਾਉਣ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਵੱਲੋਂ ਵਿਦਿਆਰਥੀਆਂ ਲਈ ਵੱਖ-ਵੱਖ ਰੁਚਿਕਰ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਰਾਹੀਂ ਵਿਦਿਆਰਥੀਆਂ ’ਚ ਆਪਸੀ ਸਹਿਯੋਗ, ਟੀਮ ਭਾਵਨਾ, ਤਾਲਮੇਲ ਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਮੌਕਾ ਮਿਲਿਆ। ਐਨਐਸਐਸ ਦਿਵਸ ਮੌਕੇ ਕਰਵਾਇਆ ਗਿਆ ਇਹ ਸਮਾਗਮ ਸਿੱਖਿਆ, ਉਤਸ਼ਾਹ ਤੇ ਮਨੋਰੰਜਨ ਨਾਲ ਭਰਪੂਰ ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੂੰ ਐਨਐਸਐਸ ਦੀ ਅਸਲ ਭਾਵਨਾ ਨਾਲ ਜਾਣੂ ਕਰਵਾਉਂਦਿਆਂ ਸਮਾਜ ਦੀ ਭਲਾਈ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਨੇ ਵਿਦਿਆਰਥੀਆਂ ’ਚ ਸੇਵਾ-ਭਾਵਨਾ, ਸਹਿਯੋਗ ਤੇ ਜ਼ਿੰਮੇਵਾਰ ਨਾਗਰਿਕਤਾ ਦੇ ਗੁਣਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਦਾ ਸਮਾਪਨ ਐਨਐਸਐਸ ਦੇ ਮੂਲ ਮੰਤਰ “ਮੈਂ ਨਹੀਂ, ਸਗੋਂ ਤੁਸੀਂ” ਨਾਲ ਕੀਤਾ ਗਿਆ।