ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ਵੱਲੋਂ ਬੱਚਿਆਂ ਦੇ ਸਾਲਾਨਾ ਨਤੀਜੇ ਐਲਾਨੇ
ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ਵੱਲੋਂ ਬੱਚਿਆਂ ਦੇ ਸਲਾਨਾ ਨਤੀਜੇ ਐਲਾਨੇ
Publish Date: Sat, 28 Mar 2026 05:41 PM (IST)
Updated Date: Sun, 29 Mar 2026 04:09 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ’ਚ ਸਲਾਨਾ ਨਤੀਜਿਆਂ ਸੰਬੰਧੀ ਮੈਗਾ ਪੀਟੀਐੱਮ ਕਰਵਾਈ ਗਈ। ਸਕੂਲ ਮੁਖੀ ਹਰਿੰਦਰ ਕੁਮਾਰ ਵੱਲੋਂ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰਾਪਤੀਆਂ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਮੁਖੀ ਹਰਿੰਦਰ ਕੁਮਾਰ ਨੇ ਦੱਸਿਆ ਕਿ ਹਰ ਬੱਚੇ ਦਾ ਮੁਕਾਬਲਾ ਆਪਣੇ ਆਪ ਨਾਲ ਹੁੰਦਾ ਹੈ ਅਤੇ ਮਾਪਿਆਂ ਨੂੰ ਬੱਚਿਆਂ ਦੀ ਤਰੱਕੀ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਤੇ ਸੋਸ਼ਲ ਮੀਡੀਆ ਸਬੰਧੀ ਨਾਟਕ ਪੇਸ਼ ਕੀਤਾ ਗਿਆ। ਅੰਤ ’ਚ ਸਕੂਲ ਸਟਾਫ ਮੈਡਮ ਜਗਜੀਤ ਕੌਰ, ਮੈਡਮ ਗੁਰਜੀਤ ਕੌਰ ਨੇ ਮਾਪਿਆਂ ਨੂੰ ਬੱਚਿਆਂ ਦੇ ਪ੍ਰਗਤੀ ਰਿਪੋਰਟ ਕਾਰਡ ਦਿਖਾ ਕੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਕੂਲ ਮੁਖੀ ਵੱਲੋਂ ਸਾਰੇ ਮਾਪਿਆਂ, ਪਿੰਡ ਦੇ ਪੰਚਾਇਤ ਅਤੇ ਪਤਵੰਤੇ ਸੱਜਣਾਂ ਸਹਿਯੋਗੀਆਂ ਸੱਜਣਾਂ ਦਾ ਧੰਨਵਾਦ ਕੀਤਾ ਗਿਆ।