- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਜੰਗੀਰ ਸਿੰਘ ਦਿਲਬਰ ਦੇ ਕਾਵਿ ਸੰਗ੍ਰਹਿ ਦਰਦ ਦਾ ਦਰਿਆ ’ਤੇ ਕਰਵਾਈ ਗੋਸ਼ਟੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ’ਚ ਜੰਗੀਰ ਸਿੰਘ ਦਿਲਬਰ ਦੇ ਕਾਵਿ ਸੰਗ੍ਰਹਿ ‘ਦਰਦ ਦਾ ਦਰਿਆ’ ਉੱਪਰ ਗੋਸ਼ਟੀ ਕਰਵਾਈ ਗਈ। ਸੁਖਦੇਵ ਸਿੰਘ ਹਠੂਰੀਆ ਦੇ ਕਾਵਿ ਸੰਗ੍ਰਹਿ ਅਜੇ ਚਾਨਣ ਕੁਝ ਬਾਕੀ ਏ ਦਾ ਲੋਕ ਅਰਪਣ ਕੀਤਾ ਗਿਆ। ਦਰਦ ਦਾ ਦਰਿਆ ਉੱਪਰ ਪਰਚਾ ਪੜਦਿਆਂ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਦਿਲਬਰ ਦੀ ਕਵਿਤਾ ਪਿਆਰ ਅਨੁਭਵ ਦੀ ਕਵਿਤਾ ਹੈ ਇਸ ’ਚ ਬਿਰਹਾ ਦੀ ਪੀੜ ਵੀ ਹੈ । ਕਾਵਿਕਤਾ ਸੋਹਜ ਅਤੇ ਸੂਖਮਤਾ ਇਸਦੇ ਮਿਆਰੀ ਗੁਣ ਹਨ ਇਸ ਕਵਿਤਾ ’ਚ ਲੈਆਤਮਿਕਤਾ ਤੇ ਸੁਰਾਤਮਿਕਤਾ ਦੇ ਨਾਲ ਨਾਲ ਵਿਸ਼ੇ ਪੱਖ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
ਡਾ. ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਦਿਲਬਰ ਦੀ ਕਵਿਤਾ ਸਮਾਜਿਕ ਯਥਾਰਥ ਦੇ ਨੇੜੇ ਹੋਣ ਕਰਕੇ ਵਿਚਾਰਧਾਰਕ ਤੇ ਕਲਾਤਮਿਕ ਮਾਪਦੰਡਾ ਤੇ ਪੂਰੀ ਉਤਰਦੀ ਹੈ। ਸੁਖਦੇਵ ਸਿੰਘ ਹਠੂਰੀਆ ਦੇ ਕਾਵਿ ਸੰਗ੍ਰਹਿ ਅਜੇ ਚਾਨਣ ਕੁਝ ਬਾਕੀ ਏ ਬਾਰੇ ਵਿਚਾਰ ਪੇਸ਼ ਕਰਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਸੁਖਦੇਵ ਦੀ ਕਵਿਤਾ ਆਸ਼ਾਵਾਦੀ ਯਥਾਰਥਵਾਦੀ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਕਵਿਤਾ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਜਿਸ ਤਰ੍ਹਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਾਰਥਕ ਸੁਨੇਹਾ ਦਿੰਦਾ ਹੈ ਇਸੇ ਤਰ੍ਹਾਂ ਸੁਖਦੇਵ ਨੇ ਆਪਣੀ ਕਵਿਤਾ ਵਿੱਚ ਸਮਾਜ ਨੂੰ ਸਾਰਥਿਕ ਸੁਨੇਹੇ ਦਿੱਤੇ ਹਨ।
ਇਸ ਮੌਕੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੀ ਕਾਵਿ ਪੁਸਤਕ ਗਾਹੇ ਬਗਾਹੇ ਕਦੇ ਕਦਾਈਂ ਨੂੰ ਵੀ ਲੋਕ ਅਰਪਣ ਕੀਤਾ ਗਿਆ। ਜੁਗਰਾਜ ਧੌਲਾ ਡਾ. ਸੁਰਿੰਦਰ ਭੱਠਲ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਪ੍ਰਿਤਪਾਲ ਸਿੰਘ ਜਗਰਾਉਂ ਤੇ ਸਰਬਜੀਤ ਸਿੰਘ ਮੱਲਾ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ’ਚ ਪਰਮਜੀਤ ਸਿੰਘ ਰਾਜਗੜ੍ਹ, ਰਜਿੰਦਰ ਸਿੰਘ ਰਾਜਨ, ਰਾਮ ਸਰੂਪ ਸ਼ਰਮਾ, ਜਗਤਾਰ ਸਿੰਘ ਬੈਂਸ, ਪਵਨ ਕੁਮਾਰ ਹੋਸ਼ੀ, ਸਰਬਜੀਤ ਸੰਗਰੂਰ, ਬੰਤ ਸਿੰਘ ਫੂਲਪੁਰੀ, ਬੱਲੀ ਈਲਵਾਲ, ਸੁਰਜੀਤ ਸਿੰਘ ਦੇਹੜ, ਸੁਖਵਿੰਦਰ ਸਿੰਘ ਸਨੇਹ, ਤਜਿੰਦਰ ਚੰਡਿਹੋਕ, ਬਹਾਦਰ ਸਿੰਘ ਧੌਲਾ, ਬਾਬੂ ਸਿੰਘ ਮੋਗਾ, ਸਰੂਪ ਚੰਦ ਹਰੀਗੜ, ਜਸਕੇਵਲ ਸਿੰਘ ਗੋਲੇਵਾਲੀਆ, ਰਮਨ ਧਾਲੀਵਾਲ, ਰਜਨੀਸ਼ ਕੌਰ ਬਬਲੀ, ਰਾਮ ਸਿੰਘ ਹਠੂਰ, ਗੁਰਤੇਜ ਸਿੰਘ ਹਠੂਰ, ਭੋਲਾ ਸਿੰਘ ਸੰਘੇੜਾ, ਡਾ ਉਜਾਗਰ ਸਿੰਘ ਮਾਨ ਤੇ ਦਵਿੰਦਰ ਸਿੰਘ ਸੰਘੇੜਾ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।