ਪਰਵਾਸੀ ਮਜ਼ਦੂਰ ਦੇ ਪੁੱਤ ਨੇ ਨੀਟ ਪ੍ਰੀਖਿਆ 'ਚ ਗੱਡੇ ਝੰਡੇ, ਹਾਸਲ ਕੀਤੇ 99% ਅੰਕ ਨੋਟ 5 ਨੰਬਰ ਫ਼ਾਇਲ ਅੱਪਡੇਟ ਕਰਕੇ ਪੱਤਰਕਾਰ ਦਾ ਨਾਮ ਤੇ ਸਟੇਸ਼ਨ ਬਦਲ ਕੇ ਭੇਜੀ ਗਈ ਹੈ ਜੀ।
Publish Date: Sun, 19 Jul 2026 07:26 PM (IST)
Updated Date: Sun, 19 Jul 2026 07:28 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਗਰੀਬੀ ਕਦੇ ਵੀ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ’ਚ ਰਹਿਣ ਵਾਲੇ ਇੱਕ ਪਰਵਾਸੀ ਮਜ਼ਦੂਰ ਦੇ ਹੋਣਹਾਰ ਪੁੱਤਰ ਨੇ। ਦੇਸ਼ ਭਰ ਵਿੱਚ ਹੋਈ ਵੱਕਾਰੀ ਨੀਟ (NEET-2026) ਪ੍ਰੀਖਿਆ ਵਿੱਚ ਇਸ ਨੌਜਵਾਨ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਦਾ, ਬਲਕਿ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। --------------- ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਦੱਸਿਆ ਕਿ ਮੂਲ ਰੂਪ ’ਚ ਬਿਹਾਰ ਨਾਲ ਸਬੰਧਤ ਦਿਨੇਸ਼ ਕੁਮਾਰ ਸਾਹੂ ਪਿਛਲੇ 25-30 ਸਾਲਾਂ ਤੋਂ ਪਿੰਡ ਛੀਨੀਵਾਲ ਕਲਾਂ ਵਿਖੇ ਰਹਿ ਕੇ ਮਿਸਤਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਸਪੁੱਤਰ ਚੰਦਨ ਕੁਮਾਰ ਸਾਹੂ ਨੇ ਸੀਮਤ ਸਾਧਨਾਂ ਦੇ ਬਾਵਜੂਦ ਦਿਨ-ਰਾਤ ਇੱਕ ਕਰਕੇ ਨੀਟ ਪ੍ਰੀਖਿਆ ਦੀ ਤਿਆਰੀ ਕੀਤੀ। ਉਸ ਦੀ ਇਸ ਵੱਡੀ ਪ੍ਰਾਪਤੀ ਨਾਲ ਜਿੱਥੇ ਉਸ ਦਾ ਭਵਿੱਖ ਉੱਜਵਲ ਹੋਵੇਗਾ, ਉੱਥੇ ਹੀ ਉਹ ਦੇਸ਼ ਦੇ ਵਿਕਾਸ ਤੇ ਸਿਹਤ ਸੇਵਾਵਾਂ ’ਚ ਆਪਣਾ ਅਹਿਮ ਯੋਗਦਾਨ ਪਾ ਸਕੇਗਾ। ------------ ਸਫ਼ਲਤਾ ਦਾ ਸਿਹਰਾ ਮਾਪਿਆਂ ਤੇ ਪਿੰਡ ਵਾਸੀਆਂ ਸਿਰ ਆਪਣੀ ਇਸ ਸ਼ਾਨਦਾਰ ਸਫ਼ਲਤਾ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਚੰਦਨ ਕੁਮਾਰ ਸਾਹੂ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ’ਚ ਮੇਰੇ ਮਾਪਿਆਂ ਦੀ ਸਖ਼ਤ ਮਿਹਨਤ ਤੇ ਪਿੰਡ ਵਾਸੀਆਂ ਦੇ ਮਿਲੇ ਭਰਪੂਰ ਸਹਿਯੋਗ ਦਾ ਵੱਡਾ ਹੱਥ ਹੈ। ਉਸਨੇ ਕਿਹਾ ਕਿ ਮੈਂ ਦੇਸ਼ ਭਰ ਦੇ 8,023 ਚੋਟੀ ਦੇ ਵਿਦਿਆਰਥੀਆਂ ’ਚ ਸ਼ਾਮਲ ਹੋ ਕੇ (ਸੀਟ ਨੰਬਰ 607) ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। -------------- ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ,ਗ੍ਰਾਮ ਪੰਚਾਇਤ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਚੰਦਨ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਅਧਿਕਾਰਿਤ ਸਰਪੰਚ ਗੁਰਮੀਤ ਸਿੰਘ, ਨਿਰਭੈ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਗੋਗੀ, ਜਗਜੀਤ ਸਿੰਘ, ਬਲਾਕ ਸੰਮਤੀ ਮੈਂਬਰ ਕੌਰ ਸਿੰਘ, ਹਰਮੇਲ ਸਿੰਘ, ਪੰਚ ਗੁਰਜੀਤ ਸਿੰਘ, ਏਕਮ ਸਿੰਘ, ਬੇਅੰਤ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਲਛਮਣ ਸਿੰਘ, ਪਾਲਾ ਸਿੰਘ ਅਤੇ ਸੁਖਵਿੰਦਰ ਸਿੰਘ ਕਾਕਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ।