ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Mon, 16 Feb 2026 06:31 PM (IST)
Updated Date: Tue, 17 Feb 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ਬਰਨਾਲਾ ਦੇ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 17 ਫਰਵਰੀ ਨੂੰ 66 ਕੇਵੀ ਗਰਿੱਡ ਬਰਨਾਲਾ ਵਿਖੇ ਨਵੇਂ ਸਥਾਪਿਤ ਕੀਤੇ 31.5 ਐਮ.ਵੀ.ਏ. ਪਾਵਰ ਟਰਾਂਸਫਾਰਮਰ ਦੇ ਮੈਚਿੰਗ ਇਕੀਉਪਮੈਂਟ ਲਗਾਉਣ ਲਈ ਸ਼ਹਿਰ ਬਰਨਾਲਾ ’ਚ ਕੇ.ਸੀ. ਰੋਡ, ਪੁਰਾਣਾ ਬੱਸ ਸਟੈਂਡ, ਧਨੌਲਾ ਰੋਡ ਆਸਥਾ ਕਲੋਨੀ ਅਤੇ ਗਰੀਨ ਕਲੋਨੀ,ਗੋਦਾਮ ਵਾਲਾ ਅਤੇ ਸੇਖਾ ਰੋਡ,ਬਾਜਾਖਾਨਾ ਅਤੇ ਫਰਵਾਹੀ ਰੋਡ ਫੀਡਰ ਦੀ ਬਿਜਲੀ ਸਵੇਰੇ 9 ਵਜੇ ਤੋਂ 11 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਵਿਭਾਗ ਬਰਨਾਲਾ ਵੱਲੋਂ ਦਿੱਤੀ ਗਈ। ਜਿਸ ਕਾਰਨ ਕੇਸੀ ਰੋਡ, ਰਾਮ ਬਾਗ ਰੋਡ, ਐੱਮਸੀ ਰੋਡ, ਅਨਾਜ ਮੰਡੀ, 16 ਏਕੜ, ਚਿੰਟੂ ਰੋਡ, ਕੇ.ਸੀ. ਰੋਡ, ਪੁਰਾਣਾ ਬੱਸ ਸਟੈਂਡ ਰੋਡ, ਗੋਬਿੰਦ ਕਲੋਨੀ, ਧਨੌਲਾ ਰੋਡ, ਗਰੀਨ ਕਲੋਨੀ, ਆਸਥਾ ਕਲੋਨੀ, ਐਵਰਗਰੀਨ ਕਲੋਨੀ, ਪ੍ਰੇਮ ਨਗਰ, ਮਹਿਲ ਨਗਰ, ਹੇਮਕੁੰਟ ਨਗਰ, ਸੇਖਾ ਰੋਡ, ਰਾਏਕੋਟ ਰੋਡ, ਰਾਮਗੜੀਆਂ ਰੋਡ, ਜੀਵਨ ਜੋਤੀ ਕਲੋਨੀ ਬਾਜਾਖਾਨਾ ਰੋਡ, ਢਿੱਲੋਂ ਨਗਰ, ਤਰਕਸ਼ੀਲ ਚੌਂਕ, ਸ਼ਹਿਬਜਾਦਾ ਅਜੀਤ ਸਿੰਘ ਨਗਰ, ਪੱਤੀ ਰੋਡ, ਨਾਈਵਾਲਾ ਰੋਡ, ਧਨੌਲਾ ਰੋਡ ਆਦਿ ਦੇ ਏਰੀਏ ਪ੍ਰਭਾਵਿਤ ਹੋਣਗੇ।