- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੁਰਿਆਂ ਦੀ ਸਤਾਈ ਨਵ ਵਿਆਹੁਤਾ ਨੇ ਲਿਆ ਫਾਹਾ

ਪੁਲਿਸ ਨੇ ਪਤੀ ਅਤੇ ਸੱਸ ਖਿਲਾਫ ਮਾਮਲਾ ਕੀਤਾ ਦਰਜ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸਹੁਰੇ ਪਰਿਵਾਰ ਵੱਲੋਂ ਸਤਾਈ ਥਾਣਾ ਚੀਮਾਂ ਅਧੀਨ ਆਉਂਦੇ ਪਿੰਡ ਝਾੜੋਂ ਦੀ ਇੱਕ ਨਵੀ ਵਿਆਹੀ ਨੇ ਆਪਣੇ ਘਰ ਵਿੱਚ ਹੀ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕਾ ਕੁਝ ਸਮੇਂ ਦੀ ਗਰਭਵਤੀ ਦੱਸੀ ਜਾ ਰਹੀ ਹੈ। ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕਾ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਚੀਮਾਂ ਦੇ ਐੱਸਐੱਚਓ ਸਬ-ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਨੇੜਲੇ ਪਿੰਡ ਰੋਮਾਣਾ ਦੀ ਜਸ਼ਨਪ੍ਰੀਤ ਕੌਰ ਦਾ ਕਰੀਬ ਡੇਢ ਕੁ ਸਾਲ ਪਹਿਲਾਂ ਪਿੰਡ ਝਾੜੋਂ ਦੇ ਲਵਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ।ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਦੁਆਰਾ ਜਸ਼ਨਪ੍ਰੀਤ ਕੌਰ ਨੂੰ ਉਸ ਦਾ ਪਤੀ ਲਵਪ੍ਰੀਤ ਸਿੰਘ ਅਕਸਰ ਹੀ ਤੰਗ ਪ੍ਰੇਸ਼ਾਨ ਕਰਦਾ ਸੀ।ਜਿਸ ਕਾਰਨ ਉਸ ਨੇ ਆਪਣੇ ਘਰ ਵਿਚ ਹੀ ਛੱਤ ਵਾਲੇ ਪੱਖੇ ਨਾਲ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮ੍ਰਿਤਕਾ ਦੇ ਭਰਾ ਨਵਦੀਪ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਜਸ਼ਨਪ੍ਰੀਤ ਕੌਰ ਦੇ ਪਤੀ ਲਵਪ੍ਰੀਤ ਸਿੰਘ ਅਤੇ ਸੱਸ ਵੀਰਪਾਲ ਕੌਰ ਵਾਸੀਆਨ ਪਿੰਡ ਝਾੜੋਂ ਖ਼ਿਲਾਫ਼ ਬੀਐੱਨਐੱਸਐੱਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।