ਗੁਲਜ਼ਾਰ ਸਿੰਘ ਦੇ ਪੁੱਤਰ ਦਾ ਪੰਜਾਬ ਪੁਲਿਸ 'ਤੇ ਦੋਸ਼, 'ਧੋਖੇ ਨਾਲ ਕਰਵਾਇਆ ਸਸਕਾਰ'; ਇਨਸਾਫ਼ ਮਿਲਣ ਤੱਕ ਅਸਥੀਆਂ ਨਾ ਚੁਗਣ ਦਾ ਐਲਾਨ
ਵੀਰਵਾਰ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਮ੍ਰਿਤਕ ਗੁਲਜ਼ਾਰ ਸਿੰਘ ਦੀ ਪਤਨੀ ਤੇ ਤਿੰਨੇ ਪੁੱਤਰ ਦਿਖਾਈ ਦੇ ਰਹੇ ਹਨ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੇਰੇ ਪਿਤਾ ਦਾ ਸਸਕਾਰ ਸਖ਼ਤ ਪੁਲਿਸ ਪਹਿਰੇ ਹੇਠ ਦਬਾਅ ਪਾਕੇ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਜਿੰਨਾ ਦਾ ਨਾਮ ਉਸਨੇ ਮਰਨ ਤੋਂ ਪਹਿਲਾਂ ਵੀਡੀਓ ’ਚ ਲੈ ਕੇ ਕਿਹਾ ਸੀ ਕਿ ਇਹ ਬੰਦੇ ਮੇਰੀ ਮੌਤ ਦੇ ਜ਼ਿੰਮੇਵਾਰ ਹਨ।
Publish Date: Thu, 10 Sep 2026 11:30 AM (IST)
Updated Date: Thu, 10 Sep 2026 11:34 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ। ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤੂਰਬੰਨਜਾਰਾ ਵਿਖੇ ਨਸ਼ੇ ’ਤੇ ਸਵਾਲ ਕਰਨ ਵਾਲੇ ਕਿਰਤੀ ਗੁਲਜ਼ਾਰ ਸਿੰਘ ਦੇ ਖੁਦਕੁਸ਼ੀ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇੰਟਰਨੈੱਟ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਇਨਸਾਫ਼ ਨਾ ਮਿਲਣ ਤੱਕ ਗੁਲਜ਼ਾਰ ਸਿੰਘ ਦੇ ਫੁੱਲ ਚੁਗਣ ਅਤੇ ਭੋਗ ਪਾਉਣ ਤੋਂ ਇਨਕਾਰ ਕਰ ਦਿੱਤਾ।
ਵੀਰਵਾਰ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਮ੍ਰਿਤਕ ਗੁਲਜ਼ਾਰ ਸਿੰਘ ਦੀ ਪਤਨੀ ਤੇ ਤਿੰਨੇ ਪੁੱਤਰ ਦਿਖਾਈ ਦੇ ਰਹੇ ਹਨ। ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੇਰੇ ਪਿਤਾ ਦਾ ਸਸਕਾਰ ਸਖ਼ਤ ਪੁਲਿਸ ਪਹਿਰੇ ਹੇਠ ਦਬਾਅ ਪਾਕੇ ਕਰਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਜਿੰਨਾ ਦਾ ਨਾਮ ਉਸਨੇ ਮਰਨ ਤੋਂ ਪਹਿਲਾਂ ਵੀਡੀਓ ’ਚ ਲੈ ਕੇ ਕਿਹਾ ਸੀ ਕਿ ਇਹ ਬੰਦੇ ਮੇਰੀ ਮੌਤ ਦੇ ਜ਼ਿੰਮੇਵਾਰ ਹਨ।
ਪਰਿਵਾਰਕ ਮੈਂਬਰਾਂ ਦੀ ਉਕਤ ਵੀਡੀਓ ਜਨਤਕ ਹੋਣ ਨਾਲ ਸੂਬੇ ਦੀ ਹਾਕਮ ਧਿਰ ਦੀਆਂ ਮੁਸ਼ਕਿਲਾਂ ਮੁੜ ਤੋਂ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਭਾਵੁਕ ਅਤੇ ਗੁੱਸੇ ’ਚ ਨਜ਼ਰ ਆਉਂਦੇ ਪੁੱਤਰਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਲੜਾਈ ਸਿਰਫ਼ ਉਨ੍ਹਾਂ ਦੇ ਪਿਤਾ ਦੀ ਮੌਤ ਬਾਰੇ ਨਹੀਂ ਹੈ, ਸਗੋਂ ਪੰਜਾਬ ਦੇ ਹਰ ਉਸ ਪਿਤਾ ਨਾਲ ਜੁੜੀ ਹੈ ਜਿਸ ਦਾ ਪੁੱਤਰ ਨਸ਼ੇ ਦੀ ਲਤ ਦਾ ਸ਼ਿਕਾਰ ਹੈ।
ਉਨ੍ਹਾਂ ਨੇ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਇਨਸਾਫ਼ ਦੀ ਲੜਾਈ ਆਪਣੇ ਅੰਤਿਮ ਨਤੀਜੇ ਤੱਕ ਨਹੀਂ ਪਹੁੰਚਦੀ, ਉਹ ਪਿੱਛੇ ਨਹੀਂ ਹਟਣਗੇ।