ਇੰਟਰ ਕਾਲਜ ਨੈੱਟਬਾਲ ਚੈਂਪੀਅਨਸ਼ਿਪ ਟੂਰਨਾਮੈਂਟ ਸ਼ੁਰੂ ਪੰਜਾਬੀ ਯੂਨੀਵਰਸਿਟੀ ਦੇ ਇੰਟਰ ਕਾਲਜ ਨੈੱਟਬਾਲ ਚੈਂਪੀਅਨਸ਼ਿਪ ਟੂਰਨਾਮੈਂਟ ਸ਼ੁਰੂ ਹੋਇਆ
Publish Date: Sat, 31 Oct 2026 04:34 PM (IST)
Updated Date: Sun, 01 Nov 2026 04:02 AM (IST)
: ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਐੱਸਐੱਸਡੀ ਕਾਲਜ ਬਰਨਾਲਾ ’ਚ ਪੰਜਾਬੀ ਯੂਨੀਵਰਸਿਟੀ ਦੇ ਇੰਟਰ ਕਾਲਜ (ਲੜਕੇ ਤੇ ਲੜਕੀਆਂ) ਨੈੱਟਬਾਲ ਚੈਂਪੀਅਨਸ਼ਿਪ ਟੂਰਨਾਮੈਂਟ ਸ਼ੁਰੂ ਹੋਇਆ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇਸ ਦੋ ਰੋਜ਼ਾ ਟੂਰਨਾਮੈਂਟ ਨੂੰ ਸ਼ੁਰੂ ਕਰਵਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਖੇਡ ਮੈਦਾਨ ’ਚ ਇੱਕਲੇ ਇੱਕਲੇ ਖਿਡਾਰੀ ਨਾਲ ਹੱਥ ਮਿਲਾਇਆ ਤੇ ਹੌਸਲਾ ਅਫਜਾਈ ਕੀਤੀ। ਇਸ ਟੂਰਨਾਮੈਂਟ ’ਚ ਐਸਡੀ ਕਾਲਜ ਬਰਨਾਲਾ, ਐੱਸਐੱਸਡੀ ਕਾਲਜ ਬਰਨਾਲਾ, ਯੂਨੀਵਰਸਿਟੀ ਕਾਲਜ ਬਰਨਾਲਾ, ਯੂਨੀਵਰਸਿਟੀ ਕਾਲਜ ਢਿੱਲਵਾਂ, ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਡੀਏਵੀ ਕਾਲਜ ਬਠਿੰਡਾ, ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਸਮੇਤ 14 ਕਾਲਜਾਂ ਦੀਆਂ ਲੜਕੀਆਂ ਤੇ ਲੜਕਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਸਾਰੀਆਂ ਟੀਮਾਂ ਦੇ ਬਹੁਤ ਫਸਵੇਂ ਮੈਚ ਕਰਵਾਏ ਗਏ, ਜੇਤੂ ਰਹੀਆਂ ਟੀਮਾਂ ਦੇ ਭਲਕੇ ਫਾਇਨਲ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕਦੀਆਂ ਹਨ। ਮੀਤ ਹੇਅਰ ਨੇ ਦੱਸਿਆ ਕਿ ਜਦੋਂ ਉਹ ਪੰਜਾਬ ਸਰਕਾਰ ’ਚ ਸਿੱਖਿਆ ਤੇ ਖੇਡ ਮੰਤਰੀ ਸਨ ਤਾਂ ਉਸ ਸਮੇਂ ਖੇਡਾਂ ਲਈ ਬਜਟ ’ਚ ਵੱਡਾ ਵਾਧਾ ਕੀਤਾ ਗਿਆ ਤੇ ਇਸ ਸਾਲ 1800 ਕਰੋੜ ਰੁਪਏ ਰੱਖਿਆ ਗਿਆ ਹੈ। ਐਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਸਵਾਗਤੀ ਭਾਸਣ ਦਿੱਤਾ ਤੇ ਪ੍ਰਿੰਸੀਪਲ ਡਾ. ਰਾਕੇਸ ਜਿੰਦਲ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੁਨੀਤਇੰਦਰ ਸਿੰਘ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਕੌਂਸਲਰ ਨੀਰਜ ਜਿੰਦਲ, ਪ੍ਰੋ: ਭਾਰਤ ਭੂਸਣ, ਰੰਗਕਰਮੀ ਭੁਪਿੰਦਰ ਬਰਨਾਲਾ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ, ਜਗਸੀਰ ਸਿੰਘ ਸੰਧੂ, ਐਡਵੋਕੇਟ ਗੁਰਪ੍ਰੀਤ ਸਿੰਘ, ਜਤਿੰਦਰ ਗੋਇਲ, ਪ੍ਰਸਿੱਧ ਨੈਟਬਾਲ ਖਿਡਾਰੀ ਇੰਸਪੈਕਟਰ ਰਾਜਪਾਲ ਸਿੰਘ, ਪ੍ਰੋ. ਚਰਨਜੀਤ ਸਿੰਘ, ਪ੍ਰੋ: ਪਰਵਿੰਦਰ ਕੌਰ, ਪ੍ਰੋ. ਗੁਰਪਿਆਰ ਸਿੰਘ, ਪ੍ਰੋ. ਹਰਪ੍ਰੀਤ ਕੌਰ ਸਮੇਤ ਕਾਲਜ ਸਟਾਫ ਹਾਜਰ ਸਨ।