- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਮੱਦੇਨਜ਼ਰ ਰੰਗ-ਬਿਰੰਗੀਆਂ ਮਿਠਾਈਆਂ ਤੋਂ ਸੁਚੇਤ ਰਹਿਣ ਦੀ ਲੋੜ

ਮਿਲਾਵਟੀ ਅਤੇ ਗੈਰ-ਮਿਆਰੀ ਮਿਠਾਈਆਂ ਸਿਹਤ ਲਈ ਬਣ ਸਕਦੀਆਂ ਹਨ ਖ਼ਤਰਾ
ਖ਼ਰੀਦਦਾਰੀ ਸਮੇਂ ਸਾਵਧਾਨੀ ਵਰਤਣ ਦੀ ਅਪੀਲ
ਫੋਟੋ-13
ਕੈਪਸ਼ਨ- ਡਾ. ਕਰਨਵੀਰ ਸਿੰਘ।
ਫੋਟੋ-14
ਕੈਪਸਨ-ਕਮਲਜੀਤ ਚੱਕ।
ਫਟੋ-16
ਕੈਪਸਨ-ਡਾ. ਪੀਸੀ ਗਰਗ।
ਫੋਟੋ-17
ਕੈਪਸਨ-ਜਸਪਾਲ ਸਿੰਘ ਵੀਰੀ।
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ/ਸ਼ੇਰਪੁਰ : ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਰੰਗ-ਬਿਰੰਗੀਆਂ ਮਿਠਾਈਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਤਿਉਹਾਰਾਂ ਦੌਰਾਨ ਮਿਠਾਈਆਂ ਦੀ ਮੰਗ ਵਧਣ ਕਾਰਨ ਮਿਲਾਵਟਖੋਰੀ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਕੁਝ ਥਾਵਾਂ ’ਤੇ ਗੈਰ-ਮਿਆਰੀ ਦੁੱਧ, ਮਾਵਾ, ਘਟੀਆ ਗੁਣਵੱਤਾ ਵਾਲੇ ਘਿਓ ਅਤੇ ਖਾਣ-ਪੀਣ ਲਈ ਮਨਜ਼ੂਰ ਨਾ ਹੋਣ ਵਾਲੇ ਰੰਗਾਂ ਦੀ ਵਰਤੋਂ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਸਕਦੀ ਹੈ। ਇਸ ਚਰਚਾ ਵਿੱਚ ਹਿੱਸਾ ਲੈਂਦਿਆਂ ਵੱਖ ਵੱਖ ਆਗੂਆਂ ਅਤੇ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
----
ਰੰਗਦਾਰ ਮਠਿਆਈਆਂ ਤੋਂ ਸੁਚੇਤ ਰਹਿਣ ਦੀ ਲੋੜ- ਡਾ: ਕਰਨਵੀਰ
ਡਾ: ਕਰਨਵੀਰ ਸਿੰਘ ਘਨੌਰੀ ਨੇ ਕਿਹਾ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾਉਣ ਸਮੇਂ ਪਰਿਵਾਰ ਦੀ ਸਿਹਤ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਸਿਰਫ਼ ਮਿਠਾਈਆਂ ਦੀ ਦਿੱਖ ਤੋਂ ਪ੍ਰਭਾਵਿਤ ਹੋ ਕੇ ਖ਼ਰੀਦਦਾਰੀ ਨਹੀਂ ਕਰਨੀ ਚਾਹੀਦੀ, ਸਗੋਂ ਉਨ੍ਹਾਂ ਦੀ ਗੁਣਵੱਤਾ ਅਤੇ ਸਫ਼ਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉੰਝ ਜ਼ਿਆਦਾਤਰ ਸਾਨੂੰ ਆਪਣੇ ਘਰ ਦਾ ਅੰਦਰ ਤਿਆਰ ਕਰਕੇ ਹੀ ਖਾਦ ਪਦਾਰਥ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
----------
ਤਿਉਹਾਰ ਸਾਡੀਆਂ ਭਾਈਚਾਰਕ ਤੰਦਾਂ ਮਜ਼ਬੂਤ ਕਰਦੇ ਹਨ :ਚੱਕ
ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਮਜ਼ਬੂਤ ਦਾਅਵੇਦਾਰ ਕਮਲਜੀਤ ਸਿੰਘ ਚੱਕ ਨੇ ਕਿਹਾ ਹੈ ਕਿ ਤਿਉਹਾਰ ਸਾਂਝ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸ਼ੁੱਧ ਅਤੇ ਸੁਰੱਖਿਅਤ ਖ਼ੁਰਾਕ ਦੀ ਚੋਣ ਕਰਨੀ ਚਾਹੀਦੀ ਹੈ। ਮਿਲਾਵਟਖੋਰੀ ਤੋਂ ਬਚਣਾ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਸਮਾਜਿਕ ਜ਼ਿੰਮੇਵਾਰੀ ਹੈ। ਆਓ ਰਲ ਮਿਲ ਕੇ ਇਨ੍ਹਾਂ ਤਿਉਹਾਰਾਂ ਸਮੇਂ ਖੁਸ਼ੀਆਂ ਵੰਡੀਏ।
----
ਤਾਜ਼ੀਆਂ ਤਿਆਰ ਕੀਤੀਆਂ ਮਠਿਆਈਆਂ ਹੀ ਵੇਚੀਆਂ ਜਾਣ :ਡਾ. ਗਰਗ
ਡਾ. ਪੀਸੀ ਗਰਗ ਸ਼ੇਰਪੁਰ ਨੇ ਕਿਹਾ ਹੈ ਕਿ ਮਿਠਾਈ ਵਿਕਰੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਗਾਹਕਾਂ ਨੂੰ ਮਿਆਰੀ ਸਮੱਗਰੀ ਨਾਲ ਤਿਆਰ ਕੀਤੀਆਂ ਤਾਜ਼ੀਆਂ ਮਿਠਾਈਆਂ ਹੀ ਵੇਚਣ। ਮਿਠਾਈਆਂ ਨੂੰ ਸਾਫ਼-ਸੁਥਰੇ ਢੰਗ ਨਾਲ ਢੱਕ ਕੇ ਰੱਖਣਾ, ਉਨ੍ਹਾਂ ਨੂੰ ਧੂੜ-ਮਿੱਟੀ ਅਤੇ ਮੱਖੀਆਂ ਤੋਂ ਬਚਾਉਣਾ ਅਤੇ ਖ਼ੁਰਾਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ। ਮੌਸਮ ਦੇ ਬਦਲਾ ਕਾਰਨ ਲੋਕ ਪਹਿਲਾਂ ਹੀ ਖੰਗ ਜੁਕਾਮ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਰਹੇ ਹਨ।
----
ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਰੋ ਜਾਗਰੂਕ : ਵੀਰੀ
ਨੌਜਵਾਨ ਆਗੂ ਜਸਪਾਲ ਸਿੰਘ ਵੀਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਰਾਹੀਂ ਮਿਲਾਵਟੀ ਖ਼ੁਰਾਕ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਲੋਕਾਂ ਨੂੰ ਅਜਿਹੀਆਂ ਮਿਠਾਈਆਂ ਦੀ ਖ਼ਰੀਦ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਦੀ ਗੁਣਵੱਤਾ, ਸਮੱਗਰੀ ਜਾਂ ਤਿਆਰੀ ਸਬੰਧੀ ਸ਼ੱਕ ਹੋਵੇ। ਅਤੇ ਪ੍ਰਸ਼ਾਸਨ ਨੂੰ ਵੀ ਮਿਲਾਵਟ ਖੋਰੀ ਵਿਰੁੱਧ ਸਖਤ ਕਾਰਵਾਈ ਦੀ ਲੋੜ ਹੈ।
--------
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਮਿਠਾਈਆਂ ਹਮੇਸ਼ਾ ਸਾਫ਼-ਸੁਥਰੀਆਂ ਅਤੇ ਭਰੋਸੇਯੋਗ ਦੁਕਾਨਾਂ ਤੋਂ ਹੀ ਖ਼ਰੀਦੋ। ਖੁੱਲ੍ਹੀਆਂ ਮਿਠਾਈਆਂ ਨੂੰ ਧੂੜ, ਮੱਖੀਆਂ ਅਤੇ ਹੋਰ ਗੰਦਗੀ ਤੋਂ ਬਚਾ ਕੇ ਰੱਖਿਆ ਗਿਆ ਹੋਣਾ ਚਾਹੀਦਾ ਹੈ। ਦੁੱਧ ਅਤੇ ਮਾਵੇ ਤੋਂ ਤਿਆਰ ਮਿਠਾਈਆਂ ਨੂੰ ਸਹੀ ਤਾਪਮਾਨ ’ਤੇ ਸੰਭਾਲਣਾ ਜ਼ਰੂਰੀ ਹੈ। ਬੱਚਿਆਂ ਨੂੰ ਬੇਲੋੜੀਆਂ ਮਿਠਾਈਆਂ ਖਾਣ ਤੋਂ ਰੋਕੋ ਅਤੇ ਸ਼ੂਗਰ ਦੇ ਮਰੀਜ਼ ਮਿਠਾਈਆਂ ਦੀ ਵਰਤੋਂ ਸਬੰਧੀ ਖ਼ਾਸ ਸਾਵਧਾਨੀ ਵਰਤਣ। ਜੇਕਰ ਮਿਠਾਈ ਖਾਣ ਤੋਂ ਬਾਅਦ ਉਲਟੀਆਂ, ਦਸਤ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਤਾਂ ਡਾਕਟਰੀ ਸਲਾਹ ਲਵੋ।
----
ਖ਼ੁਰਾਕ ਸੁਰੱਖਿਆ ਵਿਭਾਗ ਨੂੰ ਜਾਂਚ ਕਰਨ ਦੀ ਲੋੜ
ਸਮਾਜ ਸੇਵੀ ਡਾ. ਕਰਨਵੀਰ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਖ਼ੁਰਾਕ ਸੁਰੱਖਿਆ ਵਿਭਾਗ ਨੂੰ ਮਿਠਾਈਆਂ ਦੀਆਂ ਦੁਕਾਨਾਂ, ਮਾਵੇ ਦੇ ਸਪਲਾਇਰਾਂ ਅਤੇ ਮਿਠਾਈਆਂ ਤਿਆਰ ਕਰਨ ਵਾਲੀਆਂ ਥਾਵਾਂ ਦੀ ਨਿਯਮਤ ਜਾਂਚ ਕਰਨੀ ਚਾਹੀਦੀ ਹੈ। ਸ਼ੱਕੀ ਨਮੂਨਿਆਂ ਦੀ ਜਾਂਚ ਕਰਵਾ ਕੇ ਮਿਲਾਵਟ ਜਾਂ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।