ਸਕੂਲ 'ਚ ਸਾਲਾਨਾ ਨਤੀਜਿਆਂ ਸਬੰਧੀ ਪੀਟੀਐੱਮ ਕਰਵਾਈ
ਸਕੂਲ 'ਚ ਸਲਾਨਾ ਨਤੀਜਿਆਂ ਸੰਬੰਧੀ ਪੀਟੀਐੱਮ ਕਰਵਾਈ
Publish Date: Sat, 28 Mar 2026 05:10 PM (IST)
Updated Date: Sun, 29 Mar 2026 04:06 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧਨੌਲਾ ਖੁਰਦ ਵਿਖੇ ਸਾਲਾਨਾ ਪ੍ਰੀਖਿਆ ਨਤੀਜਿਆਂ ਸੰਬੰਧੀ ਮਾਪੇ-ਅਧਿਆਪਕ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ, ਵਿਦਿਆਰਥੀਆਂ ਦੁਆਰਾ ਦਿੱਤੀਆਂ ਗਈਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਮੁਲਾਂਕਣ ਉਨ੍ਹਾਂ ਦੇ ਮਾਪਿਆਂ ਨਾਲ ਸਾਂਝਾ ਕੀਤਾ ਗਿਆ। ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਪ੍ਰਗਤੀ ਰਿਪੋਰਟਾਂ ਅਤੇ ਪ੍ਰੀਖਿਆ ਨਤੀਜਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮਾਪਿਆਂ ਨਾਲ ਬੱਚਿਆਂ ਦੇ ਵਿਵਹਾਰ, ਅਕਾਦਮਿਕ ਪ੍ਰਗਤੀ ਅਤੇ ਹੋਰ ਸਬੰਧਤ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਖਾਸ ਜ਼ਰੂਰਤਾਂ, ਸਿੱਖਣ ਸ਼ੈਲੀਆਂ, ਅਤੇ ਮਾਪੇ ਉਨ੍ਹਾਂ ਦੀ ਪੜ੍ਹਾਈ ’ਚ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਸਹਾਇਤਾ ਕਰ ਸਕਦੇ ਹਨ, ਬਾਰੇ ਚਰਚਾ ਕੀਤੀ। ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਪ੍ਰੋਜੈਕਟ ਰਿਪੋਰਟਾਂ, ਹੋਮਵਰਕ ਤੇ ਪ੍ਰਾਪਤੀਆਂ ਤੇ ਵਿਚਾਰ ਵਟਾਂਦਰਾ ਕੀਤਾ, ਇਸ ਤੋਂ ਇਲਾਵਾ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ, ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮਾਪਿਆਂ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਮੈਡਮ ਪੂਜਾ ਨੇ ਖੁਸ਼ੀ ਪ੍ਰਗਟ ਕੀਤੀ ਕਿ ਮਾਪਿਆਂ ਨੇ ਸਕੂਲ ਚ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਆਪਣਾ ਸਮਰਥਨ ਦਿੱਤਾ ਹੈ। ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ, ਗੁਰਬਖਸ਼ੀਸ਼ ਸਿੰਘ, ਦਲਬੀਰ ਬਾਵਾ ਪੰਚ, ਜਸਵਿੰਦਰ ਸਿੰਘ, ਨੌਜਵਾਨ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮਾਸਟਰ ਬੇਅੰਤ ਸਿੰਘ,ਮੈਡਮ ਹਰਮੀਤ ਕੌਰ, ਮੈਡਮ ਪਰਮਜੀਤ ਕੌਰ,ਮੈਡਮ ਆਸਾ,ਮੈਡਮ ਲਤਾ,ਮੈਡਮ ਸਿਮਰਨ ਕੌਰ ਅਤੇ ਹੋਰ ਵੀ ਬੱਚਿਆਂ ਦੇ ਮਾਪੇ ਹਾਜ਼ਰ ਸਨ।