- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਸੂਟਿੰਗ ਚੈਂਪੀਅਨ ਅਤੇ ਐੱਨਐੱਸਯੂਆਈ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਡਿਵੈਲਪਮੈਂਟ ਬੋਰਡ ਦੇ ਜਰਨਲ ਸਕੱਤਰ ਰਹਿ ਚੁੱਕੇ ਨੌਜਵਾਨ ਆਗੂ ਕਰਮ ਸਿੰਘ ਲਹਿਲ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦਿਆਂ ਪਾਰਟੀ ਦੇ ਦਿੱਗਜ਼ ਆਗੂਆਂ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਗਈ ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਅਤੇ ਪਰਮਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਪੰਜਾਬ ਨੇ ਕਰਮ ਸਿੰਘ ਲਹਿਲ ਦਾ ਪਾਰਟੀ ਵਿੱਚ ਸਵਾਗਤ ਕ

ਪਰਮਜੀਤ ਸਿੰਘ ਲੱਡਾ, ਸੰਗਰੂਰ
ਨੈਸ਼ਨਲ ਸੂਟਿੰਗ ਚੈਂਪੀਅਨ ਅਤੇ ਐੱਨਐੱਸਯੂਆਈ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਡਿਵੈਲਪਮੈਂਟ ਬੋਰਡ ਦੇ ਜਰਨਲ ਸਕੱਤਰ ਰਹਿ ਚੁੱਕੇ ਨੌਜਵਾਨ ਆਗੂ ਕਰਮ ਸਿੰਘ ਲਹਿਲ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦਿਆਂ ਪਾਰਟੀ ਦੇ ਦਿੱਗਜ਼ ਆਗੂਆਂ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਗਈ ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਅਤੇ ਪਰਮਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਪੰਜਾਬ ਨੇ ਕਰਮ ਸਿੰਘ ਲਹਿਲ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਦੀ ਨੌਜਵਾਨ ਸ਼ਕਤੀ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵਿਚ ਆਪਣਾ ਵਿਸ਼ਵਾਸ ਪ੍ਰਗਟਾ ਰਹੀ ਹੈ ਤੇ ਬਹੁਗਿਣਤੀ ਨੌਜਵਾਨ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ,ਜ਼ਿਕਰਯੋਗ ਹੈ ਕਿ ਕਰਮ ਸਿੰਘ ਲਹਿਲ ਅਤੇ ਉਨਾਂ੍ਹ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਵਿੱਚ ਰਹਿ ਕੇ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ।ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਆਗੂ ਕਰਮ ਲਹਿਲ ਨੇ ਕਿਹਾ ਕਿ ਭਾਵੇਂ ਉਨਾਂ੍ਹ ਲੰਮਾ ਸਮਾਂ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ ਪੰ੍ਤੂ ਅਜੋਕੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਵੇਖਦਿਆਂ ਉਨਾਂ੍ਹ ਫ਼ੈਸਲਾ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਜਾਵੇ ਉਨਾਂ੍ਹ ਕਿਹਾ ਕਿ ਪਾਰਟੀ ਵਲੋਂ ਜੋ ਵਿਸ਼ਵਾਸ ਉਨਾਂ੍ਹ ਵਿੱਚ ਪ੍ਰਗਟਾਇਆ ਗਿਆ ਹੈ ਉਸ ਪ੍ਰਤੀ ਉਹ ਈਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ । ਉਨਾਂ੍ਹ ਦਾਅਵਾ ਕੀਤਾ ਕਿ ਜਿਸ ਤਰਾਂ੍ਹ ਦੇਸ਼ ਦੇ ਬਹੁਗਿਣਤੀ ਲੋਕ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵਿਚ ਵਿਸ਼ਵਾਸ ਬਣਾ ਰਹੇ ਹਨ, ਉਸ ਤੋਂ ਇਹ ਸਾਫ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਭ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਵੇਗੀ।