'ਰਾਸ਼ਟਰੀ ਸੜਕ ਸੁਰੱਖਿਆ ਮਹੀਨਾ' ਮਨਾਇਆ
'ਰਾਸ਼ਟਰੀ ਸੜਕ ਸੁਰੱਖਿਆ ਮਹੀਨਾ' ਟ੍ਰੈਫਿਕ ਦੇ ਨਿਯਮਾਂ ਬਾਰੇ ਜਾਗਰੂਕ ਕਰਕੇ ਮਨਾਇਆ
Publish Date: Fri, 16 Jan 2026 03:55 PM (IST)
Updated Date: Sat, 17 Jan 2026 04:01 AM (IST)

ਸੰਕੇਤ ਦੇਣ ਵਾਲੀਆਂ ਬੱਤੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ ਲਾਲ ਬੱਤੀ ਜਗਣ ਨਾਲ ਸਾਨੂੰ ਰੁਕਣਾ ਪੈਦਾ ਹੈ, ਹਰੀ ਨਾਲ ਚੱਲਣਾ ਪੈਦਾ ਹੈ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗ੍ਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਜਸ਼ਨਪ੍ਰੀਤ ਦੀ ਅਗਵਾਈ ਹੇਠ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਟਰੈਫਿਕ ਦੇ ਨਿਯਮਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰ ਕੇ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੰਕੇਤ ਦੇਣ ਵਾਲੀਆਂ ਬੱਤੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਲ ਬੱਤੀ ਜਗਣ ਨਾਲ ਸਾਨੂੰ ਰੁਕਣਾ ਪੈਦਾ ਹੈ, ਹਰੀ ਬੱਤੀ ਜਗਣ ਨਾਲ ਸਭ ਨੂੰ ਚੱਲਣਾ ਪੈਦਾ ਹੈ ਅਤੇ ਪੀਲੀ ਬੱਤੀ ਦਾ ਭਾਵ ਹੈ ਕਿ ਹੁਣ ਲਾਲ ਬੱਤੀ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੜਕ ਉੱਤੇ ਦੁਰਘਟਨਾ ਦੇ ਕਈ ਕਾਰਨ ਹੋ ਸਕਦੇ ਜਿਵੇਂ ਸ਼ਰਾਬ ਜਾਂ ਨਸ਼ੇ ਦੇ ਪ੍ਰਭਾਵ ਹੇਠ ਡਰਾਇਵਿੰਗ, ਇੱਕ ਦੂਜੇ ਤੋਂ ਉਲੰਘਣ ਦੀ ਕੋਸ਼ਿਸ਼ ਜਾਂ ਫਿਰ ਤੰਗ ਸੜਕਾਂ ਉੱਤੇ ਵਾਹਨਾਂ ਦੀ ਗਿਣਤੀ ’ਚ ਅਥਾਹ ਵਾਧਾ ਅਤੇ ਖ਼ਰਾਬ ਮੌਸਮ ਦੇ ਕਾਰਨ ਜਿਵੇਂ ਧੁੰਦ ’ਚ ਸਾਹਮਣੇ ਆ ਰਿਹਾ ਵਾਹਨ ਦਾ ਦਿਖਾਈ ਨਾ ਦੇਣਾ। ਮੈਡਮ ਨੇ ਬੱਚਿਆਂ ਨੂੰ ਸੜਕ ਤੇ ਨਿਯਮਾਂ ਅਨੁਸਾਰ ਚੱਲਣ ਦੇ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਹਮੇਸ਼ਾ ਸੜਕ ਦੇ ਖੱਬੇ ਪਾਸੇ ਚੱਲਣਾ ਚਾਹੀਦਾ ਹੈ। ਸੜਕ ਪਾਰ ਕਰਨ ਵੇਲੇ ਪਹਿਲਾਂ ਸੱਜੇ, ਫਿਰ ਖੱਬੇ ਅਤੇ ਫਿਰ ਸੱਜੇ ਪਾਸੇ ਵੇਖ ਕੇ ਹੀ ਸੜਕ ਪਾਰ ਕਰਨੀ ਚਾਹੀਦੀ ਹੈ। ਕਦੀ ਵੀ ਸੜਕ ਦੇ ਵਿਚਕਾਰ ਨਾ ਚੱਲੋ ਅਤੇ ਨਾ ਹੀ ਸੜਕ ਉੱਤੇ ਖੇਡਣਾ ਚਾਹੀਦਾ। ਦੋ-ਪਹੀਆਂ ਵਾਲੇ ਸਾਧਨਾਂ ਉੱਤੇ ਹਮੇਸ਼ਾ ਹੈਲਮੇਟ ਪਹਿਨ ਕੇ ਸਫ਼ਰ ਕਰਨਾ ਚਾਹੀਦਾ ਹੈ। ਗੱਡੀਆਂ ’ਚ ਸੀਟ-ਬੈਲਟ ਲਗਾ ਕੇ ਸਫ਼ਰ ਕਰਨਾ ਚਾਹੀਦਾ ਹੈ। ਸਾਧਨ ਚਲਾਉਂਦੇ ਸਮੇਂ ਕਦੇ ਵੀ ਮੋਬਾਈਲ ਫੋਨ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਅੰਤ ’ਚ ਬੱਚਿਆਂ ਨੂੰ ਕਿਹਾ ਕਿ ਟਰੈਫਿਕ ਨਿਯਮਾਂ ਨੂੰ ਸਖਤੀ ਤੌਰ ਤੇ ਮੰਨਣਾ ਚਾਹੀਦਾ ਹੈ ਤਾਂ ਕਿ ਆਪਣਾ ਅਤੇ ਦੂਸਰਿਆਂ ਦਾ ਕੋਈ ਜਾਨੀ-ਮਲੀ ਨੁਕਸਾਨ ਨਾ ਹੋਵੇ। ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਟਰੈਫਿਕ ਦੇ ਨਿਯਮਾਂ ਬਾਰੇ ਵੀ ਪਤਾ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲ ’ਚ ਬੱਚਿਆਂ ਦੇ ਅਜਿਹੇ ਸੈਮੀਨਾਰ ਹਮੇਸ਼ਾ ਹੀ ਲਗਾਏ ਜਾਂਦੇ ਹਨ ਤਾਂ ਕਿ ਬੱਚਿਆਂ ਦੀ ਸਖਸੀਅਤ ਹੋਰ ਵੀ ਜ਼ਿਆਦਾ ਉੱਭਰ ਕੇ ਸਾਹਮਣੇ ਆਵੇ। ਇਸ ਮੌਕੇ ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।