- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਥ ਫੈਸਟੀਵਲ ਐਸਐਸ ਗਰੁੱਪ ਆਫ ਕਾਲਜ ਭੀਖੀ ’ਚ 8 ਤੋਂ ਸ਼ੁਰੂ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਸ਼ਿਵ ਸ਼ਕਤੀ ਗਰੁੱਪ ਆੱਫ ਕਾਲਜ ਭੀਖੀ ਨੂੰ ਇਸ ਵਾਰ ਮਾਨਸਾ ਜ਼ੋਨ ਦਾ ਖੇਤਰੀ ਯੂਥ ਫੈਸਟੀਵਲ ਕਰਵਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਕਾਲਜ ਗਰੁੱਪ ਦੇ ਚੇਅਰਮੈਨ ਸੋਮ ਨਾਥ ਮਾਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਮਾਨਸਾ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੂਥ ਫੈਸਟੀਵਲ (ਸੈਸ਼ਨ 2026) 8,9,10 ਅਤੇ 11 ਅਕਤੂਬਰ ਨੂੰ ਬੜੀ ਧੂਮ-ਧਾਮ ਅਤੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਾਨਸਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ,ਸੰਗੀਤ,ਨਾਚ, ਥੀਏਟਰ ਅਤੇ ਹੋਰ ਰਚਨਾਤਮਕ ਵੰਨਗੀਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਚਾਰ ਰੋਜ਼ਾ ਸੱਭਿਆਚਾਰਕ ਮਹਾਕੁੰਭ ਵਿੱਚ ਮੁੱਖ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,ਕੇਵਲ ਸਿੰਘ ਢਿੱਲੋਂ ਸੂਬਾਈ ਪ੍ਰਧਾਨ ਭਾਜਪਾ, ਭੁਪਿੰਦਰ ਬਾਦਲ, ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ,ਵਿਧਾਇਕ ਬੁਢਲਾਡਾ ਬੁੱਧ ਰਾਮ,ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚੁਸ਼ਪਿੰਦਰਵੀਰ ਸਿੰਘ ਚਹਿਲ ਅਤੇ ਹੋਰ ਨਾਮਵਰ ਸ਼ਖਸੀਅਤਾਂ ਸ਼ਿਰਕਤ ਕਰਨਗੀਆਂ। ਇਸ ਤੋਂ ਇਲਾਵਾ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ,ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਵੈਭਵ ਚੌਧਰੀ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ,ਡੀਨ ਕਾਲਜਾਂ ਦੇ ਬਲਰਾਜ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਵੀ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣਗੇ। ਯੂਥ ਫੈਸਟੀਵਲ ਦੌਰਾਨ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ ਲੋਕ ਨਾਚ ਭੰਗੜਾ, ਗਿੱਧਾ, ਲੁੱਡੀ, ਲੋਕ ਸੰਗੀਤ, ਕਾਵਿ ਸ਼੍ਰੇਣੀਆਂ, ਚਿੱਤਰਕਾਰੀ ਅਤੇ ਹੋਰ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ।