ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ
ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ
Publish Date: Sun, 25 Jan 2026 03:59 PM (IST)
Updated Date: Mon, 26 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਕੁਰੜ ਤੋਂ ਜੋ ਕੱਚਾ ਰਸਤਾ ਮਿੱਠੇਵਾਲ ਲਿੰਕ ਰੋਡ ’ਤੇ ਡੇਕ ਦੇ ਦਰੱਖਤ ਨਾਲ ਚਾਰ ਮੋਨੇ ਨੌਜਵਾਨ ਅਰਸਦ ਖਾਨ ਉਰਫ ਬਾਣੀਆ ਪੁੱਤਰ ਇਕਬਾਲ ਖਾਨ ਵਾਸੀ ਮਿੱਠੇਵਾਲ ਜ਼ਿਲ੍ਹਾ ਮਾਲੇਰਕੋਟਲਾ, ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਜਰਨੈਲ਼ ਸਿੰਘ ਵਾਸੀ ਮਿੱਠੇਵਾਲ ਜ਼ਿਲ੍ਹਾ ਮਾਲੇਰਕੋਟਲਾ, ਸੁਖਪਾਲ ਸਿੰਘ ਉਰਫ ਸੁੱਖਾ ਪੁੱਤਰ ਅਮਰਜੀਤ ਸਿੰਘ ਵਾਸੀ ਦਸੋਧਾ ਸਿੰਘ ਵਾਲਾ ਜ਼ਿਲ੍ਹਾ ਮਾਲੇਰਕੋਟਲਾ ਤੇ ਲਖਵੀਰ ਸਿੰਘ ਉਰਫ ਲੱਖੀ ਪੁੱਤਰ ਸੁਰਜੀਤ ਸਿੰਘ ਉਰਫ ਗੁਰਜੀਤ ਸਿੰਘ ਵਾਸੀ ਫਤਿਹਗੜ੍ਹ ਪੰਜਗਰਾਈਆ ਜ਼ਿਲ੍ਹਾ ਮਾਲੇਰਕੋਟਲਾ ਬੈਠੇ ਦਿਖਾਈ ਦਿੱਤੇ, ਜਿਨ੍ਹਾ ਦੇ ਹੱਥਾ ’ਚ ਇਕ ਲਿਫਾਫਾ ਫੜਿਆ ਹੋਇਆ ਹੈ ਜੋ ਉਸ ’ਚ ਫਰੋਲਾ ਫਰਾਲੀ ਕਰ ਰਹੇ ਹਨ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਇਕ ਦਮ ਘਬਰਾ ਗਏ ਤੇ ਆਪਣੇ ਹੱਥਾ ’ਚ ਫੜਿਆ ਲਿਫਾਫਾ ਥੱਲੇ ਸੁੱਟ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਦ ਚੈਕਿੰਗ ਕੀਤੀ ਤਾਂ ਉਨ੍ਹਾਂ ਕੋਲੋਂ 12 ਗ੍ਰਾਮ ਚਿੱਟਾ ਹੈਰੋਇਨ ਬਰਾਮਦ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।