ਤਪਾ ਮੰਡੀ 'ਚ ਸਰੋਂ ਦੀ ਆਮਦ ਜ਼ੋਰਾਂ ’ਤੇ
ਤਪਾ ਮੰਡੀ 'ਚ ਸਰੋਂ ਦੀ ਆਮਦ ਜ਼ੋਰਾਂ ’ਤੇ
Publish Date: Sat, 28 Mar 2026 05:59 PM (IST)
Updated Date: Sun, 29 Mar 2026 04:09 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਤਪਾ ਮੰਡੀ ਦੀ ਅਨਾਜ ਮੰਡੀ ਵਿਚ ਨਵੀਂ ਸਰੋਂ ਦੀ ਆਮਦ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ।ਭਾਵੇਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਸਰਸੋਂ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਵਧੀਆ ਰੇਟ ਮਿਲ ਰਹੇ ਹਨ। ਅੰਤਰਰਾਸ਼ਟਰੀ ਤਣਾਅ-ਕਾਰਨ ਵਿਦੇਸ਼ਾਂ ਤੋਂ ਖਾਣ ਵਾਲੇ ਤੇਲ ਦੀ ਆਮਦ ਘੱਟ ਹੋਈ ਹੈ, ਜਿਸਦਾ ਸਿੱਧਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਇਸ ਵੇਲੇ ਮੰਡੀਆਂ ਵਿਚ ਸਰਸੋਂ ਦਾ ਰੇਟ ਲੱਗਭਗ 6200 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਹੈ। ਜੋ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਐੱਮਐੱਸਪੀ ਦੇ ਬਰਾਬਰ ਹੀ ਹੈ। ਮੰਡੀ ’ਚ ਆਉਣ ਵਾਲੀ ਸਰੋਂ ਦੀ ਫਸਲ ਨੇ ਮੰਡੀਆਂ ਵਿੱਚ ਰੌਣਕ ਵਧਾ ਦਿੱਤੀ ਹੈ ਕੁਝ ਦਿਨਾਂ ਤੱਕ ਮੰਡੀਆਂ ਵਿੱਚ ਕਣਕ ਦੀ ਆਮਦ ਵੀ ਸ਼ੁਰੂ ਹੋ ਜਾਵੇਗੀ ਪਰ ਸਰੋਂ ਦੀ ਫਸਲ ਆਉਣ ਨਾਲ ਕਿਸਾਨਾਂ ਆੜ੍ਹਤੀਆਂ ਮਜ਼ਦੂਰਾਂ ਦੇ ਚਿਹਰਿਆਂ ’ਤੇ ਰੌਣਕ ਚਮਕ ਉੱਠੀ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰੀ ਸਰੋਂ ਦੀ ਫਸਲ ਉਨ੍ਹਾਂ ਲਈ ਵਧੀਆ ਆਮਦਨ ਲਿਆਵੇਗੀ।ਇਸ ਸਬੰਧੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਮੌਸਮ ਦੀ ਅਨੁਕੂਲਤਾ ਅਤੇ ਕਿਸੇ ਕਿਸਮ ਦੀ ਬਿਮਾਰੀ ਨਾ ਪੈਣ ਕਾਰਨ ਚੰਗਾ ਝਾੜ ਮਿਲ ਰਿਹਾ ਹੈ ਅਤੇ ਰੇਟ ਬੀ ਵਧੀਆ ਹੈ। ਉਨ੍ਹਾਂ ਕਿਹਾ ਕਿ ਇਹ ਫਸਲ ਬਜ਼ਾਰ ਵਿਚ ਕਰੀਬ 6100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿੱਕੀ ਹੈ, ਜਿਸ ਨੂੰ ਪ੍ਰਾਈਵੇਟ ਵਪਾਰੀਆਂ ਨੇ ਖਰੀਦਿਆ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਵਾਰੀ ਸਰੋਂ ਦੀ ਫਸਲ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਇਆ ਹੈ।ਇਸ ਵਾਰ ਮੰਡੀ ਵਿਚ ਸਰਸੋਂ ਦੀ ਆਮਦ ਵੀ ਵੱਧ ਹੋਣ ਦੇ ਆਸਾਰ ਹਨ ਤੇ ਭਾਵ ਵੀ ਚੰਗੇ ਹਨ, ਜਿਸ ਨਾਲ ਕਿਸਾਨਾਂ ਵਿਚ ਖੁਸ਼ੀ ਹੈ।” ਚੰਗੇ ਭਾਵਾਂ ਕਾਰਨ ਕਿਸਾਨ ਹੁਣ ਤੀਜੀ ਫਸਲ ਵਜੋਂ ਸਰਸੋਂ ਅਤੇ ਮੱਕੀ ਵੱਲ ਵੱਧ ਰੁਝਾਨ ਦਿਖਾ ਰਹੇ ਹਨ।