- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨਾਮ ਪੁਲਿਸ ਦੇ ਹੱਥੇ ਚੜ੍ਹੇ ਮੋਟਰਸਾਈਕਲ ਚੋਰ

ਛੇ ਮੋਟਰਸਾਇਕਲਾਂ ਸਮੇਤ 3 ਵਿਅਕਤੀ ਕਾਬੂ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਛੇ ਮੋਟਰਸਾਇਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਅਤੇ ਜੈਲ ਪੋਸਟ ਦੇ ਇੰਚਾਰਜ਼ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੀ ਟੀਮ ਵੱਲੋ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾ ਨੂੰ ਅੰਜ਼ਾਮ ਦੇਣ ਵਾਲੇ 03 ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾ ਪਾਸੋਂ ਚੋਰੀ ਕੀਤੇ 06 ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ।
ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਾਮ ਸਿੰਘ ਜੈੱਲ ਪੋਸਟ ਸਿਟੀ ਸੁਨਾਮ ਨੂੰ ਇਤਲਾਹ ਮਿਲੀ ਸੀ, ਕਿ ਲੱਕੀ ਖੰਨਾ ਉਰਫ ਲੱਕੀ ਪੁੱਤਰ ਰਾਜ ਕੁਮਾਰ ਵਾਸੀ ਬੈਕ ਸਾਈਡ ਕਚਹਿਰੀ ਮੋਰਾਂਵਾਲੀ ਸੁਨਾਮ, ਸੁਰਿੰਦਰ ਸਿੰਘ ਉਰਫ ਸਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੇੜੇ ਕੜਾਕੇਵਾਲਾ ਗੁਰਦੁਆਰਾ ਸਾਹਿਬ ਇੰਦਰਾ ਬਸਤੀ ਸੁਨਾਮ ਅਤੇ ਸੰਦੀਪ ਉਰਫ ਦਾਣਾ ਉਰਫ ਸੰਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਜਿਨ੍ਹਾਂ ਪਾਸ ਚੋਰੀ ਕੀਤੇ ਹੋਏ ਮੋਟਰਸਾਈਕਲ ਹਨ। ਮੁਖਬਰੀ ਦੇ ਆਧਾਰ ਤੇ ਏਐੱਸਆਈ ਰਾਮ ਸਿੰਘ ਵੱਲੋਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਥਾਣਾ ਸਿਟੀ ਸੁਨਾਮ ਦਰਜ ਰਜਿਸਟਰ ਕਰਵਾ ਕੇ ਮੁਲਜ਼ਮਾਂ ਲੱਕੀ ਖੰਨਾ ਉਰਫ ਲੱਕੀ, ਸੁਰਿੰਦਰ ਸਿੰਘ ਉਰਫ ਸਨੀ ਅਤੇ ਸੰਦੀਪ ਉਰਫ ਦਾਣਾ ਉਰਫ ਸੰਜੂ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ ਕੁੱਲ 06 ਮੋਟਰਸਾਇਕਲ ਆਪਣੀ ਟੀਮ ਦੀ ਮਦਦ ਨਾਲ ਬ੍ਰਾਮਦ ਕਰਵਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ ਪਹਿਲਾ ਵੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ।